ਹੈਪਾਟਾਇਟਸ ਤੋਂ ਬਚਾਅ ਲਈ ਸਾਵਧਾਨੀਆਂ ਤੇ ਜਾਗਰੂਕਤਾ ਜਰੂਰੀ, ਸਿਵਲ ਸਰਜਨ ਬਰਨਾਲਾ
29 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਸਿਹਤ ਵਿਭਾਗ ਬਰਨਾਲਾ…
ਡਿਪਟੀ ਕਮਿਸਨਰ ਬਰਨਾਲਾ ਵੱਲੋਂ ਦੂਸ਼ਿਤ ਪਾਣੀ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਮੀਟਿੰਗ
29 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਡਿਪਟੀ ਕਮਿਸਨਰ ਬਰਨਾਲਾ ਸ੍ਰੀਮਤੀ ਪੂਨਮਦੀਪ…
ਪੱਖੋ ਕਲਾਂ ਦੀਆਂ ਜੋਨਲ ਸਕੂਲ ਖੇਡਾਂ ਵਿੱਚ ਲੜਕੀਆਂ ਦੇ ਖੋ–ਖੋ ਮੁਕਾਬਲੇ ਕਰਵਾਏ
29 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਜੋਨ ਪੱਖੋ ਕਲਾਂ…
ਵਾਤਾਵਰਣ ਸੰਭਾਲ ਲਈ ਪੰਜਾਬ ‘ਚ ਲਗਾਏ ਜਾਣਗੇ 3 ਕਰੋੜ ਪੌਦੇ, ਸੰਸਦ ਮੀਤ ਹੇਅਰ
--ਬਰਨਾਲਾ ਤੋਂ ਪਹਿਲੀ ਵਾਰ ਓਲੰਪਿਕਸ ‘ਚ ਭਾਗ ਲੈ…
ਪੱਖੋ ਕਲਾਂ ਦੀਆਂ ਜੋਨਲ ਸਕੂਲ ਖੇਡਾਂ ਵਿੱਚ ਕਰਾਟੇ ਮੁਕਾਬਲੇ ਕਰਵਾਏ ਗਏ
28 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਜੋਨ ਪੱਖੋ ਕਲਾਂ…
ਸਰਕਾਰੀ ਹਾਈ ਸਕੂਲ ਕਾਹਨੇਕੇ ਵੱਲੋਂ ਪੈਦਲ ਚਾਲਕ ਅਕਸ਼ਦੀਪ ਨੂੰ ਮੈਡਲ ਜਿੱਤਣ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ
ਬਰਨਾਲਾ, 27 ਜੁਲਾਈ () : ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਹੋ ਰਹੀਆਂ 33ਵੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਗਏ ਪਿੰਡ ਕਾਹਨੇਕੇ ਦੇ ਅਥਲੀਟ ਅਕਸ਼ਦੀਪ ਸਿੰਘ ਇਹਨਾਂ ਓਲੰਪਿਕ ਖੇਡਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੇਸ਼ ਲਈ ਸੋਨ ਤਗਮਾ ਜਿੱਤਕੇ ਵਾਪਸ ਆਉਣਗੇ ਅਤੇ ਪਿੰਡ ਕਾਹਨੇਕੇ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਕਾਹਨੇਕੇ ਦੇ ਹੈੱਡ ਮਾਸਟਰ ਪ੍ਰਦੀਪ ਕੁਮਾਰ ਸ਼ਰਮਾ ਨੇ ਅਕਸ਼ਦੀਪ ਸਿੰਘ ਨੂੰ ਸ਼ੁਭਕਾਮਨਾਵਾਂ ਭੇਜਣ ਲਈ ਸਕੂਲ ਵਿੱਚ ਕਰਵਾਏ ਗਏ ਸਮਾਗਮ ਮੌਕੇ ਕੀਤਾ। ਉਹਨਾਂ ਨੇ ਕਿਹਾ ਕਿ ਪਿੰਡ ਦਾ ਇਹ ਨੌਜਵਾਨ ਪਿੰਡ ਵਾਸੀਆਂ ਤੇ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਜਰੂਰ ਪੂਰਾ ਉਤਰੇਗਾ। ਉਹਨਾਂ ਅੱਗੇ ਦੱਸਿਆ ਕਿ ਜਿਸ ਦਿਨ ਅਕਸ਼ਦੀਪ ਦਾ 20 ਕਿਲੋਮੀਟਰ ਪੈਦਲ ਚਾਲ ਦਾ ਮੁਕਾਬਲਾਂ ਹੋਵੇਗਾ, ਉਸ ਦਿਨ ਸਕਰੀਨ ਲਗਾ ਕੇ ਸਾਰੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਇਹ ਮੁਕਾਬਲਾ ਵਿਖਾਇਆ ਜਾਵੇਗਾ। ਡੀ.ਪੀ.ਈ. ਮਲਕੀਤ ਸਿੰਘ ਭੁੱਲਰ ਨੇ ਦੱਸਿਆ ਕਿ 20 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਓਲੰਪਿਕ ਵਿੱਚ ਪਹੁੰਚਣ ਵਾਲੇ ਅਕਸ਼ਦੀਪ ਨੇ ਜਿਲ੍ਹਾ ਬਰਨਾਲਾ ਦਾ ਪਹਿਲਾ ਓਲੰਪੀਅਨ ਬਣ ਕੇ ਜਿਲ੍ਹੇ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਪੋਸਟਰ ਤੇ ਬੈਨਰ ਲਗਾ ਕੇ ਪਿੰਡ ਵਾਸੀਆਂ ਤੇ ਸਕੂਲ ਵੱਲੋਂ ਅਕਸ਼ਦੀਪ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਹਨ। ਇਸ ਮੌਕੇ ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਆਪਣੇ ਪੁੱਤਰ ਦੀ ਜਿੱਤ ਲਈ ਕਾਮਨਾ ਕੀਤੀ। ਅਕਸ਼ਦੀਪ ਸਿੰਘ ਦੀ ਜਿੱਤ ਲਈ ਕਾਮਨਾ ਕਰਨ 'ਤੇ ਉਹਨਾਂ ਨੇ ਸਕੂਲ ਮੁੱਖੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਫੋਟੋ ਕੈਪਸ਼ਨ : ਸਰਕਾਰੀ ਹਾਈ ਸਕੂਲ ਕਾਹਨੇਕੇ ਵਿਖੇ ਅਕਸ਼ਦੀਪ ਸਿੰਘ ਨੂੰ ਸ਼ੁਭਕਾਮਨਾਵਾਂ ਦੇਣ ਮੌਕੇ ਸਕੂਲ ਮੁਖੀ ਪ੍ਰਦੀਪ ਕੁਮਾਰ ਸ਼ਰਮਾਂ ਅਤੇ ਸਮੂਹ ਸਟਾਫ ਤੇ ਵਿਦਿਆਰਥੀ।
The Union Budget gave Punjab a ‘feeling of vendetta’ – Meet Hayer
By not even mentioning Punjab, the anti-Punjab face…