ਪੰਜਾਬ ਪੱਧਰੀ ਖੇਡਾਂ ਵਿੱਚ 900 ਦੇ ਲਗਭਗ ਖਿਡਾਰੀ ਲੈਣਗੇ ਭਾਗ : ਜਸਵੀਰ ਸਿੰਘ ਗਿੱਲ
ਬਠਿੰਡਾ 25 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਦੇਖ-ਰੇਖ ਵਿੱਚ 67 ਵੀਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ 19 ਮੁੰਡੇ ਕੁੜੀਆਂ ਰਾਜਿੰਦਰਾ ਹਾਕੀ ਟਰਫ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ।
ਇਹਨਾਂ ਖੇਡਾਂ ਸੰਬੰਧੀ ਇੱਕ ਅਹਿਮ ਮੀਟਿੰਗ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਵਲੋਂ ਰਜਿੰਦਰਾ ਹਾਕੀ ਟਰਫ ਸਟੇਡੀਅਮ ਵਿਖੇ ਕੀਤੀ ਗਈ। ਉਹਨਾਂ ਨੇ ਸਮੁੱਚੇ ਕਨਵੀਨਰ ਅਤੇ ਆਫੀਸਲਾ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਹਨਾਂ ਪੰਜਾਬ ਪੱਧਰੀ ਖੇਡਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਕਿਹਾ।ਇਹਨਾਂ ਖੇਡਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਤੇ ਪ੍ਰਬੰਧਕ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਪੰਜਾਬ ਪੱਧਰੀ ਖੇਡਾਂ 26 ਅਕਤੂਬਰ ਤੋਂ 31 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਇਹਨਾਂ ਖੇਡਾਂ ਵਿੱਚ ਸਮੁੱਚੇ ਪੰਜਾਬ ਵਿੱਚੋ 900 ਦੇ ਲਗਭਗ ਖਿਡਾਰੀ ਭਾਗ ਲੈ ਰਹੇ ਹਨ। ਰਿਕਾਰਡ ਕਮੇਟੀ ਲਈ ਪ੍ਰਿੰਸੀਪਲ ਮੰਜੂ ਬਾਲਾ,ਰਿਹਾਇਸ਼ੀ ਪ੍ਰਬੰਧ ਲਈ ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਵਿਜੈ ਕੁਮਾਰ,ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਗਗਨਦੀਪ ਕੌਰ,ਮੈੱਸ ਕਮੇਟੀ ਲਈ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਫਸਟ ਏਡ ਕਮੇਟੀ ਲਈ ਰਮਨਦੀਪ ਕੌਰ ਮੁੱਖ ਅਧਿਆਪਕ ਨੋਡਲ ਅਫ਼ਸਰ ਲਗਾਏ ਗਏ ਹਨ।ਇਹਨਾਂ ਖੇਡਾਂ ਲਈ ਗਰਾਂਊਂਡ ਕਨਵੀਨਰ ਗੁਰਪ੍ਰੀਤ ਸਿੰਘ ਸਿੱਧੂ, ਕੋ ਕਨਵੀਨਰ ਰਹਿੰਦਰ ਸਿੰਘ , ਰਿਕਾਰਡ ਕਮੇਟੀ ਵਿੱਚ ਸੁਖਜਿੰਦਰ ਪਾਲ ਕੌਰ ਕਨਵੀਨਰ, ਪ੍ਰੈਸ ਕਮੇਟੀ ਲਈ ਲੈਕਚਰਾਰ ਹਰਮੰਦਰ ਸਿੰਘ ਕਨਵੀਨਰ ਲਗਾਏ ਗਏ ਹਨ
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕਰਮਜੀਤ ਸਿੰਘ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਮਨਦੀਪ ਕੌਰ, ਗੁਰਮੀਤ ਸਿੰਘ ਮਾਨ, ਜਗਮੋਹਨ ਸਿੰਘ, ਰੇਸ਼ਮ ਸਿੰਘ, ਰਾਜਿੰਦਰ ਸ਼ਰਮਾ, ਅਨਮੋਲ, ਹਰਭਗਵਾਨ, ਪੁਸ਼ਪਿੰਦਰ ਪਾਲ ਸਿੰਘ, ਗੁਰਿੰਦਰ ਜੀਤ ਸਿੰਘ, ਨਿਰਮਲ ਸਿੰਘ, ਮਨਦੀਪ ਸਿੰਘ, ਰਣਧੀਰ ਸਿੰਘ, ਕਰਮਜੀਤ ਕੌਰ, ਸੁਖਦੀਪ ਕੌਰ, ਹਰਬਿੰਦਰ ਸਿੰਘ ਨੀਟਾ , ਭੁਪਿੰਦਰ ਸਿੰਘ ਤੱਗੜ, ਸੰਦੀਪ ਸਿੰਘ, ਈਸਟਪਾਲ ਸਿੰਘ,ਰਾਜਵੰਤ ਸਿੰਘ ਹਾਕੀ ਕੋਚ ਹਾਜ਼ਰ ਸਨ।