100 ਮੀਟਰ ਦੋੜ ਵਿੱਚ ਲਖਵਿੰਦਰ ਸਿੰਘ ਤਲਵੰਡੀ ਸਾਬੋ ਅਤੇ ਸੁਭਨੀਤ ਕੌਰ ਬਠਿੰਡਾ 1 ਦੀ ਚੜਤ
ਬਠਿੰਡਾ 20 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਜ਼ਿਲ੍ਹਾ ਸਕੂਲ ਸਰਦ ਰੁੱਤ ਖੇਡਾਂ ਐਥਲੈਟਿਕਸ ਅੰਡਰ 19 ਮੁੰਡੇ ਅਤੇ ਕੁੜੀਆਂ ਦੇ ਦਿਲਚਸਪ ਮੁਕਾਬਲੇ ਸਪੋਰਟਸ ਸਕੂਲ ਘੁੱਦਾ ਵਿਖੇ ਸਮਾਪਤ ਹੋ ਗਏ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ 100 ਮੀਟਰ ਦੋੜ ਅੰਡਰ 19 ਮੁੰਡੇ ਵਿੱਚ ਲਖਵਿੰਦਰ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਅਰਸ਼ਵੀਰ ਸਿੰਘ ਭਗਤਾਂ ਨੇ ਦੂਜਾ,ਹਸਨਪ੍ਰੀਤ ਸਿੰਘ ਮੰਡੀ ਕਲਾਂ ਨੇ ਤੀਜਾ, ਕੁੜੀਆਂ ਵਿੱਚ ਸੁਭਨੀਤ ਕੌਰ ਬਠਿੰਡਾ 1 ਨੇ ਪਹਿਲਾਂ, ਗਗਨਦੀਪ ਕੌਰ ਤਲਵੰਡੀ ਸਾਬੋ ਨੇ ਦੂਜਾ,ਹਰਮਨਜੋਤ ਕੌਰ ਮੰਡੀ ਕਲਾਂ ਨੇ ਤੀਜਾ, 200 ਮੀਟਰ ਵਿੱਚ ਨਵਜੋਤ ਸਿੰਘ ਚਹਿਲ ਭੁੱਚੋ ਮੰਡੀ ਨੇ ਪਹਿਲਾਂ, ਕਰਮਵੀਰ ਸਿੰਘ ਭਗਤਾਂ ਨੇ ਦੂਜਾ,ਪ੍ਰੇਮ ਕੁਮਾਰ ਤਲਵੰਡੀ ਸਾਬੋ ਨੇ ਤੀਜਾ, ਕੁੜੀਆਂ ਵਿੱਚ ਮਨਦੀਪ ਕੌਰ ਸੰਗਤ ਨੇ ਪਹਿਲਾਂ, ਹਰਮਨਜੋਤ ਕੌਰ ਮੰਡੀ ਕਲਾਂ ਨੇ ਦੂਜਾ, ਸੁਖਪ੍ਰੀਤ ਕੌਰ ਮੰਡੀ ਫੂਲ ਨੇ ਤੀਜਾ,400 ਮੀਟਰ ਕੁੜੀਆਂ ਵਿੱਚ ਮਨਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾਂ, ਜਸਪ੍ਰੀਤ ਕੌਰ ਬਠਿੰਡਾ2 ਨੇ ਦੂਜਾ, ਰਾਜਵੀਰ ਕੌਰ ਸੰਗਤ ਨੇ ਤੀਜਾ, ਮੁੰਡੇ ਵਿੱਚ ਰਵਿੰਦਰ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਹਰਪ੍ਰੀਤ ਸਿੰਘ ਮੰਡੀਕਲਾਂ ਨੇ ਦੂਜਾ,ਗੁਰਕਮਲ ਸਿੰਘ ਨੇ ਤੀਜਾ,800 ਮੀਟਰ ਕੁੜੀਆਂ ਵਿੱਚ ਮਨਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾਂ, ਅਨੁਰਾਧਾ ਬਠਿੰਡਾ 1 ਨੇ ਦੂਜਾ, ਗੁਰਵਿੰਦਰ ਕੌਰ ਬਠਿੰਡਾ 1ਨੇ ਤੀਜਾ, ਮੁੰਡੇ ਵਿੱਚ ਜਸ਼ਨਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾ, ਰਾਜਵਿੰਦਰ ਸਿੰਘ ਤਲਵੰਡੀ ਸਾਬੋ ਨੇ ਦੂਜਾ, ਸਤਪ੍ਰੀਤ ਕੌਰ ਬਠਿੰਡਾ 1 ਨੇ ਤੀਜਾ,400 ਮੀਟਰ ਹਰਡਲ ਮੁੰਡੇ ਵਿੱਚ ਹਰਪ੍ਰੀਤ ਸਿੰਘ ਮੰਡੀ ਕਲਾਂ ਨੇ ਪਹਿਲਾਂ, ਕਰਮਵੀਰ ਸਿੰਘ ਭਗਤਾਂ ਨੇ ਦੂਜਾ, ਰਾਜਵਿੰਦਰ ਸਿੰਘ ਤਲਵੰਡੀ ਸਾਬੋ ਨੇ ਤੀਜਾ, ਕੁੜੀਆਂ ਵਿੱਚ ਖੁਸ਼ਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾਂ, ਰਾਜਵੀਰ ਕੌਰ ਤਲਵੰਡੀ ਸਾਬੋ ਨੇ ਦੂਜਾ, ਮਨੀਸ਼ਾ ਬਠਿੰਡਾ 1 ਨੇ ਤੀਜਾ,ਪੋਲਵਾਲਟ ਵਿੱਚ ਪ੍ਰਵਾਣ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਜਗਦੀਪ ਸਿੰਘ ਬਠਿੰਡਾ 2 ਨੇ ਦੂਜਾ, ਯੁੱਧਵੀਰ ਸਿੰਘ ਤਲਵੰਡੀ ਸਾਬੋ ਨੇ ਤੀਜਾ, 3 ਕਿਲੋਮੀਟਰ ਵਾਕ ਕੁੜੀਆਂ ਵਿੱਚ ਲਵਦੀਪ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਮਨਦੀਪ ਕੌਰ ਤਲਵੰਡੀ ਸਾਬੋ ਨੇ ਦੂਜਾ, ਸੰਦੀਪ ਕੌਰ ਮੌੜ ਨੇ ਤੀਜਾ,ਹੈਮਰ ਥਰੋਅ ਮੁੰਡੇ ਵਿੱਚ ਸਰਬਜੀਤ ਸਿੰਘ ਸੰਗਤ ਨੇ ਪਹਿਲਾਂ, ਕਰਨਜੋਤ ਸਿੰਘ ਮੌੜ ਨੇ ਦੂਜਾ,ਜਸਮੋਹਨਪ੍ਰੀਤ ਸਿੰਘ ਭਗਤਾਂ ਨੇ ਤੀਜਾ, ਕੁੜੀਆਂ ਵਿੱਚ ਦਾਮਨੀ ਰਾਏ ਬਠਿੰਡਾ 2 ਨੇ ਪਹਿਲਾ, ਅਕਾਸ਼ਦੀਪ ਕੌਰ ਤਲਵੰਡੀ ਸਾਬੋ ਨੇ ਦੂਜਾ ਸੰਦੀਪ ਕੌਰ ਮੋੜ ਨੇ ਤੀਜਾ, ਕਰਾਸ ਕੰਟਰੀ ਟੀਮ ਕੁੜੀਆਂ ਵਿੱਚ ਭੁੱਚੋ ਮੰਡੀ ਨੇ ਪਹਿਲਾਂ, ਮੰਡੀ ਫੂਲ ਨੇ ਦੂਜਾ, ਮੁੰਡੇ ਵਿੱਚ ਭੁੱਚੋ ਮੰਡੀ ਨੇ ਪਹਿਲਾਂ,ਉੱਚੀ ਛਾਲ ਕੁੜੀਆਂ ਵਿੱਚ ਰਾਜਵੀਰ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਆਰਤੀ ਮੌੜ ਨੇ ਦੂਜਾ, ਜਸਪ੍ਰੀਤ ਕੌਰ ਬਠਿੰਡਾ2 ਨੇ ਤੀਜਾ, ਮੁੰਡੇ ਵਿੱਚ ਨਿਸ਼ਾਨ ਸਿੰਘ ਨੈਹਲ ਬਠਿੰਡਾ 1 ਨੇ ਪਹਿਲਾ, ਖੁਸ਼ਦੀਪ ਸਿੰਘ ਬਠਿੰਡਾ 2 ਨੇ ਦੂਜਾ, ਈਸ਼ਰ ਸਿੰਘ ਭਗਤਾਂ ਨੇ ਤੀਜਾ,ਜੈਵਲੀਨ ਥਰੋਅ ਕੁੜੀਆਂ ਵਿੱਚ ਸਾਨੀਆ ਗੋਨਿਆਣਾ ਨੇ ਪਹਿਲਾ, ਕਮਲਜੀਤ ਕੌਰ ਬਠਿੰਡਾ 1 ਨੇ ਦੂਜਾ,ਜਸਮਨ ਸਿੱਧੂ ਮੰਡੀ ਕਲਾਂ ਨੇ ਤੀਜਾ,ਤੀਹਰੀ ਛਾਲ ਮੁੰਡੇ ਵਿੱਚ ਗੁਰਲਾਭ ਸਿੰਘ ਗੋਨਿਆਣਾ ਨੇ ਪਹਿਲਾਂ,ਅਜੀਤ ਸਿੰਘ ਤਲਵੰਡੀ ਸਾਬੋ ਨੇ ਦੂਜਾ, ਕੁਲਜੀਤ ਸਿੰਘ ਮੰਡੀ ਕਲਾਂ ਨੇ ਤੀਜਾ, ਕੁੜੀਆਂ ਵਿੱਚ ਪੁਨੀਤ ਕੌਰ ਮੋੜ ਨੇ ਪਹਿਲਾਂ, ਜਸ਼ਨਪ੍ਰੀਤ ਕੌਰ ਭੁੱਚੋ ਮੰਡੀ ਨੇ ਦੂਜਾ, ਮਨਦੀਪ ਕੌਰ ਤਲਵੰਡੀ ਸਾਬੋ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੰਜੂ ਬਾਲਾ, ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ,ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਮੰਦਰ ਸਿੰਘ ਗੁਲਾਬਗੜ, ਲੈਕਚਰਾਰ ਕੁਲਵੀਰ ਸਿੰਘ , ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਜਗਦੀਸ ਕੁਮਾਰ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਭਿੰਦਰਪਾਲ ਕੌਰ, ਲੈਕਚਰਾਰ ਵਿਨੋਦ ਕੁਮਾਰ, ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਸੁਖਜਿੰਦਰ ਪਾਲ ਸਿੰਘ, ਡਾਕਟਰ ਰਵਨੀਤ ਸਿੰਘ,ਗੁਰਪ੍ਰੀਤ ਸਿੰਘ ਸਿੱਧੂ, ਹਰਬਿੰਦਰ ਸਿੰਘ ਨੀਟਾ,ਮਨਪ੍ਰੀਤ ਸਿੰਘ ਘੰਡਾ ਬੰਨਾ,ਸਰੋਜ ਰਾਣੀ, ਸੁਖਜਿੰਦਰ ਪਾਲ ਕੌਰ, ਨਵਦੀਪ ਕੌਰ ਮਾਨ, ਅਵਤਾਰ ਸਿੰਘ ਮਾਨ, ਜਸਵਿੰਦਰ ਕੌਰ, ਅੰਗਰੇਜ਼ ਸਿੰਘ, ਵਰਿੰਦਰ ਸਿੰਘ ਵਿਰਕ, ਸੁਖਪਾਲ ਸਿੰਘ, ਬਲਰਾਜ ਸਿੰਘ, ਪੁਸ਼ਪਿੰਦਰ ਪਾਲ ਸਿੰਘ, ਕਰਮਜੀਤ ਕੌਰ, ਇਕਬਾਲ ਸਿੰਘ, ਰੇਸ਼ਮ ਸਿੰਘ, ਕਰਮਜੀਤ ਕੌਰ, ਪਰਮਜੀਤ ਕੌਰ ਹਾਜ਼ਰ ਸਨ।