ਖੇਡਾਂ ਰਾਹੀ ਬੱਚਿਆਂ ਵਿੱਚ ਪੈਦਾ ਹੁੰਦੀ ਹੈ ਮਿਲਵਰਤਨ ਦੀ ਭਾਵਨਾ: ਬੁੱਟਰ
ਬਠਿੰਡਾ 30 ਸਤੰਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਦੂਸਰੇ ਦਿਨ ਖਿਡਾਰੀਆਂ ਨੇ ਆਪਣੀ ਖੇਡ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਅੱਜ ਇਹਨਾਂ ਖੇਡ ਮੁਕਾਬਲਿਆਂ ਵਿੱਚ ਉੱਪ੍ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਰਾਹੀ ਵਿਅਕਤੀ ਵਿੱਚ ਜਿੱਤ ਅਤੇ ਹਾਰ ਨੂੰ ਸਹਿਣ ਕਰਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਖੇਡਾਂ ਬੱਚਿਆਂ ਵਿੱਚ ਆਪਸੀ ਪਿਆਰ ਤੇ ਮਿਲਵਰਤਨ ਦੀ ਭਾਵਨਾ ਪੈਦਾ ਕਰਦੀਆਂ ਹਨ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਅੰਡਰ 14 ਜੂਡੋ 25 ਕਿਲੋ ਵਿੱਚ ਗੁਰਵਿੰਦਰ ਸਿੰਘ ਭੁੱਚੋ ਮੰਡੀ ਨੇ ਪਹਿਲਾਂ,ਦੀਪਕ ਭੁੱਚੋ ਮੰਡੀ ਨੇ ਦੂਜਾ,30 ਕਿਲੋ ਵਿੱਚ ਗਗਨਦੀਪ ਸਿੰਘ ਬਠਿੰਡਾ 2 ਨੇ ਪਹਿਲਾਂ, ਕਮਲੇਸ਼ ਕੁਮਾਰ ਬਠਿੰਡਾ 2 ਨੇ ਦੂਜਾ 35 ਕਿਲੋ ਵਿੱਚ ਦਿਨੇਸ਼ ਬਠਿੰਡਾ 1 ਨੇ ਪਹਿਲਾਂ,ਜਤਿਨ ਸੰਗਤ ਨੇ ਦੂਜਾ,40 ਕਿਲੋ ਵਿੱਚ ਅਰਸ਼ਦੀਪ ਬਠਿੰਡਾ 2 ਨੇ ਪਹਿਲਾਂ, ਵਿੱਕੀ ਭੁੱਚੋ ਮੰਡੀ ਨੇ ਦੂਜਾ,45 ਕਿਲੋ ਵਿੱਚ ਲਕਸੈ ਬਠਿੰਡਾ 1 ਨੇ ਪਹਿਲਾਂ, ਮਸਕੀਨ ਬਠਿੰਡਾ 1 ਨੇ ਦੂਜਾ,50 ਕਿਲੋ ਵਿੱਚ ਆਯੂਸ਼ ਬਠਿੰਡਾ 1 ਨੇ ਪਹਿਲਾਂ, ਰਾਜਵਿੰਦਰ ਸਿੰਘ ਗੋਨਿਆਣਾ ਨੇ ਦੂਜਾ, ਕੁੜੀਆਂ ਅੰਡਰ 14 ਜੂਡੋ 27 ਕਿਲੋ ਵਿੱਚ ਰਮਨਜੋਤ ਕੌਰ ਭੁੱਚੋ ਮੰਡੀ,ਅਮ੍ਰਿਤ ਗੋਨਿਆਣਾ ਨੇ ਦੂਜਾ,32 ਕਿਲੋ ਵਿੱਚ ਸਹਿਜਮੀਨ ਭੁੱਚੋ ਨੇ ਪਹਿਲਾਂ, ਮਨਦੀਪ ਕੌਰ ਭੁੱਚੋ ਮੰਡੀ ਨੇ ਦੂਜਾ,36 ਕਿਲੋ ਵਿੱਚ ਖੁਸ਼ਪ੍ਰੀਤ ਕੌਰ ਭੁੱਚੋ ਮੰਡੀ ਨੇ ਪਹਿਲਾਂ,ਸੀਮਾ ਬਠਿੰਡਾ 2 ਨੇ ਦੂਜਾ,40 ਕਿਲੋ ਵਿੱਚ ਜੈਸਮੀਨ ਗੋਨਿਆਣਾ ਨੇ ਪਹਿਲਾਂ, ਤਨਵੀਰ ਗੋਨਿਆਣਾ ਨੇ ਦੂਜਾ,44 ਕਿਲੋ ਵਿੱਚ ਲਵਪ੍ਰੀਤ ਬਠਿੰਡਾ ਨੇ ਪਹਿਲਾਂ,ਨੇਹਾ ਗੋਨਿਆਣਾ ਨੇ ਦੂਜਾ, ਬੈਡਮਿੰਟਨ ਅੰਡਰ 17 ਕੁੜੀਆਂ ਸੈਮੀਫਾਈਨਲਵਿੱਚ ਭੁੱਚੋ ਮੰਡੀ ਨੇ ਭਗਤਾਂ ਨੂੰ, ਬਠਿੰਡਾ 1 ਨੇ ਮੌੜ ਨੂੰ ਹਰਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਕਟਾਰੀਆ ਮੁੱਖ ਅਧਿਆਪਕ, ਲੈਕਚਰਾਰ ਅਮਰਦੀਪ ਸਿੰਘ ਗਿੱਲ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਮੰਦਰ ਸਿੰਘ, ਗੁਰਮੀਤ ਸਿੰਘ ਮਾਨ, ਹਰਬਿੰਦਰ ਸਿੰਘ ਨੀਟਾ, ਭੁਪਿੰਦਰ ਸਿੰਘ ਤੱਗੜ,ਸੁਰਿੰਦਰ ਕੁਮਾਰ ਸਿੰਗਲਾ, ਗੁਲਸ਼ਨ ਕੁਮਾਰ, ਗੁਰਿੰਦਰ ਸਿੰਘ ਲੱਭੀ,ਬਲਰਾਜ ਕੌਰ,ਰਾਜਿੰਦਰ ਸ਼ਰਮਾ, ਗੁਰਸੇਵਕ ਸਿੰਘ, ਹਰਸਿਮਰਨ ਸਿੰਘ,ਅਵਤਾਰ ਸਿੰਘ, ਮਨਜੀਤ ਕੌਰ, ਖੁਸ਼ਕਰਨ ਕੌਰ , ਪ੍ਰਦੀਪ ਗੋਤਮ, ਮੈਡਮ ਨੀਤਿਕਾ ਹਾਜ਼ਰ ਸਨ।