ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਨੇ ਮਹੀਨਾਵਾਰ ਮੀਟਿੰਗ ਕਰ ਜਰੂਰੀ ਵਿਚਾਰੇ ਮਸਲੇ।
ਨਾਨਕ ਸਿੰਘ ਖੁਰਮੀ,ਮਾਨਸਾ 4 ਨਵੰਬਰ
ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਵੱਲੋਂ ਦਫਤਰ ਚ ਮਹੀਨਾਵਾਰ ਮੀਟਿੰਗ ਕੀਤੀ,ਜਿਸਦੀ ਸ਼ੁਰੂਆਤ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਕਰਦਿਆ ਸਾਰੇ ਸਾਥੀਆਂ ਤੇ ਉਹਨਾਂ ਦੇ ਪਰਿਵਾਰਾਂ ਦਾ ਹਾਲ ਚਾਲ ਪੁੱਛਦਿਆਂ ਸਿਹਤਯਾਬੀ ਦੀ ਕਾਮਨਾ ਕੀਤੀ।ਪ੍ਰਧਾਨ ਨੇ ਦੱਸਿਆ ਕਿ ਪੈਨਸ਼ਨਰਾਂ ਨੂੰ ਮਿਲਣ ਅਤੇ ਮਹਿਕਮਾ ਨਾਲ ਸਬੰਧਤ ਮਸਲਿਆ ਨੂੰ ਸੁਨਣ ਲਈ ਐਸ.ਐਸ.ਪੀ. ਸ਼੍ਰੀ ਵੈਭਵ ਚੌਧਰੀ ਨੇ ਅੱਜ ਮੀਟਿੰਗ ਚ ਆਉਣਾ ਸੀ, ਪਰ ਰੁਝੇਵਿਆਂ ਤੇ ਹਾਲਾਤਾਂ ਕਾਰਣ ਉਹ ਮੀਟਿੰਗ ਚ ਨਹੀ ਆ ਸਕੇ। ਉਹਨਾਂ ਪੈਨਸ਼ਨਰ/ਮੁਲਾਜ਼ਮਾਂ ਮੰਗਾਂ ਸਬੰਧੀ ਜੋ ਹੁਣ ਸਰਕਾਰ ਵਿਰੁੱਧ ਸਾਰੀਆ ਭਰਾਤਰੀ ਜਥੇਬੰਦੀਆ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਲੜਿਆ ਜਾ ਰਿਹਾ ਹੈ। ਸਾਨੂੰ ਸਾਰੇ ਸਾਥੀਆ ਨੂੰ ਤਨ,ਮਨ,ਧਨ ਸਮੇਤ ਆਗੂਆਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਅੱਗੇ ਆਕੇ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਬਕਾਇਆ ਡੀ.ਏ, ਏਰੀਅਰ, ਪੁਰਾਣੀ ਪੈਨਸ਼ਨ ਬਹਾਲ ਕਰਨ, ਸੋਧੇ ਪੇ-ਸਕੇਲ ਲਾਗੂ ਕਰਨ ਅਤੇ ਹੋਰ ਪੈਡਿੰਗ ਮੰਗਾਂ ਤੁਰੰਤ ਮੰਨਜੂਰ ਕਰਕੇ ਲਾਗੂ ਕੀਤੀਆ ਜਾਣ।ਮੀਟਿੰਗ ਚ ਕਾਨੂੰਨੀ ਸਲਾਹਕਾਰ ਰਾਮ ਸਿੰਘ ਅੱਕਾਂਵਾਲੀ ਤੋਂ ਇਲਾਵਾ ਐਚ.ਡੀ.ਐਫ.ਸੀ. ਬੈਂਕ ਮਾਨਸਾ ਦੀ ਲਾਈਫ ਬ੍ਰਾਂਚ ਤੋਂ ਮੈਨੇਜਰ ਮੈਡਮ ਸਨੇਹਾ ਗਰਗ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਦਿਆ ਜਾਣਕਾਰੀ ਦਿੱਤੀ।ਨਵੇਂ ਪੈਨਸ਼ਨ ਆਏ ਸਾਥੀ ਸ:ਥ: ਹਰਿੰਦਰ ਸਿੰਘ (ਗਾਮੀਵਾਲਾ)
ਤੇ ਸ:ਥ: ਅਮਰੀਕ ਸਿੰਘ ਵਾਸੀ ਤਲਵੰਡੀ ਸਾਬੋ ਦੇ ਹਾਰ ਪਾਕੇ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਸੰਸਥਾਂ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।ਸਟੇਜ ਸਕੱਤਰ ਦੀ ਕਾਰਵਾਈ ਜਗਜੀਤ ਸਿੰਘ ਨੰਗਲ ਕਲਾਂ ਨੇ ਨਿਭਾਉਦਿਆਂ ਗ੍ਰੀਨ ਦਿਵਾਲੀ ਮਨਾਉਣ ਲਈ ਕਿਹਾ। ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਵੱਲੋਂ ਪੈਨਸ਼ਨਰ ਸਾਥੀਆ ਲਈ ਚਾਹ-ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਅਤੇ ਮੀਟਿੰਗ ਵਿੱਚ ਹਾਜ਼ਰ ਆਏ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।
ਫੋਟੋ 9 ਕੈਪਸ਼ਨ- ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਮੰਦਿਰਾਂ।
