ਗੁਰਮੀਤ ਸਿੰਘ ਖੁਰਮੀ ਸਵਰਨਕਾਰ ਵੈਲਫੇਅਰ ਬੋਰਡ ਦੇ ਜਿਲ੍ਹਾ ਚੇਅਰਮੈਨ ਨਿਯੁਕਤ ।
ਨਾਨਕ ਸਿੰਘ ਖੁਰਮੀ,ਮਾਨਸਾ 6 ਨਵੰਬਰ
ਗੁਰਮੀਤ ਸਿੰਘ ਖੁਰਮੀ ਦੀਆਂ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਦੇਖਦਿਆਂ ਹੋਇਆ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਸਵਰਨਕਾਰ ਵੈਲਫੇਅਰ ਬੋਰਡ ਦੇ ਜਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਗੁਰਮੀਤ ਸਿੰਘ ਖੁਰਮੀ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮੁਨੀਸ਼ ਸਿਸੋਦੀਆ,ਪੰਜਾਬ ਪ੍ਰਧਾਨ ਅਮਨ ਅਰੋੜਾ, ਹਲਕਾ ਮਾਨਸਾ ਵਿਧਾਇਕ ਵਿਜੇ ਸਿੰਗਲਾ, ਹਲਕਾ ਬੁਢਲਾਡਾ ਵਿਧਾਇਕ ਬੁੱਧ ਰਾਮ,ਹਲਕਾ ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ, ਕਿਸਾਨ ਵਿੰਗ ਪੰਜਾਬ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਅੱਕਾਵਾਲੀ, ਚੁਸ਼ਪਿੰਦਰ ਵੀਰ ਚਹਿਲ, ਜਿਲ੍ਹੇ ਦੇ ਅਫਸਰ ਸਾਹਿਬਾਨ, ਤੇ ਪੰਜਾਬ ਦੇ ਸਵਰਨਕਾਰ ਵੈਲਫੇਅਰ ਬੋਰਡ ਦੇ ਚੇਅਰਮੈਨ ਕੇਸ਼ਵ ਵਰਮਾ ਤੇ ਨਾਟੀ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਮੇਸ਼ ਖਿਆਲਾ ਤੇ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਮਾਣ ਬਖਸ਼ਿਆ ਹੈ, ਮੈਂ ਪਾਰਟੀ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਜਿਲਾ ਦਫਤਰ ਇੰਚਾਰਜ ਆਮ ਆਦਮੀ ਪਾਰਟੀ ਦੇ ਅਹੁਦੇ ਤੇ ਰਹਿ ਕੇ ਪਾਰਟੀ ਦੀ ਤਨਦੇਹੀ ਨਾਲ ਸੇਵਾ ਕੀਤੀ ਹੈ, ਇਸੇ ਤਰ੍ਹਾਂ ਹੀ ਮੈਂ ਪਾਰਟੀ ਲਈ ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾ ਕਰਦਾ ਰਹਾਂਗਾ।
ਫੋਟੋ 4 ਕੈਪਸ਼ਨ ਗੁਰਮੀਤ ਸਿੰਘ ਖੁਰਮੀ ਤੇ ਅਫਸਰ ਮਾਨਸਾ ।
