ਮਾਨਸਾ, 26 ਸਤੰਬਰ
ਮਾਸਟਰ ਕੇਡਰ ਨਿਯੁਕਤੀ ਪੱਤਰ ਪ੍ਰਾਪਤ ਬੇਰੁਜ਼ਗਾਰ ਅਧਿਆਪਕ ਯੂਨੀਅਨ 4161 ਦੇ ਪ੍ਰਧਾਨ ਤਨਵੀਰ ਅਹਿਮਦ ਨੇ ਦੱਸਿਆ ਕਿ ਉਹ ਪੰਜ ਜਨਵਰੀ 2023 ਵਿਚ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਸਨ ਮੈਡੀਕਲ ਵੀ ਹੋ ਚੁੱਕਾ ਸੀ ਪਰ ਸਰਕਾਰ ਨੇ ਉਹਨਾਂ ਨੂੰ ਸਕੂਲ ਭੇਜਣ ਦੀ ਬਜਾਏ ਸਾਰਾ ਰਿਜਲਟ ਰਿਵਾਈਜ ਕਰ ਦਿੱਤਾ ਜਿਸ ਨਾਲ ਉਹ 252 ਅਧਿਆਪਕ ਭਰਤੀ ਵਿੱਚੋਂ ਬਾਹਰ ਹੋ ਗਏ ਇਸ ਲਈ ਉਹਨਾਂ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲਈ ਹੁਣ ਉਹ ਆਪਣਾ ਕੇਸ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੋਂ ਜਿੱਤ ਚੁੱਕੇ ਹਨਪਰ ਸਰਕਾਰ ਤੇ ਸਿੱਖਿਆ ਵਿਭਾਗ ਲਗਾਤਾਰ ਟਾਲਮਟੋਲ ਦੀ ਨੀਤੀ ਅਪਨਾ ਰਹੀ ਹੈ ਉਹ ਵਿਭਾਗ ਦੇ ਗੇੜੇ ਮਾਰ ਮਾਰ ਕੇ ਥੱਕ ਚੁੱਕੇ ਹਨ ਹੁਣ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਾਉਣ ਲਈ ਸੰਗਰੂਰ ਵਿਖੇ 2 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਅੱਗੇ ਵੀ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਨੂੰ ਸਕੂਲਾਂ ਵਿੱਚ ਨਹੀਂ ਭੇਜਿਆ ਜਾਂਦਾ ਇਸ ਮੌਕੇ ਕੁਲਵਿੰਦਰ ਸਿੰਘ, ਗਗਨਦੀਪ ਸੰਧਵਾ, ਸਾਹਿਬ ਦੀਪ ਸਿੰਘ, ਕਿਰਨ ਅਬੋਹਰ, ਰਾਮ ਲਾਲ, ਗੁਰਪ੍ਰੀਤ ਕੌਰ, ਜਰਨੈਲ ਕੌਰ, ਪੂਨਮ ਕੰਬੋਜ, ਮਨਪ੍ਰੀਤ ਕੌਰ, ਰਾਜਦੀਪ ਕੌਰ ਤੇ ਸੁਖਵਿੰਦਰ ਕੌਰ ਵੀ ਹਾਜ਼ਰ ਸਨ