ਰਾਮ ਨਗਰ ਦੀ ਲੜਾਈ
ਅੰਗਰੇਜ਼ਾਂ ਵੱਲੋਂ ਦੂਜੇ ਅੰਗਰੇਜ਼ ਸਿੱਖ ਯੁੱਧ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨਵੰਬਰ 1848 ਵਿੱਚ ਅੰਗਰੇਜ਼ਾਂ ਨੇ ਫਿਰੋਜ਼ਪੁਰ ਵਿੱਚ ਕਮਾਂਡਰ ਇਨ ਚੀਫ਼ ਹਿਊ ਗਫ਼ ਦੀ ਮੰਗ ਤੇ 24000 ਸੈਨਿਕਾਂ ਦੀ ਫੌਜ, 78 ਤੋਪਾਂ ਤੇ ਸਿੰਧ ਦੀ 5000 ਫੌਜ ਭੇਜੀ। ਲਾਰਡ ਗਫ਼ ਕੋਲ਼ ਉਸ ਵਕਤ ਤੱਕ ਲਾਹੌਰ ਵਿੱਚ ਸਿਰਫ 10000 ਸੈਨਿਕ ਤੇ 48 ਤੋਪਾਂ ਸਨ। ਗਫ਼ 6 ਨਵੰਬਰ ਨੂੰ ਫ਼ਿਰੋਜ਼ਪੁਰ ਪਹੁੰਚ ਗਿਆ ਅਤੇ 13 ਨਵੰਬਰ ਨੂੰ ਸਤਲੁਜ ਪਾਰ ਕਰਕੇ ਲਾਹੌਰ ਪਹੁੰਚ ਗਿਆ। ਫ਼ਿਰੋਜ਼ਪੁਰ ਵਿੱਚ ਹੀ ਉਸ ਨੂੰ ਪਤਾ ਲੱਗ ਗਿਆ ਸੀ ਕਿ ਸ਼ੇਰ ਸਿੰਘ ਰਾਮਨਗਰ ਵਿੱਚ ਹੈ ਪਰ ਉਸ ਨੇ ਜ਼ਿਆਦਾ ਫੌਜ ਚਨਾਬ ਦੇ ਉੱਤਰ ਵਿੱਚ ਰੱਖੀ ਹੋਈ ਹੈ। ਗਫ਼ ਨੇ ਚਨਾਬ ਦੇ ਦੱਖਣ ਰਾਮ ਨਗਰ ਵਿੱਚ ਖੜੇ ਸਿੱਖਾਂ ਨੂੰ ਜੰਗ ਲਈ ਉਕਸਾਇਆ ਤਾਂ ਕਿ ਉਹ ਇੱਥੇ ਇਹਨਾਂ ਨੂੰ ਹਰਾ ਸਕੇ ਤੇ ਉਧਰੋਂ ਸ਼ੇਰ ਸਿੰਘ ਚਨਾਬ ਪਾਰ ਕਰਕੇ ਪਿਛਲੇ ਦਸਤੇ ਤੇ ਹਮਲਾ ਕਰੇ। ਇਸ ਤਰ੍ਹਾਂ ਚਤਰ ਸਿੰਘ ਨੂੰ ਪਿਸ਼ਾਵਰ ਤੇ ਬਨੂੰ ਦੀਆਂ ਬ੍ਰਿਗੇਡਾਂ ਨਹੀਂ ਮਿਲਣਗੀਆਂ।
21 ਨਵੰਬਰ ਨੂੰ ਜਨਰਲ ਗਫ਼ ਰਾਮਨਗਰ ਤੋਂ ਦਸ ਮੀਲ ਦੂਰ ਇੱਕ ਛੋਟੇ ਜਿਹੇ ਪਿੰਡ ਨਵਾਲਾ ਵਿੱਚ ਕੈਂਪਬੈਲ ਤੇ ਕੁਰੇਟਨ ਕੋਲ਼ ਆ ਪੁੱਜਿਆ। ਉਸ ਦੀ ਸਾਰੀ ਫੌਜ ਚਨਾਬ ਦਰਿਆ ਦੇ ਕਿਨਾਰੇ ਤੇ ਆ ਚੁੱਕੀ ਸੀ ਸਿਰਫ 21 ਇੰਚ ਦੀਆਂ ਤੋਪਾਂ ਲਾਹੌਰ ਅਤੇ ਮੁਲਤਾਨ ਤੋਂ ਚਲੀਆਂ ਹੋਈਆਂ ਸਨ ਜੋ ਰਸਤੇ ਵਿੱਚ ਸਨ। ਸ਼ੇਰ ਸਿੰਘ ਨੇ ਰਾਮਨਗਰ ਦੇ ਸਾਹਮਣੇ ਚਨਾਬ ਦੇ ਦੂਜੇ ਪਾਸੇ ਮੋਰਚੇ ਲਾਏ ਹੋਏ ਸੀ। ਉਸਦਾ ਪਿਤਾ ਫੌਜ ਸਮੇਤ ਉਸ ਦੇ ਨੇੜੇ ਸੀ। ਗਫ਼ ਨੇ ਕੈਂਪਬਿਲ ਨੂੰ ਹੁਕਮ ਦਿੱਤਾ ਕਿ ਉਹ 21 ਨਵੰਬਰ ਦੀ ਰਾਤ ਨੂੰ ਸ਼ੇਰ ਸਿੰਘ ਤੇ ਹਮਲਾ ਕਰੇ ਅਤੇ ਦੱਖਣੀ ਕੰਢੇ ਤੇ ਕਬਜ਼ਾ ਕਰ ਲਵੇ। ਕੈਂਪਬੈਲ ਨੇ ਬਿਨਾਂ ਕਿਸੇ ਹੋਰ ਨੂੰ ਦੱਸਿਆ ਹਮਲੇ ਦੀ ਤਿਆਰੀ ਕਰ ਦਿੱਤੀ। ਗਫ਼ ਨੇ ਦੇਖਿਆ ਕਿ ਸ਼ੇਰ ਸਿੰਘ ਦੀ ਜ਼ਿਆਦਾ ਫੌਜ ਤਾਂ ਦਰਿਆ ਤੋਂ ਪਾਰ ਹੈ ਤੇ ਕੁਝ ਘੋੜਚੜੇ ਉੱਤਰ ਕੰਢੇ ਵੱਲ ਹਨ। ਉਸ ਨੇ ਮੇਜਰ ਲੇਨ ਤੇ ਵਾਰਨਰ ਨੂੰ ਹੁਕਮ ਦਿੱਤਾ ਕਿ ਹਮਲਾ ਕਰੋ। ਦੋ ਹੋਰਸ ਅਲਟਰੀ ਦੀਆਂ ਰਜਮੈਂਟਾਂ ਅੱਗੇ ਵਧੀਆਂ ਤੇ ਸਿੱਖ ਰਸਾਲਿਆਂ ਉੱਤੇ ਵਾਰ ਕਰਨ ਲੱਗੀਆਂ। ਸਿੱਖ ਤੋਪਾਂ ਨੇ ਉਹਨਾਂ ਤੇ ਧੜਾਧੜ ਗੋਲੇ ਬਰਸਾਉਣੇ ਸ਼ੁਰੂ ਕਰ ਦਿੱਤੇ। ਸਿੱਖਾਂ ਨੇ ਅੰਗਰੇਜ਼ਾਂ ਦੀਆਂ ਸਾਰੀਆਂ ਤੋਪਾਂ ਕਬਜ਼ੇ ਵਿੱਚ ਕਰ ਲਈਆਂ। ਇੰਨੇ ਨੂੰ ਬਰਗੇਡੀਅਰ ਕੁਰੇਟਨ ਵੀ ਮਾਰਿਆ ਗਿਆ। 14ਵੀਂ ਡ੍ਰਾਗਨਸ ਦੀ ਸਿੱਖਾਂ ਨਾਲ਼ ਜ਼ੋਰਦਾਰ ਲੜਾਈ ਚਲਦੀ ਰਹੀ ਤੇ ਦੋਨਾਂ ਰੈਜਮੈਂਟਾਂ ਦਾ ਭਾਰੀ ਨੁਕਸਾਨ ਹੋਇਆ। ਹੈਵਲੌਕ ਵੀ ਸ਼ੇਰ ਸਿੰਘ ਦੇ ਜਾਲ ਵਿੱਚ ਫਸ ਗਿਆ ਅਤੇ ਲੜਾਈ ਵਿੱਚ ਮਾਰਿਆ ਗਿਆ। ਡ੍ਰਾਗਨਸ ਪਿੱਛੇ ਹੱਟ ਗਏ। ਉਹਨਾਂ ਦਾ ਕਮਾਂਡਿੰਗ ਅਫ਼ਸਰ, 6 ਹੋਰ ਅਫ਼ਸਰ ਤੇ 43 ਸੈਨਿਕ ਮਾਰੇ ਗਏ।
22 ਨਵੰਬਰ ਨੂੰ ਰਾਮ ਨਗਰ ਦੀ ਇਹ ਝੜਪ ਖਤਮ ਹੋ ਗਈ। ਦੋਵਾਂ ਪਾਸਿਆਂ ਦਾ ਨੁਕਸਾਨ ਹੋਇਆ ਪਰ ਅੰਗਰੇਜ਼ਾਂ ਨੂੰ ਇਸ ਲੜਾਈ ਵਿੱਚ ਕੁਝ ਵੱਧ ਨੁਕਸਾਨ ਹੋਇਆ ਉਹਨਾਂ ਦੇ ਹੈਵਲੋਕ ਅਤੇ ਬ੍ਰਿਗੇਡ ਦੀਆਂ ਜਨਰਲ ਕਿਊਟਨ ਮਾਰੇ ਗਏ। ਅੰਗਰੇਜ਼ਾਂ ਨੂੰ ਇਸ ਹਮਲੇ ਦਾ ਕੋਈ ਲਾਭ ਵੀ ਨਹੀਂ ਹੋਇਆ।
ਸਦੁੱਲਾਪੁਰ ਦੀ ਝੜਪ – ਬਹੁਤੇ ਸਿੱਖ ਉਤਰੀ ਕੰਢੇ ਤੇ ਆ ਗਏ ਪਰ ਕੁਝ ਘੋੜ ਸਵਾਰ ਉੱਥੇ ਹੀ ਰਹੇ ਜਿਨਾਂ ਨੇ ਅੰਗਰੇਜ਼ਾਂ ਨੂੰ ਪਰੇਸ਼ਾਨ ਕਰੀ ਰੱਖਿਆ। ਗਫ਼ ਨੇ ਰਾਮਨਗਰ ਵਿੱਚ ਆਪਣਾ ਕੈਂਪ ਬਣਾ ਲਿਆ। ਉਹ ਸਪਲਾਈ ਟਰੇਨ ਦਾ ਇੰਤਜ਼ਾਰ ਕਰਨ ਲੱਗਾ। ਜਨਰਲ ਥੈਕਵੈਲ ਕੈਵਲਰੀ ਡਿਵੀਜ਼ਨ ਦਾ ਜਨਰਲ ਕਮਾਂਡਰ ਅਫਸਰ ਬਣ ਗਿਆ। ਕੈਂਪਬੈੱਲ ਨੇ ਤੀਜੀ ਇਨਫੈਂਟਰੀ ਡਿਵੀਜ਼ਨ ਸੰਭਾਲ਼ ਲਈ। ਉਹਨਾਂ ਲਈ ਉੱਤਰੀ ਕਿਨਾਰੇ ਤੇ ਸਿੱਖਾਂ ਨਾਲ਼ ਨਜਿੱਠਣਾ ਬੜਾ ਜ਼ਰੂਰੀ ਸੀ। ਰਾਮਨਗਰ ਤੇ ਵਜ਼ੀਰਾਬਾਦ ਚ 22 ਮੀਲ ਦਾ ਜੋ ਫਾਸਲਾ ਇਸ ਉੱਪਰ ਇੱਕ ਸੜਕ ਚਨਾਬ ਦੇ ਨਾਲ਼ ਨਾਲ਼ ਚਲਦੀ ਸੀ। ਗਫ਼ ਨੇ ਦਰਿਆ ਪਾਰ ਕਰਕੇ ਖੱਬੇ ਪਾਸਿਓਂ ਸ਼ੇਰ ਸਿੰਘ ਤੇ ਹਮਲਾ ਕਰਨ ਦਾ ਸੋਚਿਆ। 30 ਨਵੰਬਰ ਤੱਕ ਸਵੇਰ 6 ਵਜੇ ਤੱਕ ਥੈਕਵੈਲ ਵੀ ਗੜ੍ਹੀ ਖਾਨ ਕੀ ਪਟਨ ਪਹੁੰਚ ਗਿਆ। ਅੱਗੇ 4000 ਸਿੱਖ ਮੁਕਾਬਲੇ ਲਈ ਤਿਆਰ ਖੜੇ ਸੀ। ਜਦੋਂ ਥੈਕਵੈਲ ਵਜ਼ੀਰਾਬਾਦ ਤੱਕ ਪਹੁੰਚਿਆ ਤਾਂ ਸ਼ਾਮ ਦੇ 6 ਵਜੇ ਤੱਕ ਹਨੇਰਾ ਹੋ ਗਿਆ। ਬੇੜੀਆਂ ਰਾਹੀਂ ਉਹਨਾਂ ਨੇ ਦਰਿਆ ਪਾਰ ਕੀਤਾ। ਸਵੇਰ ਤੱਕ ਸ਼ਾਹੀ 24 ਫੁੱਟ ਰੇਜਮੈਂਟ, 25ਵੀਂ ਤੇ 45 ਵੀਂ ਨੇਟਿਵ ਇਨਫੈਨਟਰੀ ਵੀ ਦਰਿਆ ਪਾਰ ਕਰ ਗਈਆਂ। ਤੀਜੀ ਰੈਗੂਲਰ ਕੈਵਲਰੀ ਤੇ ਤਿੰਨ ਰਸਾਲੇ ਵੀ ਲੰਘ ਗਏ। ਅਗਲੇ ਦਿਨ 2 ਦਸੰਬਰ ਦੀ ਸਵੇਰ ਨੂੰ ਫਿਰ ਉਹ ਬਾਕੀ ਸੈਨਿਕ ਪਾਰ ਲੰਘਣੇ ਸ਼ੁਰੂ ਹੋ ਗਏ। ਦੁਪਹਿਰ ਦੇ 2 ਵਜੇ ਤੱਕ ਥੈਕਵੈਲ ਦੀ ਸਾਰੀ ਫੌਜ 14000 ਸੈਨਿਕ, 66 ਤੋਪਾਂ ਤੇ ਸਪਲਾਈ ਉੱਤਰੀ ਕਿਨਾਰੇ ਤੇ ਪਹੁੰਚ ਗਏ ਤੇ ਉਹਨਾਂ ਨੇ ਇੱਥੇ ਕੈਂਪ ਲਾ ਲਿਆ। ਇਹ ਜਗ੍ਹਾ ਸਿੱਖਾਂ ਦੇ ਕੈਂਪ ਤੋਂ 9 ਮੀਲ ਦੂਰ ਸੀ। ਇੱਕ ਅਤੇ ਦੋ ਦਸੰਬਰ ਨੂੰ ਗਫ਼ ਨੇ ਸ਼ੇਰ ਸਿੰਘ ਉੱਤੇ ਭਾਰੀ ਗੋਲਾਬਾਰੀ ਕੀਤੀ। ਥੈਕਵੈਲ ਸਿੱਖਾਂ ਦੇ ਪਹਿਲੇ ਡੇਰੇ ਤੋਂ 2 ਮੀਲ ਦੀ ਦੂਰੀ ਤੇ ਪਿੰਡ ਸਦੁੱਲਾਪੁਰ ਆ ਗਿਆ। ਸ਼ੇਰ ਸਿੰਘ ਵੀ ਥੈਕਵੈਲ ਨੂੰ ਸਦੁੱਲਾਪੁਰ ਚ ਮਿਲਣ ਲਈ ਤਿੰਨ ਤਰੀਕ ਨੂੰ ਸਵੇਰੇ ਰਾਮਨਗਰ ਤੋਂ ਚੱਲ ਪਿਆ। ਇੱਥੇ ਸਿੱਖਾਂ ਨੇ ਗੰਨੇ ਦੇ ਖੇਤਾਂ ਵਿੱਚ ਆਪਣੇ ਮੋਰਚੇ ਲਾਏ ਹੋਏ ਸੀ। ਨਿਕਲਸਨ ਦੀ ਪਠਾਣ ਰਜਮੈਂਟ ਅੱਗੇ ਸੀ। ਸਾਹਮਣੇ ਤਰਵਾਲਾ, ਰੱਤੀ ਤੇ ਕੁਮੂਖੇਲ ਵਿੱਚ ਇਨਫੈਂਟਰੀ ਖੜੀ ਸੀ। ਇਹਨਾਂ ਪਿੰਡਾਂ ਦੇ ਵਿਚਾਲੇ ਇੱਕ ਮੀਲ ਦਾ ਖੁੱਲਾ ਮੈਦਾਨ ਸੀ ਜਿੱਥੇ ਮੋਰਚੇ ਖਤਮ ਹੋ ਜਾਂਦੇ ਸੀ। 2 ਵਜੇ ਸਿੱਖਾਂ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਥੈਕਵੈਲ ਘਬਰਾ ਗਿਆ ਤੇ ਉਸ ਨੇ ਫੌਜ ਨੂੰ 200 ਗਜ ਪਿੱਛੇ ਆਉਣ ਦਾ ਹੁਕਮ ਦਿੱਤਾ ਤਾਂ ਸਿੱਖ ਫਸਲਾਂ ਦੇ ਮੋਰਚੇ ਚੋਂ ਬਾਹਰ ਨਿਕਲੇ। ਥੈੱਕਵਾਲ ਨੇ ਸਦੁੱਲਾਪੁਰ ਦੀ ਮੋਰਚਾਬੰਦੀ ਤੇ ਗੋਲੀ ਚਲਾਈ।ਭਾਰੀ ਗੋਲਾਬਾਰੀ ਹੋਈ ਪਰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। 4ਦਸੰਬਰ ਨੂੰ ਨ ਸਵੇਰੇ ਸਵੇਰੇ ਗਫ਼ ਨੇ ਥਿਕਵੈਲ ਨੂੰ ਨ9ਵੀਂ ਲਾਂਸਰ ਤੇ 14ਵੀਂ ਡਰਾਗੁਣ ਭੇਜ ਦਿੱਤੀ। ਗੌਡਬੀ ਵੀ ਵੀ ਆਪ ਪਹੁੰਚਿਆ। ਉਸ ਦੀ ਬ੍ਰਿਗੇਡ ਵੀ ਥੈਕਵੈਲ ਦੀ ਸਹਾਇਤਾ ਲਈ ਆ ਗਈ। ਇਸੇ ਸਮੇਂ ਰਾਜ ਸ਼ੇਰ ਸਿੰਘ ਸਦੁੱਲਾਪੁਰ ਤੋਂ ਨਿਕਲ ਕੇ ਜੇਹਲਮ ਆਪਣੇ ਡੇਰੇ ਤੇ ਪਹੁੰਚ ਗਿਆ। ਸਵੇਰੇ ਜਦ ਥੈਕਵੈਲ ਨੇ ਦੇਖਿਆ ਤਾਂ ਉੱਥੇ ਸਿੱਖ ਸੈਨਿਕ ਨਹੀਂ ਸਨ। ਸਿੱਖਾਂ ਦੀ ਅਖੀਰਲੀ ਇੱਕ ਟੁਕੜੀ ਨਾਲ਼ ਉਸ ਦੀ ਮਮੂਲੀ ਜਿਹੀ ਝੜਪ ਹੋਈ। ਇਨੇ ਨੂੰ ਸਿੱਖ ਫੌਜ ਸ਼ਾਦੇਵਾਲਾ ਪਹੁੰਚ ਗਈ। ਸ਼ਾਦੇਵਾਲਾ ਇਹੋ ਜਗ੍ਹਾ ਹੈ ਜਿੱਥੇ ਰਾਜੇ ਪੋਰਸ ਦਾ ਸਿਕੰਦਰ ਨਾਲ਼ ਯੁੱਧ ਹੋਇਆ ਸੀ। ਇਸ ਗੋਲਾਬਾਰੀ ਚ ਅੰਗਰੇਜ਼ਾਂ ਦੇ 21 ਬੰਦੇ ਮਰੇ ਤੇ 51 ਜ਼ਖਮੀ ਹੋ ਗਏ। ਸਿੱਖਾਂ ਦੇ ਕੈਂਪ ਤੋਂ ਰਸੂਲ ਸਾਂਢੇ ਵਾਲਾ 20 ਮੀਲ ਸੀ। ਸ਼ੇਰ ਸਿੰਘ ਆਪਣੀ ਚਾਲ ਦੇ ਨਾਲ਼ ਥੈਕਵੈਲ ਨੂੰ ਸਿੱਖ ਮੋਰਚਾਬੰਦੀ ਦੇ ਨੇੜੇ ਖਿੱਚੀ ਆ ਰਿਹਾ ਸੀ। ਜ਼ਿਆਦਾ ਸਿੱਖ ਫੌਜ ਜਿਹਲਮ ਦੇ ਕੰਢੇ ਤੇ ਮੋਰਚਾਬੰਦੀ ਕਰੀ ਬੈਠੀ ਸੀ। 4 ਦਸੰਬਰ ਨੂੰ ਥੈਕਵੈਲ ਨੇ ਪਿੰਡ ਹੇਲਨ ਚ ਡੇਰਾ ਲਾ ਲਿਆ ਜੋ ਸਦੁੱਲਾਪੁਰ ਤੋਂ 14 ਮੀਲ ਦੂਰ ਹੈ। ਹੇਲਨ ਤੋਂ ਚੇਲਿਆਂਵਾਲਾ 12 ਮੀਲ ਅੱਗੇ ਆ ਜਿੱਥੇ 4 ਮੀਲ ਜੇਹਲਮ ਦਰਿਆ ਦੂਰ ਵਗਦਾ ਹੈ। 8 ਦਸੰਬਰ ਨੂੰ ਗਫ਼ ਵੀ ਉਸ ਕੋਲ਼ ਆ ਗਿਆ। ਦੋਵਾਂ ਨੇ ਇੱਥੇ ਜਨਰਲ ਵਿਸ਼ ਦਾ ਇੰਤਜ਼ਾਰ ਕੀਤਾ ਜੋ ਮੁਲਤਾਨ ਤੋਂ ਇਨਫੈਂਟਰੀ ਲੈ ਕੇ ਆ ਰਿਹਾ ਸੀ। 18 ਦਸੰਬਰ ਨੂੰ ਸ਼ੇਰ ਸਿੰਘ ਆਪਣੇ 10000 ਸੈਨਿਕ ਲੈ ਕੇ ਡੀਂਗਾ ਚਲਾ ਗਿਆ ਜੋ ਚੇਲਿਆਂਵਾਲਾ ਤੋਂ ਅੱਠ ਮੀਲ ਦੂਰ ਵਜ਼ੀਰਾਬਾਦ ਵਾਲ਼ੇ ਪਾਸੇ ਹੈ। ਇਹਨੇ ਨੂੰ ਅਟਕ ਤੋਂ ਕਿਲ੍ਹੇ ਦੇ ਡਿੱਗਣ ਦੀ ਖ਼ਬਰ ਆ ਗਈ। ਹੁਣ ਚਤਰ ਸਿੰਘ ਦੀ ਪਿਸ਼ਾਵਰ ਬ੍ਰਿਗੇਡ ਦੇ ਆਉਣ ਦਾ ਰਸਤਾ ਵੀ ਸਾਫ਼ ਹੋ ਗਿਆ। ਗਫ਼ ਨੇ ਸੋਚਿਆ ਕਿ ਮੁਲਤਾਨ ਤੋਂ ਵਿਸ਼ ਦੇ ਆਉਣ ਮਗਰੋਂ ਸ਼ੇਰ ਸਿੰਘ ਤੇ ਹਮਲਾ ਕਰੇਗਾ ਪਰ 19 ਦਸੰਬਰ ਨੂੰ 51 ਬੰਦੂਕਾਂ ਦੀ ਸਲਾਮੀ ਨਾਲ਼ ਸਿੱਖਾਂ ਨੇ ਅਟਕ ਦੇ ਕਿਲੇ ਡਿੱਗਣ ਦਾ ਐਲਾਨ ਕਰ ਦਿੱਤਾ। ਕਾਬਲ ਦੇ ਅਮੀਰ ਦੋਸਤ ਮੁਹੰਮਦ ਖਾਨ ਨੇ ਸ਼ੇਰ ਸਿੰਘ ਦਾ ਸਾਥ ਦੇਣ ਦਾ ਵਾਅਦਾ ਕੀਤਾ ਪਿਸ਼ਾਵਰ ਤੋਂ ਫੌਜ-ਏ-ਐਨ ਵੀ ਆ ਗਈ। ਇਹ ਵੇਖ ਕੇ ਗਫ਼ ਨੇ ਹਮਲਾ ਕਰਨ ਦਾ ਫੈਸਲਾ ਕਰ ਲਿਆ। ਉਸ ਵੇਲੇ ਉਸ ਕੋਲ਼ 12000 ਸੈਨਿਕ ਤੇ 66 ਤੋਪਾਂ ਸਨ।
— ਜਗਤਾਰ ਸਿੰਘ ਸੋਖੀ
9417166386
ਦੂਜਾ ਅੰਗਰੇਜ਼ -ਸਿੱਖ ਯੁੱਧ ਬ੍ਰਿਤਾਂਤ -1
Leave a comment