ਬਾਪੂ ਜੀ, ਬੇਫਿਕਰ ਹੋ ਕੇ ਨਨਕਾਣਾ ਸਾਹਿਬ ਮੱਥਾ ਟੇਕਣ ਆਓ! ਮਰੀਅਮ ਨਵਾਜ।
ਨਾਨਕ ਸਿੰਘ ਖੁਰਮੀ,ਮਾਨਸਾ
ਨਸ਼ਿਆਂ ਵਿਰੁੱਧ ਸੰਘਰਸ਼ ਕਰਦਿਆਂ ਆਪਣੀ ਜਾਨ ਗੁਆਉਣ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ, ਇਸੇ ਲਈ ਲਹਿੰਦੇ ਪੰਜਾਬ ਯਾਨਿ ਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੀ ਮੁੱਖ ਮੰਤਰੀ ਤੇ ਮੁਸਲਿਮ ਲੀਗ (ਨਵਾਜ਼) ਪਾਰਟੀ ਦੀ ਨੇਤਾ ਮਰੀਅਮ ਨਵਾਜ਼ ਨੇ ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਨੂੰ ਭੇਜੇ ਸੰਦੇਸ਼ ਚ ਕਿਹਾ ਹੈ ਕਿ ਬਾਪੂ ਜੀ, ਬੇਫਿਕਰ ਹੋ ਕੇ ਨਨਕਾਣਾ ਸਾਹਿਬ ਮੱਥਾ ਟੇਕਣ ਆਓ! ਸਿੱਖ ਸਰਦਾਰ ਪੂਰੀ ਦੁਨੀਆ ਦਾ ਤਾਜ ਹਨ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ! ਪਰਵਿੰਦਰ ਝੋਟੇ ਦੇ ਬਾਪੂ ਭੀਮ ਸਿੰਘ ਨੂੰ ਮਰੀਅਮ ਨਵਾਜ਼ ਨੇ ਸੱਦਾ ਦਿੰਦਿਆ ਕਿਹਾ ਕਿ ਪਰਮਿੰਦਰ ਝੋਟੇ ਸ਼ਹੀਦ ਦੇ ਲਈ ਜਦੋਂ ਵੀ ਲੋੜ ਪਵੇ, ਇੱਕ ਫੋਨ ਕਰ ਦਿਓ! ਕਿਹਾ ਨਨਕਾਣਾ ਸਾਹਿਬ ਆਉਣ ਲਈ ਬੇਫਿਕਰ ਰਹੋ, ਸਿੱਖ ਕੌਮ ਦਾ ਸਾਡਾ ਪਰਿਵਾਰ ਦਿਲੋਂ ਸਤਿਕਾਰ ਕਰਦਾ ਹੈ!
ਫੋਟੋ 5 ਕੈਪਸ਼ਨ– ਮੁਸਲਿਮ ਲੀਗ (ਨਵਾਜ਼) [PML-N] ਪਾਰਟੀ ਦੀ ਨੇਤਾ ਮਰੀਅਮ ਨਵਾਜ।
