20 ਮਾਰਚ (ਗਗਨਦੀਪ ਸਿੰਘ) ਬਰਨਾਲਾ: ਸਟੇਟ ਬੈਂਕ ਆਫ਼ ਇੰਡਿਆਂ ਆਰਸੇਟੀ ਖੁੱਡੀ ਕਲਾਂ ਬਰਨਾਲਾ ਵਿੱਚ ਚੱਲ ਰਹੇ ਟ੍ਰੇਨਿੰਗ ਪ੍ਰੋਗਰਾਮ ਤਹਿਤ ਅੱਜ ਵੂਮੈਨਜ਼ ਟੇਲਰ ਦਾ ਬੈਚ ਸਮਾਪਤ ਹੋਇਆ। ਇਸ ਬੈਚ ਵਿੱਚ 26 ਵਿਦਿਆਰਥੀਆਂ ਨੇ ਸਿਲਾਈ ਦੀ ਟ੍ਰੇਨਿੰਗ ਲਈ।
ਇਸ ਮੌਕੇ ਸਟੇਟ ਬੈਂਕ ਆਫ਼ ਇੰਡਿਆ, ਆਰ.ਬੀ.ਓ, ਬਰਨਾਲਾ ਦੇ ਰਿਜ਼ਨਲ ਮੈਨੇਜ਼ਰ ਸ਼੍ਰੀ ਕ੍ਰਿਸ਼ਨ ਡੌਲਿਆਂ ਬਰਨਾਲਾ ਨੇ ਬੈਂਕ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਣ ਉਪਰੰਤ ਸਰਟੀਫ਼ਿਕੇਟ ਵੰਡੇ ਅਤੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ਼੍ਰੀ ਵਿਸ਼ਵਜ਼ੀਤ ਮੁਖਰਜੀ, ਬੈਚ ਕੋਆਰਡੀਨੇਟਰ ਮੈਡਮ ਗੁਰਅੰਮ੍ਰਿਤਪਾਲ ਕੌਰ, ਡੀ.ਐੱਸ.ਟੀ. ਜਸਵੀਰ ਕੌਰ ਅਤੇ ਸਟਾਫ਼ ਮੈਬਰ ਹਾਜ਼ਰ ਸਨ।