ਮਾਨਸਾ, 22 ਨਵੰਬਰ
ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ 22 ਨਵੰਬਰ 2025 ਨੂੰ 350 ਸਾਲਾ ਸ਼ਹੀਦੀ ਸ਼ਤਾਬਦੀ ਜਿਸ ਵਿੱਚ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਉਨਾਂ ਦੇ ਅਨੰਨਿ ਸਿੱਖ ਸ਼ਰਧਾਲੂ ਭਾਈ ਮਤੀ ਦਾਸ ਜੀ ,ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਵਿੱਚ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਜੀਵਨੀ ਨਾਲ ਸੰਬੰਧਿਤ ਅਤੇ ਇਨਸਾਨੀਅਤ ਨੂੰ ਬਚਾਉਣ ਦੀ ਖ਼ਾਤਰ ਦਿੱਤੇ ਹੋਏ ਬਲੀਦਾਨ ਬਾਰੇ ਦੱਸਦੇ ਹੋਏ ਗਿਆਨ ਦਾ ਪਾਸਾਰ ਕੀਤਾ ਜਾਵੇਗਾਂ। ਇਸ ਦੌਰਾਨ ਕਾਲਜ ਦੇ ਵਿੱਚ ਸ਼੍ਰੀ “ਸੁਖਮਨੀ ਸਾਹਿਬ” ਜੀ ਦੇ ਪਾਠ ਕਰਵਾਏ ਜਾਣਗੇ ਅਤੇ ਨਾਲ ਹੀ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਇਆ ਜਾਵੇਗਾ। ਵਿਦਿਆਰਥੀਆਂ ਨੂੰ ਚੰਗੀ ਸੇਧ ਦੇਣ ਵਾਸਤੇ 21-11-2025 ਨੂੰ ਕੁਝ ਮੁਕਾਬਲੇ ਕਰਵਾਏ ਗਏ ਜਿਵੇਂ ਕਿ ਦਸਤਾਰਬੰਦੀ ਮੁਕਾਬਲਾ , ਕੁਇੱਜ਼ ਮੁਕਾਬਲਾ, ਕਵਿਤਾ ਮੁਕਾਬਲੇ, ਲੇਖ ਲੇਖਣ । ਇਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪਹਿਲਾ, ਦੂਜਾ ,ਤੀਜਾ ਸਥਾਨ ਪ੍ਰਾਪਤ ਕੀਤੇ। ਜਿਨਾਂ ਨੂੰ ਕਾਲਜ ਵੱਲੋਂ ਸਨਮਾਨਿਤ ਕੀਤਾ ਜਾਵੇਗਾ। “ਦਸਤਾਰ ਬੰਦੀ” ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਵਿੰਦਰ ਸਿੰਘ , ਦੂਜਾ ਸਥਾਨ ਸੋਨੂੰ ਸਿੰਘ , ਤੀਜਾ ਸਥਾਨ ਸਨੀਰਾਜ ਸਿੰਘ ਨੇ ਪ੍ਰਾਪਤ ਕਰਕੇ ਸਿੱਖੀ ਦੀ ਸ਼ਾਨ ਨੂੰ ਬਰਕਰਾਰ ਰੱਖਿਆ। ਕੁਇਜ਼ ਮੁਕਾਬਲੇ ਵਿੱਚੋਂ ਪਹਿਲਾ ਸਥਾਨ (ਟੀਮ ਸ)ਸਿਕੰਦਰ ਸਿੰਘ, ਕਿਰਨਜੀਤ ਕੌਰ ,ਹਰਮਨਦੀਪ ਕੌਰ , ਲਵਪ੍ਰੀਤ ਸਿੰਘ ਦੂਜਾ ਸਥਾਨ (ਟੀਮ ੲ) ਰਮਨਦੀਪ ਕੌਰ, ਸਰਬਜੀਤ ਕੌਰ ,ਕਮਲਦੀਪ ਕੌਰ ,ਗਗਨਦੀਪ ਕੌਰ ਤੀਜਾ ਸਥਾਨ (ਟੀਮ ੳ) ਰਜਨੀ ਕੌਰ ,ਮਨਪ੍ਰੀਤ ਕੌਰ ਰੁਪਿੰਦਰ ਕੌਰ ,ਨਵਦੀਪ ਕੌਰ ਨੇ ਹਾਸਲ ਕਰਕੇ ਗੁਰਬਾਣੀ ਨਾਲ ਜੁੜੇ ਹੋਣ ਦਾ ਸਬੂਤ ਦਿੱਤਾ।ਲੇਖ ਲੇਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਜੋਤੀ ਕੌਰ, ਦੂਜਾ ਸਥਾਨ ਕਿਰਨਦੀਪ ਕੌਰ ,ਤੀਜਾ ਸਥਾਨ ਜਸਪ੍ਰੀਤ ਕੌਰ ਨੇ ਹਾਸਲ ਕੀਤਾ।ਸਮਾਗਮ ਦੌਰਾਨ ਵਿਦਿਆਰਥੀਆਂ ਦੁਆਰਾ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨਾ, ਚੰਗੀ ।ਜਿਸ ਵਿੱਚ ਵਿਦਿਆਰਥੀਆਂ ਨੇ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਪੂਰੀ ਸ਼ਿੱਦਤ ਨਾਲ ਆਪਣੀਆਂ ਜਿੰਮੇਵਾਰੀਆਂ ਨੂੰ ਸਹਿਯੋਗ ਨਾਲ ਪੂਰਾ ਕੀਤਾ।ਇਸ ਦੌਰਾਨ ਕਾਲਜ ਵੱਲੋਂ ਸ਼ਹਾਦਤ ਦਿਵਸ ਨੂੰ ਸਮਰਪਿਤ ਮਾਨਵਤਾ ਦੀ ਸੇਵਾ ਲਈ ਖ਼ੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿਚ ਸੌ ਵਲੰਟੀਅਰ ਨੇ ਆਪਣਾ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਦਾ ਵਾਤਾਵਰਨ ਦੀ ਸ਼ੁੱਧਤਾ ਲਈ ਉਪਦੇਸ਼ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”ਨੂੰ ਮੰਨਦੇ ਹੋਏ ਸੌ ਪੌਦਿਆਂ ਨੂੰ ਵੰਡਣ ਦਾ ਵੱਡਾ ਉਪਰਾਲਾ ਕੀਤਾ ਜਾਵੇਗਾ।
