ਬਠਿੰਡਾ, 19 ਅਕਤੂਬਰ
ਮੇਰਾ ਯੁਵਾ ਭਾਰਤ ਬਠਿੰਡਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵੱਲੋਂ 14 ਤੋਂ 18 ਅਕਤੂਬਰ ਤੱਕ ਪਿੰਡ ਸਿਰੀਏਵਾਲਾ ਸਥਿਤ ਗਿੱਲ ਨਰਸਰੀ ਵਿਖੇ ਜੈਵਿਕ ਖੇਤੀ ਵਿਸ਼ੇ ’ਤੇ ਨੌਜਵਾਨਾਂ ਨੂੰ ਪੰਜ ਰੋਜ਼ਾ ਸਿਖ਼ਲਾਈ ਦਿੱਤੀ ਗਈ।
ਇਸ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਜੈਵਿਕ ਖੇਤੀ ਦੀ ਮਹੱਤਤਾ, ਟਿਕਾਊ ਖੇਤੀਬਾੜੀ ਤਰੀਕਿਆਂ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ। ਪ੍ਰੋਗਰਾਮ ਦੌਰਾਨ ਜੈਵਿਕ ਖੇਤੀ ਦੀਆਂ ਵੱਖ-ਵੱਖ ਤਕਨੀਕਾਂ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ, ਕੁਦਰਤੀ ਖਾਦਾਂ ਦੀ ਵਰਤੋਂ, ਪੌਦਿਆਂ ਦੀ ਦੇਖਭਾਲ ਅਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਉੱਤੇ ਨਿਰਭਰਤਾ ਘਟਾਉਣ ਬਾਰੇ ਜਾਣਕਾਰੀ ਦਿੱ
