ਪਿਉ–ਪੁੱਤਰ ਦੀ ਜੋੜੀ ਨੇ ਪੰਜਾਬ ਪੱਧਰ ਤੇ ਕੀਤਾ ਤੀਜਾ ਸਥਾਨ ਪ੍ਰਾਪਤ
ਨਾਨਕ ਸਿੰਘ ਖੁਰਮੀ,ਮਾਨਸਾ 2 ਨਵੰਬਰ
ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਚੈਪੀਅਨਸ਼ਿਪ 01 ਨਵੰਬਰ 2026 ਨੂੰ ਸੈਕਟਰ–11 ਦੇ ਖੇਡ ਸਟੇਡੀਅਮ ਵਿਖੇ ਕਰਵਾਈ ਗਈ। ਇਸ ਵਿੱਚ ਭਾਗ ਲੈਂਦੇ ਹੋਏ ਕਾਕਾ ਸਿੰਘ ਉੱਭਾ 80O, 3000 ਮੀਟਰ ਪੈਦਲ ਚਾਲ ਵਿੱਚੋ ਅਤੇ ਇਕਬਾਲ ਸੰਧੂ ਉੱਭਾ 5000 ਮੀਟਰ ਪੈਦਲ ਚਾਲ ਵਿੱਚੋ ਪਿਉ–ਪੁੱਤਰ ਦੀ ਜੋੜੀ ਨੇ ਪੰਜਾਬ ਪੱਧਰੀ ਸਖਤ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ ਅਤੇ ਮਾਨਸਾ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ। ਦੋਨੋਂ ਪਿਉ–ਪੁੱਤਰਾਂ ਦੀ ਜੋੜੀ ਤੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਬਹੁਤ ਮਾਣ ਹੈ।ਉਹਨਾਂ ਦਾ ਕਹਿਣਾ ਹੈ ਕਿ ਅਜਿਹੀਆਂ ਖੇਡਾਂ ਵਿੱਚ ਹਰੇਕ ਉਮਰ ਦੇ ਇਨਸਾਨਾਂ ਨੂੰ ਭਾਗ ਲੈਣਾ ਚਾਹੀਦਾ ਹੈ, ਸਿਹਤ ਨੂੰ ਠੀਕ ਰੱਖਣ ਲਈ ਇਹੋ ਜਿਹੀਆਂ ਖੇਡਾਂ ਵਿੱਚ ਭਾਗ ਲੈ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਬੁਰ੍ਹੀਆਂ ਆਦਤਾਂ ਤੋਂ ਬਚਿਆ ਜਾ ਸਕੇ।
ਫੋਟੋ ਨਾਨਕ ਸਿੰਘ ਖੁਰਮੀ: 02 ਕੈਪਸ਼ਨ-ਕਾਕਾ ਸਿੰਘ ਉੱਭਾ ਅਤੇ ਇਕਬਾਲ ਸੰਧੂ ਉੱਭਾ 
