ਖੇਡਾਂ ਸਾਡੀ ਮਾਨਸਿਕ ਅਤੇ ਸਰੀਰਕ ਸ਼ਕਤੀ ਨੂੰ ਵਧਾਉਂਦੀਆਂ ਹਨ: ਜਗਰੂਪ ਸਿੰਘ ਗਿੱਲ
17 ਸਤੰਬਰ (ਭੁਪਿੰਦਰ ਸਿੰਘ ਤੱਗੜ) ਬਠਿੰਡਾ: 68 ਵੀਆਂ ਸੂਬਾ ਪੱਧਰੀ ਸਕੂਲੀ ਖੇਡਾਂ ਹਾਕੀ ਦਾ ਅਗਾਜ਼ ਹਾਕੀ ਸਟੇਡੀਅਮ ਰਜਿੰਦਰਾ ਕਾਲਜ ਬਠਿੰਡਾ ਵਿਖੇ ਹੋਇਆ। ਇਹਨਾਂ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਮਹੱਤਵਪੂਰਨ ਹੈ, ਬਲਕਿ ਇਹ ਸਾਡੀ ਮਾਨਸਿਕ ਤਾਕਤ ਨੂੰ ਵੀ ਵਧਾਉਂਦੀ ਹੈ। ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਝਾਨ ਵਧਾਉਣ ਅਤੇ ਉਨ੍ਹਾਂ ਦੇ ਖੇਡ ਕੌਸ਼ਲ ਨੂੰ ਨਿਖਾਰਨ ਦਾ ਇੱਕ ਵਧੀਆ ਮੌਕਾ ਹੁੰਦੇ ਹਨ। ਅਜਿਹੇ ਮੁਕਾਬਲੇ ਖਿਡਾਰੀਆਂ ਨੂੰ ਆਪਣੇ ਸੂਬੇ ਦੀ ਨੁਮਾਇੰਦਗੀ ਕਰਨ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡ ਪ੍ਰਤੀਸ਼ਠਾ ਹਾਸਲ ਕਰਨ ਲਈ ਤਿਆਰ ਕਰਦੇ ਹਨ। ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤੀ ਗਈ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਪੀ ਆਈ ਐਸ ਲੁਧਿਆਣਾ ਨੇ ਪਟਿਆਲਾ ਨੂੰ, ਜਲੰਧਰ ਨੇ ਮਾਨਸਾ ਨੂੰ,ਸ੍ਰੀ ਅਮ੍ਰਿਤਸਰ ਸਾਹਿਬ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ,ਜਰਖੜ ਵਿੰਗ ਨੇ ਫਾਜ਼ਿਲਕਾ ਨੂੰ, ਬਰਨਾਲਾ ਨੇ ਫਰੀਦਕੋਟ, ਮੋਗਾ ਨੇ ਰੂਪਨਗਰ, ਗੁਰਦਾਸਪੁਰ ਨੇ ਸੰਗਰੂਰ, ਬਠਿੰਡਾ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ, ਲੁਧਿਆਣਾ ਨੇ ਫਿਰੋਜ਼ਪੁਰ ਨੂੰ ਹਰਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ, ਐਡਵੋਕੇਟ ਸੁਖਦੀਪ ਸਿੰਘ ਢਿੱਲੋਂ, ਜਗਦੀਸ ਸਿੰਘ ਵੜੈਚ ,ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਵਰਿੰਦਰ ਪਾਲ ਸਿੰਘ, ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ, ਟੂਰਨਾਮੈਂਟ ਆਬਜ਼ਰਵਰ ਲੈਕਚਰਾਰ ਕੁਲਜਿੰਦਰ ਸਿੰਘ ਮੱਲੀ,ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ,ਗਗਨਦੀਪ ਕੌਰ ਮੁੱਖ ਅਧਿਆਪਕ,ਗੁਰਪ੍ਰੀਤ ਕੌਰ ਮੁੱਖ ਅਧਿਆਪਕ, ਭੁਪਿੰਦਰ ਸਿੰਘ ਤੱਗੜ,ਗੁਰਜੀਤ ਸਿੰਘ ਝੱਬਰ,ਸੁਖਜਿੰਦਰ ਪਾਲ ਕੌਰ,ਸੈਲਵਿੰਦਰ ਕੌਰ, ਰਣਧੀਰ ਸਿੰਘ ਧੀਰਾ,, ਰਹਿੰਦਰ ਸਿੰਘ, ਜਗਮੋਹਨ ਸਿੰਘ, ਹਰਪ੍ਰੀਤ ਸਿੰਘ, ਸੁਖਦੀਪ ਕੌਰ, ਕਰਮਜੀਤ ਕੌਰ, ਇਕਬਾਲ ਸਿੰਘ, ਗੁਰਿੰਦਰ ਸਿੰਘ, ਇਸਟਪਾਲ ਸਿੰਘ, ਰੇਸ਼ਮ ਸਿੰਘ,ਸੁਰਿੰਦਰ ਸਿੰਗਲਾ, ਰਜਿੰਦਰ ਸ਼ਰਮਾ, ਹਰਬਿੰਦਰ ਸਿੰਘ ਨੀਟਾ, ਨਿਰਮਲ ਸਿੰਘ,ਚਰਨਜੀਤ ਸਿੰਘ, ਸੰਦੀਪ ਸ਼ਰਮਾ, ਗੁਰਲਾਲ ਸਿੰਘ, ਰਮਨਪ੍ਰੀਤ ਸਿੰਘ, ਸੁਖਮੰਦਰ ਸਿੰਘ, ਬੇਅੰਤ ਕੌਰ, ਰੁਪਿੰਦਰ ਕੌਰ, ਹਾਜ਼ਰ ਸਨ।