04 ਜਨਵਰੀ (ਗਗਨਦੀਪ ਸਿੰਘ) ਬਰਨਾਲਾ: 05 ਜਨਵਰੀ, 2024 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ ਸ਼ਹਿਰੀ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਰੂਰੀ ਮੈਨਟਿਨੈਂਸ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ।ਇਸ ਲਈ ਪੁਰਾਣਾ ਬੱਸ ਸਟੈਂਡ ਰੋਡ, ਕੇ.ਸੀ ਰੋਡ ਗਲੀ ਨੰ: 1 ਤੋਂ 11, ਗੋਬਿੰਦ ਕਲੋਨੀ, ਪੱਕਾ ਕਾਲਜ ਰੋਡ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।