ਮਾਨਸਾ27 ਜੁਲਾਈ (ਨਾਨਕ ਸਿੰਘ ਖੁਰਮੀ ) – ਅੱਜ ਪੰਜਾਬ ਕਿਸਾਨ ਯੂਨੀਅਨ ਦੀ ਜਿਲੇ ਦੀ ਮੀਟਿੰਗ ਜਿਲਾ ਪਰਧਾਨ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ I ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਆਗੂ ਰੁਲਦੂ ਸਿੰਘ ਮਾਨਸਾ,ਗੋਰਾ ਸਿੰਘ ਭੈਣੀਬਾਘਾ,ਗੁਰਜੰਟ ਸਿੰਘ ਮਾਨਸਾ,ਰਾਮਫਲ ਚੱਕ ਅਲੀਸ਼ੇਰ,ਪੰਜਾਬ ਸਿੰਘ ਅਕਲੀਆ ਅਤੇ ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪੰਜਾਬ ਅੰਦਰ ਖੇਤੀ ਅਧੀਨ ਰਕਬਾ ਪਹਿਲਾਂ ਹੀ ਘਟ ਰਿਹਾ ਹੈ,ਓਪਰੋਂ ਪੰਜਾਬ ਸਰਕਾਰ ਸਨਅਤੀ ਜੋਨ ਵਿਕਸਤ ਕਰਨ ਲਈ ਆਏ ਦਿਨ ਖੇਤੀਯੋਗ ਉਪਜਾਊ ਜਮੀਨ ਐਕੁਆਇਰ ਕਰਦੀ ਰਹੀ ਹੈ,ਲੈਂਡ ਪੁਲਿੰਗ ਨੀਤੀ ਦਾ ਦਬਾਅ ਅਰਬਨ ਅਸਟੇਟ ਦੇ ਨਾਂ ਹੇਠ ਰੀਅਲ ਅਸਟੇਟ ਦੇ ਨਿੱਜੀ ਫਾਇਦੇ ਵਜੋਂ ਕੀਤਾ ਜਾ ਰਿਹਾ ਹੈ I ਉਨਾਂ ਕਿਹਾ ਕਿ ਇਹ ਨੀਤੀ ਅਨਾਜ ਉਤਪਾਦਕਾਂ ਨੂੰ ਹੀ ਹੱਕੋਂ ਵਾਂਝੇ ਨਹੀਂ ਕਰਦੀ ਸਗੋਂ ਪਿੰਡਾਂ ਦੇ ਆਰਥਿਕ ਢਾਂਚੇ ਨੂੰ ਵੀ ਤਬਾਹ ਕਰਦੀ ਹੈ I ਉਨਾਂ ਕਿਹਾ ਕਿ ਜਮੀਨ ਬਚਾਉਣ ਦੀ ਲੜਾਈ ਆਤਮਗੌਰਵ ਅਤੇ ਭਵਿੱਖ ਬਚਾਉਣ ਦੀ ਜੰਗ ਹੈ I ਜਿਸਦੀ ਲੜੀ ਵਜੋਂ ਪਿੰਡ ਠੂਠਿਆਵਾਲੀ ਦੀ ਦਾਣਾ ਮੰਡੀ ਵਿੱਚ 30 ਜੁਲਾਈ ਨੂੰ ਇਕੱਤਰ ਹੋ ਕੇ ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਤਹਿਤ ਬਠਿੰਡਾ ਰੋਡ ਕੈਂਚੀਆਂ,ਤਿੰਨਕੋਨੀ ਹੁੰਦਾ ਹੋਇਆ ਟਰੈਕਟਰ ਮਾਰਚ ਡੀ.ਸੀ ਦਫਤਰ ਕਚਹਿਰੀ ਮਾਨਸਾ ਖਤਮ ਕੀਤਾ ਜਾਵੇਗਾ I ਉਨਾਂ ਕਿਹਾ ਕਿ ਪੰਜਾਬ ਸਰਕਾਰ ਧਿਆਨ ਵਿੱਚ ਰੱਖੇ ਕਿ ਜੇ ਜਮੀਨ ਖੋਹੇ ਜਾਣ ਦੀਆਂ ਵਿਉਂਤਾਂ ਬਣਦੀਆਂ ਰਹਿਣਗੀਆਂ ਤਾਂ ਲੋਕ ਗੱਦੀ ਖੋਹ ਲੈਣ ਦੀ ਤਾਕਤ ਰੱਖਦੇ ਹਨ I ਇਸ ਸਮੇਂ ਹੀ ਸਹਿਰ ਵਿੱਚ ਨਿੱਕਾ ਸਿੰਘ ਪੁੱਤਰ ਭੋਲਾ ਸਿੰਘ ਵਾਰਡ 6 ਦਾ ਈਕੋਟਾਸ ਬੈਂਕ ਨਾਲ 6 ਲੱਖ ਦੇ ਦੇਣ ਲੈਣ ਵਿੱਚ ਲਗਾਇਆ ਜਿੰਦਾ ਤੋੜਕੇ ਪਰਿਵਾਰ ਨੂੰ ਘਰ ਅੰਦਰ ਬੈਠਾਇਆ ਗਿਆ ਜਿਕਰਯੋਗ ਹੈ ਕਿ ਪਰਿਵਾਰ ਨੇ 5 ਲੱਖ 72 ਹਜਾਰ ਭਰ ਦਿੱਤਾ ਸੀ ਬੈਂਕ 6 ਲੱਖ ਹੋਰ ਡਿਮਾਂਡ ਕਰ ਰਿਹਾ ਸੀ ਤਾਂ 3 ਲੱਖ ਹੋਰ ਦਿੱਤਾ ਜਾ ਰਿਹਾ ਸੀ ਪਰ ਬੈਂਕ 3 ਲੱਖ ਹੋਰ ਲੈ ਕੇ ਨਿਬੇੜਨ ਦੀ ਬਜਾਏ ਗੇਟ ਨੂੰ ਸੀਲਬੰਦ ਕਰ ਗਿਆ I ਇਸ ਸਮੇਂ ਸੁਖਚਰਨ ਦਾਨੇਵਾਲੀਆ, ਕਰਨੈਲ ਸਿੰਘ ਮਾਨਸਾ,ਅਮਰੀਕ ਸਿੰਘ ਕੋਟਧਰਮੂੰ,ਗੁਰਤੇਜ ਸਿੰਘ ਵਰੇ,ਤਰਸੇਮ ਸਿੰਘ ਤਲਵੰਡੀ ਅਕਲੀਆ,ਜਗਤਾਰ ਸਹਾਰਨਾ,ਸਨਪਰੀਤ ਸੱਦਾ ਸਿੰਘ ਵਾਲਾ,ਮੱਖਣ ਮਾਨ,ਦਰਸਨ ਮੰਘਾਣੀਆਂ,ਕੁਲਵੰਤ ਸਿੰਘ,ਗੁਰਦੀਪ ਰੱਲਾ ਹਾਜਿਰ ਸਨ I