ਵਿੱਦਿਆ ਮੰਦਿਰ ਦੇ ਬੱਚਿਆਂ ਨੇ ਪਾਏ ਸਰਕਾਰੀ ਸਟੇਟ ਪੱਧਰੀ ਟੂਰਨਾਮੈਂਟ ਚੋਂ ਚੰਗੇ ਸਥਾਨ ਕੀਤਾ ਵਿੱਦਿਆ ਮੰਦਰ ਮਾਨਸਾ ਦਾ ਨਾਮ ਰੋਸ਼ਨ ।
ਨਾਨਕ ਸਿੰਘ ਖੁਰਮੀ, ਮਾਨਸਾ 6 ਨਵੰਬਰ:
ਸ.ਚੇਤਨ ਸਿੰਘ ਸਰਵਹਿੱਤਕਾਰੀ ਸੀਨੀ. ਸੰਕੈ. ਵਿਦਿਆ ਮੰਦਰ ਮਾਨਸਾ ਦੇ ਸ਼ਤਰੰਜ ਦੇ ਖਿਡਾਰੀ ਸਰਕਾਰੀ ਸਟੇਟ ਪੱਧਰੀ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਮਲੇਰਕੋਟਲਾ ਗਏ। ਜਿਸ ਚ ਅੰਡਰ 14 ਖਿਡਾਰਣਾਂ ਚੋਂ ਮਾਨਯਾ, ਪ੍ਰਿਆਸ਼ੀ ਅਤੇ ਇਸ਼ਿਕਾ ਨੇ ਦੂਜਾ ਸਥਾਨ ਪ੍ਰਾਪਤ ਕਰ ਵਿੱਦਿਆ ਮੰਦਰ ਦਾ ਨਾਮ ਰੋਸ਼ਨ ਕੀਤਾ। ਇਸੇ ਤਰ੍ਹਾਂ ਜੂਡੋ ਦੇ ਖਿਡਾਰੀ ਭਾਗ ਲੈਣ ਲਈ ਗੁਰਦਾਸਪੁਰ ਗਏ। ਜਿਸ ਵਿੱਚ ਅੰਡਰ 17 ਲੜਕੀਆਂ ਵਿੱਚੋਂ ਨੈਨਸੀ (48) ਕਿਲੋ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਵਿੱਦਿਆ ਮੰਦਰ ਦੇ ਪ੍ਰਧਾਨ ਡਾ.ਬਲਦੇਵ ਰਾਜ ਬਾਂਸਲ ਨੇ ਬੱਚਿਆਂ ਦੀ ਇਸ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ। ਇਸ ਨਾਲ ਹੀ ਵਿੱਦਿਆ ਮੰਦਰ ਦੇ ਪ੍ਰਿੰਸੀਪਲ ਸ਼੍ਰੀ ਜਗਦੀਪ ਕੁਮਾਰ ਪਟਿਆਲ ਨੇ ਇਹਨਾਂ ਸਾਰੇ ਖਿਡਾਰੀਆਂ ਨੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸਨਮਾਨਿਤ ਕੀਤਾ ਅਤੇ ਇਸ ਸ਼ਾਨਦਾਰ ਉਪਲਬੱਧੀ ਤੇ ਵਧਾਈ ਦਿੱਤੀ।
ਫੋਟੋ 2: ਖਿਡਾਰੀਆਂ ਨੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ।
