8 ਫਰਵਰੀ (ਸੁਖਪਾਲ ਸਿੰਘ ਬੀਰ) ਬੁਢਲਾਡਾ: ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਦੇਸ਼ ਭਰ ਵਿੱਚ ਵਿਦਿਆਰਥੀ ਸੁਆਲਾਂ ਤੇ ਕਰਵਾਏ ਜਾ ਰਹੇ ਰਾਇਸ਼ੁਮਾਰੀ ਨੂੰ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਭਰਵਾਂ ਹੁੰਗਾਰਾ ਦਿੰਦੇ ਹੋਏ ਵਿਦਿਆਰਥੀ ਰਾਇਸ਼ੁਮਾਰੀ ਵਿੱਚ ਉਤਸ਼ਾਹਜਨਕ ਸ਼ਮੂਲੀਅਤ ਕੀਤੀ। ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮਾਲਵਾ ਜੋਨ ਦੀ ਕਮੇਟੀ ਦੀ ਆਗੂ ਤੇ ਯੂਨਿਟ ਸਕੱਤਰ ਜਸਪ੍ਰੀਤ ਕੌਰ ਮੌੜ, ਪ੍ਰਿਤਪਾਲ ਕੌਰ ਸ਼ੇਰਖਾਂ,ਸੀਮਾ ਕੌਰ ਗੁੜੱਦੀ , ਸਤਿਨਾਮ ਸਿੰਘ ਆਦਿ ਦੀ ਅਗਵਾਈ ਲਗਾਏ ਗਏ ਵਿਦਿਆਰਥੀ ਰਾਇਸ਼ੁਮਾਰੀ ਪੋਲਿੰਗ ਬੂਥ ਤੇ 670ਦੇ ਕਰੀਬ ਵਿਦਿਆਰਥੀਆਂ ਨੇ ਰਾਇਸ਼ੁਮਾਰੀ ਵਿੱਚ ਹਿੱਸਾ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੇ ਮਾਲਵਾ ਜੋਨ ਦੇ ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਦਾਖ਼ਲਾ ਫੀਸਾਂ ਤੇ ਪੀ ਟੀ ਏ ਫੰਡਾਂ ਵਿੱਚ ਬੇਥਾਹ ਵਾਧੇ ਦੇ ਖ਼ਿਲਾਫ਼ ਦੇਸ਼ ਭਰ ਵਿਚ ਵਿਦਿਆਰਥੀਆਂ ਲਈ ਹੋਸਟਲ ਤੇ ਸਕਾਲਰਸ਼ਿਪ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ, ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਵਾਏ ਜਾਣ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਉਭਾਰੀ ਤੇ ਮੋਦੀ ਸਰਕਾਰ ਵੱਲੋ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਜੁਮਲਾ ਕਰਾਰ ਦਿੰਦਿਆਂ ਕਿਹਾ ਸਿੱਖਿਆ ਤੇ ਰੁਜ਼ਗਾਰ ਦੇ ਸੁਆਲਾਂ ਤੇ ਮੋਦੀ ਸਰਕਾਰ ਲਗਾਤਾਰ ਹੱਥ ਪਿੱਛੇ ਖਿੱਚ ਰਹੀ ਹੈ।ਇਸ ਮੌਕੇ ਆਇਸਾ ਆਗੂਆਂ ਨੇ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੇ ਸੁਆਲਾਂ ਤੇ ਸਰਗਰਮ ਵਿਦਿਆਰਥੀ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਕੁਲਵੰਤ ਸਿੰਘ ਖੋਖਰ, ਅਰਸ਼ਦੀਪ ਸਿੰਘ ਖੋਖਰ ਸਤਵੀਰ ਸਿੰਘ ਡਸਕਾ, ਮਨਵੀਰ ਸਿੰਘ ਡਸਕਾ ਆਦਿ ਵਿਦਿਆਰਥੀ ਆਗੂ ਵੀ ਹਾਜ਼ਿਰ ਸਨ।