24 ਜਨਵਰੀ (ਸੋਨੂੰ ਕਟਾਰੀਆ) ਮਾਨਸਾ: 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਵਿੱਚ ਜੇਤੂ ਰਹੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ( ਮਾਨਸਾ ) ਦੀ ਹੋਣਹਾਰ ਵਿਦਿਆਰਥਣ ਜਸਪ੍ਰੀਤ ਕੌਰ ਦਾ ਸਕੂਲ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ । ਜਸਪ੍ਰੀਤ ਕੌਰ ਨੇ ਅੰਡਰ 19, -56 ਕਿਲੋ ਵੇਟ ਵਿੱਚ ਹਿੱਸਾ ਲੈਂਦਿਆਂ ਲੁਧਿਆਣਾ ਵਿਖੇ ਵਿਖੇ ਆਯੋਜਿਤ ਕਰਾਟੇ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰੋਨਜ ਮੈਡਲ ਹਾਸਿਲ ਕੀਤਾ ਹੈ। ਇਨ੍ਹਾਂ ਖੇਡਾਂ ‘ਚ ਵੱਖ ਵੱਖ ਸਟੇਟਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਜਸਪ੍ਰੀਤ ਕੌਰ ਨੇ ਜਿੱਤ ਦਾ ਸਿਹਰਾ ਆਪਣੇ ਕੋਚ ਅਮਨਦੀਪ ਸਿੰਘ ਸੰਧੂ , ਯਾਦਵਿੰਦਰ ਸਿੰਘ ਡੀਪੀਈ ਅਤੇ ਮਾਪਿਆਂ ਨੂੰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਪ੍ਰੇਰਨਾ ਅਤੇ ਕਰਵਾਈ ਸਖ਼ਤ ਮਿਹਨਤ ਦੀ ਬਦੌਲਤ ਉਹ ਮੈਡਲ ਹਾਸਲ ਕਰਨ ‘ਚ ਕਾਮਯਾਬ ਹੋਈ ਹੈ। ਉਸ ਨੇ ਕਿਹਾ ਕਿ ਉਹ ਹਰ ਰੋਜ਼ ਕਰਾਟੇ ਦੀ ਪ੍ਰੈਕਟਿਸ ਕਰਦੀ ਹੈ ਤੇ ਉਸ ਦਾ ਟੀਚਾ ਹੈ ਕਿ ਉਹ ਸਖ਼ਤ ਮਿਹਨਤ ਨਾਲ ਖੇਡ ‘ਚ ਚੰਗਾ ਪ੍ਰਦਰਸ਼ਨ ਕਰ ਕੇ ਆਪਣੇ ਸਕੂਲ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰੇ । ਸਕੂਲ ਚੇਅਰਮੈਨ ਬੰਤ ਸਿੰਘ ਨੇ ਕਿਹਾ ਕਿ ਖੇਡਾਂ ਖੇਡਣ ਨਾਲ ਵਿਦਿਆਰਥੀਆਂ ਦਾ ਮਨੋਬਲ ਤੇ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਜਸਪ੍ਰੀਤ ਕੌਰ ਦੀ ਸਖ਼ਤ ਮਿਹਨਤ ਤੇ ਲਗਨ ਸਦਕਾ ਹੀ ਰਾਸ਼ਟਰ ਪੱਧਰੀ ਮੁਕਾਮ ਹਾਸਲ ਹੋਇਆ ਹੈ। ਜਸਪ੍ਰੀਤ ਕੌਰ ਦੇ ਪਿਤਾ ਗੁਰਪਿਆਰ ਸਿੰਘ ਨੇ ਕਿਹਾ ਕਿ ਧੀਆਂ ਦਾ ਅੱਗੇ ਵਧਣਾ ਹੀ ਮਜ਼ਬੂਤ ਸਮਾਜ ਦੀ ਨੀਂਹ ਹੈ ਅਤੇ ਉਨਾਂ ਦੀ ਧੀ ਨੇ ਉਨਾਂ ਦਾ ਸਮਾਜ ਵਿੱਚ ਮਾਣ ਵਧਾਇਆ ਹੈ। ਸਕੂਲ ਪ੍ਰਿੰਸੀਪਲ ਨਰਸੀ ਸਿੰਘ ਨੇ ਕਿਹਾ ਕਿ ਜਸਪ੍ਰੀਤ ਕੌਰ ਸਾਇੰਸ ਸਟਰੀਮ ਦੀ 12ਵੀਂ ਦੀ ਵਿਦਿਆਰਥਣ ਹੈ ਅਤੇ ਉਸ ਨੇ ਆਪਣੀ ਇਸ ਪ੍ਰਾਪਤੀ ਨਾਲ ਪੜ੍ਹਾਈ ਅਤੇ ਖੇਡਾਂ ਵਿੱਚ ਸੰਤੁਲਨ ਦੀ ਇੱਕ ਵਿਲੱਖਣ ਉਦਾਹਰਨ ਪੇਸ਼ ਕੀਤੀ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਜਲਵਿੰਦਰ ਸਿੰਘ, ਜਰਨੈਲ ਸਿੰਘ, ਜਗਮੇਲ ਸਿੰਘ ਬਲਾਕ ਸੰਮਤੀ ਚੇਅਰਮੈਨ,ਸਕੂਲ ਸਟਾਫ਼ ਵਿੱਚੋਂ ਲੈੱਕ ਕੰਚਨ ਅਰੋੜਾ, ਲੈੱਕ ਸੰਦੀਪ ਕੌਰ ,ਲੈੱਕ ਹਰੀਸ਼ ਕੁਮਾਰ, ਸਤਵੰਤ ਸਿੰਘ ਹਿੰਦੀ ਮਾਸਟਰ, ਗੁਰਮੇਲ ਸਿੰਘ ਅੰਗਰੇਜੀ ਮਾਸਟਰ, ਭੁਪਿੰਦਰ ਸਿੰਘ ਕੰਪਿਊਟਰ ਅਧਿਆਪਕ, ਹਰਵਿੰਦਰ ਸਿੰਘ ਅੰਗਰੇਜੀ ਮਾਸਟਰ, ਬਲਕਾਰ ਸਿੰਘ ਮੈੱਥ ਮਾਸਟਰ, ਮਨਜੀਤ ਸਿੰਘ ਮੈੱਥ ਮਾਸਟਰ , ਲਵਪ੍ਰੀਤ ਸਿੰਘ ਸਾਇੰਸ ਮਾਸਟਰ,ਰਮਨਦੀਪ ਸਿੰਘ ਲਾਇਬ੍ਰੇਰੀਅਨ, ਰਜਨੀ ਪੰਜਾਬੀ ਮਿਸਟ੍ਰੈਸ, ਮਨਪ੍ਰੀਤ ਕੌਰ ਸ ਸ ਮਿਸਟ੍ਰੈਸ, ਮਨਦੀਪ ਕੌਰ ਪੰਜਾਬੀ ਮਿਸਟ੍ਰੈਸ , ਜੋਤੀ ਬਾਲਾ ਹਿੰਦੀ ਮਿਸਟ੍ਰੈਸ ਸ਼੍ਰੀਮਤੀ ਰੰਜਨਾ ਰਾਣੀ ਮੈਥ ਮਿਸਟ੍ਰੈਸ,ਮਿਸ ਸਵੀਨੀ, ਪਰਮਪ੍ਰੀਤ ਕੌਰ ਸ ਸ ਮਿਸਟ੍ਰੈਸ,ਜਸਦੀਪ ਕੌਰ ਸਾਇੰਸ ਮਿਸਟ੍ਰੈਸ , ਸੰਗੀਤਾ ਰਾਣੀ ਕਲਰਕ,ਕੋਮਲ ਕੌਰ, ਨਰਿੰਦਰ ਕੌਰ,ਮਨਪ੍ਰੀਤ ਕੌਰ , ਪੂਜਾ ਰਾਣੀ, ਗੁਰਪ੍ਰੀਤ ਸਿੰਘ, ਡੀਸੀ ਸਿੰਘ, ਜਗਸੀਰ ਸਿੰਘ ,ਸਹਿਜਪਾਲ ਸਿੰਘ ,ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਭੂਸ਼ਨ ਕੁਮਾਰ, ਪਿ੍ੰਸ ਆਦਿ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।