ਜੋਗਾ, 20 ਅਗਸਤ
68ਵੀਆਂ ਪੰਜਾਬ ਰਾਜ ਜਿਲ੍ਹਾ ਪੱਧਰੀ ਗਰਮ ਰੁੱਤ ਸਕੂਲ ਖੇਡਾਂ ਅੱਜ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭੁਪਾਲ ਵਿਖੇ ਸ਼ੁਰੂ ਹੋ ਗਈਆਂ ਹਨ। ਇਹਨਾਂ ਖੇਡਾਂ ਦੀ ਸ਼ੁਰੂਆਤ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿ਼ਤਪਾਲ ਸਿੰਘ ਅਤੇ ਸਕੂਲ ਪ੍ਰਿੰਸੀਪਲ ਅਮਨਦੀਪ ਸਿੰਘ ਵੱਲੋਂ ਖੇਡ ਮੁਕਾਬਲੇ ਸ਼ੁਰੂ ਕਰਵਾ ਕੇ ਕੀਤੀ ਗਈ। ਜੋਨਲ ਸਕੱਤਰ ਪੀ.ਟੀ.ਆਈ. ਵਿਨੋਦ ਕੁਮਾਰ ਅਤੇ ਡੀ.ਪੀ.ਈ. ਪਾਲਾ ਸਿੰਘ (ਕਨਵੀਨਰ) ਨੇ ਦੱਸਿਆ ਕਿ ਅੱਜ ਇੱਥੇ ਬੇਸਬਾਲ/ਸਾਫਟਬਾਲ ਦੇ ਜਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ ਕਰਵਾਏ ਗਏ ਹਨ। ਇਹਨਾਂ ਮੁਕਾਬਲਿਆਂ ਦੇ ਅੰਡਰ 14 ਸਾਲ (ਲੜਕੇ) ਵਿੱਚ ਜੋਨ ਜੋਗਾ ਨੇ ਪਹਿਲਾ, ਜੋਨ ਫਫੜੇ ਭਾਈਕੇ ਨੇ ਦੂਜਾ, ਅੰਡਰ 17 (ਲੜਕੀਆਂ) ਵਿੱਚ ਜੋਨ ਜੋਗਾ ਨੇ ਪਹਿਲਾ, ਅੰਡਰ 19 ਸਾਲ (ਲੜਕੇ) ਵਿੱਚ ਜੋਨ ਬੁਢਲਾਡਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਗੁਰਲਾਭ ਸਿੰਘ ਪੀਟੀਆਈ, ਜਸਪ੍ਰੀਤ ਸਿੰਘ ਪੀਟੀਆਈ, ਕਮਲਪ੍ਰੀਤ ਸਿੰਘ ਪੀਟੀਆਈ, ਜਗਜੀਤ ਸਿੰਘ ਡੀਪੀਈ, ਹਰਵਿੰਦਰ ਸਿੰਘ, ਡੀਪੀਈ ਪਾਲਾ ਸਿੰਘ, ਪੀਟੀਆਈ ਵਿਨੋਦ ਕੁਮਾਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : ਆਦਰਸ਼ ਸਕੂਲ ਭੁਪਾਲ ਵਿਖੇ ਜਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅਤੇ ਅਧਿਆਪਕ।