1945 ਨੂੰ ਅਮਰੀਕਾ ਵਲੋਂ ਹੀਰੋਸ਼ੀਮਾ ਤੇ ਸੁੱਟੇ ਐਟਮ ਬੰਬ ਨਾਲ਼ 70000 ਬੇਕਸੂਰ ਲੋਕ ਤੁਰੰਤ ਮਾਰੇ ਗਏ ਤੇ ਇੱਕ ਲੱਖ ਬਾਅਦ ਚ ਰੇਡੀਏਸ਼ਨ ਕਾਰਨ ਮਾਰੇ ਗਏ ਸਨ ਅਤੇ 9 ਅਗਸਤ ਨੂੰ ਨਾਗਾਸਾਕੀ ਤੇ ਸੁੱਟੇ ਐਟਮ ਬੰਬ ਨਾਲ 40000 ਤੁਰੰਤ ਤੇ ਇੱਕ ਲੱਖ ਬਾਅਦ ਚ ਰੇਡੀਏਸ਼ਨ ਕਾਰਨ ਸਹਿਕ ਸਹਿਕ ਮਰ ਗਏ, ਬਾਕੀ ਬਚਦੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਗਏ•••
@ਇਹ ਤਬਾਹੀ ਪੁਰਾਣੇ ਛੋਟੇ ਜਿਹੇ ਐਟਮ ਬੰਬਾਂ ਦੀ ਸੀ- ਅੱਜ ਉਸਤੋਂ ਹਜਾਰਾਂ ਗੁਣਾ ਮਾਰੂ ਐਟਮੀ, ਹਾਈਡਰੋਜਨ ਤੇ ਨਿਊਟਰੋਨ ਬੰਬ ਤੇ ਮਿਜਾਈਲਾਂ ਤਿਆਰ ਤੇ ਤਾਇਨਾਤ ਹਨ। ਕੋਈ ਵੀ ਹਿਟਲਰੀ ਸੋਚ ਵਾਲਾ ਸਿਰ ਫਿਰਿਆ ਆਗੂ ਵਿਸ਼ਵ ਨੂੰ ਕਦੇ ਵੀ ਅੱਗ ਦੀ ਭੱਠੀ ਵਿੱਚ ਝੋਕ ਸਕਦਾ ਹੈ।
@ ਦੂਜੇ ਪਾਸੇ ਪ੍ਰਮਾਣੂ ਹਥਿਆਰਾਂ ਨੂੰ ਸੀਮਤ ਕਰਨ ਵਾਲੀਆਂ INF ਤੇ START ਸੰਧੀਆਂ ਰੂਸ ਤੇ ਅਮਰੀਕਾ ਨੇ ਰੱਦ ਕਰਕੇ ਐਟਮੀ ਹਥਿਆਰ ਦੌੜ ਹੋਰ ਤੇਜ਼ ਕਰ ਦਿੱਤੀ ਹੈ। ਰੂਸ ਵਲੋਂ ਯੂਕਰੇਨ ਜੰਗ ਦੌਰਾਨ ਬੇਲਾਰੂਸ ਵਿੱਚ ਅਤੇ ਅਮਰੀਕਾ ਵਲੋਂ ਸਵੀਡਨ ਫਿਨਲੈਂਡ ਵਿੱਚ ਨਵੇਂ ਐਟਮੀ ਹਥਿਆਰ ਬੀੜੇ ਜਾ ਰਹੇ ਹਨ । ਚੀਨ, ਉਤਰੀ ਕੋਰੀਆ, ਪਾਕਿਸਤਾਨ, ਇਜਰਾਇਲ ਜਿਹੇ ਦੇਸ਼ ਵੀ ਇਸ ਪ੍ਰਮਾਣੂ ਦੌੜ ਚ ਸ਼ਾਮਲ ਹੋ ਚੁੱਕੇ ਹਨ ਤੇ ਹਰ ਸਾਲ ਅਪਦੇ ਐਟਮੀ ਹਥਿਆਰਾਂ ਦੀ ਗਿਣਤੀ ਤੇਜੀ ਨਾਲ ਵਧਾ ਰਹੇ ਹਨ।
@ ਮਨੁੱਖਤਾ ਨੂੰ Nuclear Holocast ਤੋਂ ਬਚਾਉਣ ਵਾਸਤੇ ਪ੍ਰਮਾਣੂ ਹਥਿਆਰਾਂ ਦੇ ਖਾਤਮੇ ਲਈ ਅਵਾਜ਼ ਉਠਾਓ
ਜਾਣਕਾਰੀ (ਦਰਸ਼ਨ ਸਿੰਘ ਢਿੱਲੋਂ ਜੀ)