30 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਅੱਜ ਸੂਬਾ ਕਮੇਟੀ ਤੇ ਮਾਨਸਾ ਜਿਲੇ ਦੀ ਜਰਨਲ ਮੀਟਿੰਗ ਮੌਕੇ ਥਰਮਲ ਪਲਾਟ ਬਣਾਂਵਾਲੀ ਨਾਲ ਰਸਤੇ ਕਢਵਾਉਣ ਨੂੰ ਲੈ ਕੇ ਉਲਝੇ ਮਸਲੇ ਦੇ ਹੱਲ ਲਈ ਥਰਮਲ ਅੱਗੇ ਮੋਰਚਾ ਲਗਾਉਣ ਦਾ ਮਤਾ ਪਾਸ ਕੀਤਾ ਗਿਆ Iਸੂਬੇ ਭਰ ਤੋਂ ਵਰਕਰ ਆਗੂ 9 ਸਤੰਬਰ ਨੂੰ ਬਣਾਂਵਾਲੀ ਇਕੱਤਰ ਹੋਣਗੇ ਅਤੇ ਮੋਰਚਾ ਦਿਨ ਰਾਤ ਲਗਾਤਾਰ ਹੱਲ ਹੋਣ ਤੱਕ ਚੱਲੇਗਾ I ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 17 ਅਗਸਤ ਨੂੰ ਕਿਸਾਨੀ ਮੰਗ ਪੱਤਰ ਜੋ ਮੁੱਖ ਮੰਤਰੀ,ਕੈਬਿਨਟ ਮੰਤਰੀਆਂ,ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਨੂੰ ਦਿੱਤਾ ਗਿਆ ਉਸਦੇ ਸੰਬੰਧੀ 2 ਸਤੰਬਰ ਨੂੰ ਸਰਕਾਰ ਨੂੰ ਜਗਾਉਣ ਲਈ ਚੰਡੀਗੜ੍ਹ ਵਿਖੇ ਵਿਸਾਲ ਰੋਸ ਪਰਦਰਸ਼ਨ ਵਿੱਚ ਸਾਮਿਲ ਹੋਣ ਦਾ ਮਤਾ ਪਾਇਆ ਗਿਆ,ਜਿਸਦੀਆਂ ਤਿਆਰੀਆਂ ਵਿੱਚ ਟੀਮਾਂ ਜੁਟ ਗਈਆਂ I ਮੀਟਿੰਗ ਦੌਰਾਨ ਐਨ ਆਈ ਏ ਵੱਲੋਂ ਕਿਸਾਨ ਜੱਥੇਬੰਦੀਆਂ ਦੇ ਘਰਾਂ ਵਿੱਚ ਕੀਤੀ ਗਈ ਛਾਪੇਮਾਰੀ ਅਤੇ ਬੀ ਜੇ ਪੀ ਆਗੂ ਕੰਗਣਾ ਰਾਣੌਤ ਵੱਲੋਂ ਸੰਯੁਕਤ ਕਿਸਾਨ ਮੋਰਚੇ ਖਿਲਾਫ ਕੀਤੀ ਗਈ ਬਿਆਨਬਾਜੀ ਦੀ ਪੁਰਜੋਰ ਨਿੰਦਾ ਕੀਤੀ ਗਈ , ਆਗੂਆਂ ਕਿਹਾ ਕਿ ਰਾਣੌਤ ਬਿਨਾਂ ਸਿਰ ਪੈਰ ਦੇ ਬਿਆਨਬਾਜੀ ਕਰਨ ਦੀ ਬਜਾਏ ਦੇਸ ਪ੍ਰਤੀ ਆਪਣੀ ਬਣਦੀ ਜਿੰਮੇਵਾਰੀ ਤੇ ਧਿਆਨ ਦੇ ਕੇ ਦੇਸ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਵੇ I ਇਸ ਸਮੇਂ ਸੂਬਾਈ ਆਗੂ ਰੁਲਦੂ ਸਿੰਘ ਮਾਨਸਾ,ਗੁਰਨਾਮ ਸਿੰਘ ਭੀਖੀ,ਗੋਰਾ ਸਿੰਘ ਭੈਣੀਬਾਘਾ,ਗੁਰਜੰਟ ਸਿੰਘ ਮਾਨਸਾ,ਬਲਵੀਰ ਸਿੰਘ ਜਲੂਰ,ਕਮਲਪਰੀਤ ਸਿੰਘ,ਨਰਿੰਦਰ ਕੌਰ ਬੁਰਜ ਹਮੀਰਾ,ਰਾਮਫਲ ਚੱਕ ਅਲੀਸੇਰ,ਗੁਰਜੀਤ ਸਿੰਘ ਜੈਤੋ,ਜੱਗਾ ਸਿੰਘ ਬਦਰਾ,ਸਵਰਨ ਸਿੰਘ,ਭੋਲਾ ਸਿੰਘ ਸਮਾਓ,ਬਲਜਿੰਦਰ ਸਿੰਘ,ਪੰਜਾਬ ਸਿੰਘ ਅਕਲੀਆ,ਜਰਨੈਲ ਸਿੰਘ ਰੋੜਾਂਵਾਲੀ,ਇੰਦਰਜੀਤ ਸਿੰਘ,ਕਰਨੈਲ ਸਿੰਘ,ਜੱਸਾ ਸਿੰਘ, ਗੁਰਪਰੀਤ ਸਿੰਘ ਰਾਈਆ,ਬਲਵੀਰ ਸਿੰਘ ਰਾਈਆ ਤੋਂ ਇਲਾਵਾ ਮਾਨਸਾ ਜਿਲੇ ਤੇ ਮਾਲਵੇ ਭਰ ਚੋਂ ਆਗੂ ਵਰਕਰ ਹਾਜਿਰ ਸਨ I