ਭੀਖੀ,19ਅਕਤੂਬਰ
ਭਾਜਪਾ ਅਨੂਸੂਚਿਤ ਜਾਤੀ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੁਰਾਲ ਵਲੋਂ ਸੀਨੀਅਰ ਭਾਜਪਾ ਆਗੂ ਬਲਕਾਰ ਸਿੰਘ ਸਹੋਤਾ ਨੂੰ ਮੋਰਚੇ ਦਾ ਸੂਬਾਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਬਲਕਾਰ ਸਿੰਘ ਸਹੋਤਾ 6 ਸਾਲ ਲਗਾਤਾਰ ਮੋਰਚੇ ਦੇ ਉਪਪ੍ਰਧਾਨ ਅਤੇ 3 ਸਾਲ ਸੂਬਾ ਕਾਰਜਕਾਰੀ ਮੈਂਬਰ ਵੀ ਰਹੇ ਹਨ। ਕਰੀਬ 2 ਦਹਾਕੇ ਪਹਿਲਾਂ ਤੋਂ ਭਾਜਪਾ ਵਿੱਚ ਕੰਮ ਕਰ ਰਹੇ ਬਲਕਾਰ ਸਿੰਘ ਸਹੋਤਾ ਨੇ ਆਪਣਾ ਰਾਜਸੀ ਸਫਰ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਨਾਲ ਸ਼ੁਰੂ ਕੀਤਾ ਅਤੇ ਨਾਲ ਹੀ ਉਹ ਜਿਲ੍ਹਾ ਮੀਡੀਆ ਕਨਵੀਨਰ ਤੋਂ ਇਲਾਵਾ ਭਾਜਪਾ ਜਿਲ੍ਹਾ ਮਾਨਸਾ ਦੇ ਸਕੱਤਰ, ਜਿਲ੍ਹਾ ਮੈਂਬਰਸ਼ਿਪ ਇੰਚਾਰਜ ਅਤੇ ਬੂਥ ਕੋਆਰਡੀਨੇਟਰ ਵੀ ਰਹੇ। ਉਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਭਾਜਪਾ ਹਾਈਕਮਾਂਡ ਨੇ ਮੁੜ ਮੋਰਚੇ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਉਨਾਂ ਨੇ ਆਰ.ਐਸ.ਐਸ. ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਵਿੱਚ ਕਈ ਅਹੁਦੇਦਾਰੀਆਂ ਦੇ ਨਾਲ ਨਾਲ ਸੰਸਥਾ ਦੇ ਰਸਾਲੇ ਸੰਗਤ ਸੰਸਾਰ ਦੇ ਪੰਜਾਬੀ ਵਿਭਾਗ ਲਈ ਵੀ ਲਗਾਤਾਰ 3 ਸਾਲ ਕੰਮ ਕੀਤਾ। ਆਪਣੀ ਇਸ ਨਿਯੁਕਤੀ ‘ਤੇ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿਲੋਂ, ਸੰਗਠਨ ਮਹਾਂਮੰਤਰੀ ਮੰਥਰੀ ਸ਼੍ਰੀ ਨਿਵਾਸਲੂ ਜੀ, ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੈ ਸਾਂਪਲਾ, ਸੂਬਾ ਸਕੱਤਰ ਮੰਗਤ ਰਾਮ ਬਾਂਸਲ ਅਤੇ ਸੂਬਾ ਕਾਰਜਕਾਰੀ ਮੈਂਬਰ ਸੁਖਦੇਵ ਸਿੰਘ ਫਰਵਾਹੀ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਸੰਗਠਨ ਵਲੋਂ ਸੋਂਪੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਐਸ.ਸੀ. ਸਮਾਜ ਦੀ ਤਰੱਕੀ ਲਈ ਕੇਂਦਰੀ ਅਤੇ ਸੂਬਾਈ ਯੋਜਨਾਵਾਂ ਤੋਂ ਭਾਈਚਾਰੇ ਨੂੰ ਜਾਣੂ ਕਰਵਾ ਕੇ ਅਤੇ ਇੰਨਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਫਾਇਦਾ ਦਵਾਉਣ ਲਈ ਯਤਨ ਕਰਨਗੇ। ਉਨਾਂ ਦੀ ਇਸ ਨਿਯੂਕਤੀ ਦਾ ਸਵਾਗਤ ਕਰਦੇ ਹੋਏ ਭਾਜਪਾ ਆਗੂ ਰਜਿੰਦਰ ਰਾਜੀ, ਗੁਰਤੇਜ ਸਿੰਘ ਚਹਿਲ, ਵਿਵੇਕ ਜੈਨ ਬੱਬੂ, ਦੇਵ ਭੂਸ਼ਣ ਮਾਲੀ, ਵਿਜੈ ਕੁਮਾਰ ਪੰਸਾਰੀ, ਜਾਗਰ ਸਿੰਘ, ਨਛੱਤਰ ਸਿੰਘ, ਸੁਰੇਸ਼ ਬਿੰਦਲ, ਅਮਨ ਬਿੰਦਲ, ਰੋਹਤਾਸ਼ ਕੁਮਾਰ ਸਿੰਗਲਾ, ਚਿੰਕੂ ਸਿੰਗਲਾ ਆਦਿ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਕਿਹਾ ਕਿ ਬਲਕਾਰ ਸਿੰਘ ਸਹੋਤਾ ਇੱਕ ਨਿਰਪੱਖ, ਇਮਾਨਦਾਰ ਅਤੇ ਮਿਹਨਤੀ ਵਰਕਰ ਹੈ, ਦੀ ਨਿਯੁਕਤੀ ਨਾਲ ਭਾਜਪਾ ਨੂੰ ਜਮੀਨੀ ਪੱਧਰ ‘ਤੇ ਬਲ ਮਿਲੇਗਾ।
