ਪਾਰਟੀ ਦੀ ਚੜ੍ਹਦੀਕਲਾ ਲਈ ਮੀਟਿੰਗ ਆਯੋਜਿਤ।

ਨਾਨਕ ਸਿੰਘ ਖੁਰਮੀ,ਮਾਨਸਾ 2 ਨਵੰਬਰ
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੀਨੀਅਰ ਤੇ ਟਕਸਾਲੀ ਲੀਡਰਸ਼ਿਪ ਦੀ ਇੱਕ ਅਹਿਮ ਮੀਟਿੰਗ ਆਯੋਜਿਤ ਆਤਮਜੀਤ ਸਿੰਘ ਕਾਲਾ ਸਾਬਕਾ ਨਗਰ ਕੌਂਸਲ ਪ੍ਰਧਾਨ ਮਾਨਸਾ ਦੀ ਅਗੁਵਾਈ ਚ ਕੀਤੀ ਗਈ। ਜਿਸ ਵਿੱਚ ਵਿਧਾਨ ਸਭਾ ਚੋਣਾਂ 2027 ਨੂੰ ਲੈਕੇ ਵਿਚਾਰ ਚਰਚਾ ਕੀਤੀਆਂ ਗਈਆਂ। ਤਾਂਕਿ ਪਾਰਟੀ ਦੀ ਚੜ੍ਹਦੀ ਕਲਾ ਕਰਨ ਲਈ ਮਾਨਸਾ ਸ਼ਹਿਰ ਦੀ ਸਾਰੀ ਲੀਡਰਸ਼ਿਪ ਤੇ ਵਰਕਰ ਸਾਹਿਬਾਨਾਂ ਨੂੰ ਲਾਮਬੰਦ ਕਰਕੇ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਦੇ ਕੀਤੇ ਹੋਏ ਕੰਮਾਂ ਦਾ ਵਿਸਥਾਰ ਸਹਿਤ ਪ੍ਰਚਾਰ ਇੱਕਜੁੱਟਤਾ ਨਾਲ ਸਹਿਮਤੀ ਪ੍ਰਗਟਾਈ ਕਿ ਆਤਮਜੀਤ ਕਾਲਾ ਬਹੁਤ ਪੁਰਾਣੇ ਤਜਰਬੇਕਾਰ ਅਤੇ ਟਕਸਾਲੀ ਆਗੂ ਹਨ, ਜਿਨਾਂ ਦੀ ਅਗੁਵਾਈ ਚ ਸ਼੍ਰੋਅਦ ਬਾਦਲ ਸ਼ਹਿਰੀ ਮਾਨਸਾ ਮੇਹਨਤ ਕਰਕੇ ਸ਼੍ਰੋਅਦ ਬਾਦਲ ਦੀ ਚੜ੍ਹਦੀਕਲਾ ਕਰਨਗੇ। ਮੀਟਿੰਗ ਦੌਰਾਨ ਸਰਕਲ ਪ੍ਰਧਾਨ ਹਰਬੰਸ ਸਿੰਘ ਪੰਮੀ,ਜੁਗਰਾਜ ਸਿੰਘ ਰਾਜੂ ਦਰਾਕਾ ਸਰਕਲ ਪ੍ਰਧਾਨ,ਕੌਮੀ ਬੁਲਾਰਾ ਐਡਵੋਕੇਟ ਕੇਐਸ ਮਠਾੜੂ, ਸਰਕਲ ਪ੍ਰਧਾਨ ਨਿਰਜੋਤ ਸਿੰਘ ਨੀਟਾ, ਜੁਗਰਾਜ ਸਿੰਘ ਰਾਜ ਪੇਂਟਰ, ਰਾਜਪਾਲ ਸਿੱਧੂ, ਜਸਪ੍ਰੀਤ ਸਿੰਘ ਜੱਸੀ ਐਮਸੀ, ਗੁਰਪਿਆਰ ਸਿੰਘ ਪਿਆਰੀ, ਜੱਸੀ ਸਿੱਧੂ, ਜਗਤਾਰ ਸਿੰਘ ਦਰਾਕਾ, ਦਵਿੰਦਰ ਢਿੱਲੋਂ, ਖੁਸ਼ਪ੍ਰੀਤ ਸਿੱਧੂ, ਗੁਰਮੇਲ ਸਿੰਘ ਮੌਜੂਦ ਸਨ।
ਫੋਟੋ-3
