24 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: 25 ਅਪ੍ਰੈਲ, 2024 ਦਿਨ ਵੀਰਵਾਰ ਨੂੰ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਬਿਜਲੀ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ ਹੰਡਿਆਇਆ ਗਰਿੱਡ ਤੋਂ ਚਲਦੇ 11 ਕੇ.ਵੀ. ਹੰਡਿਆਇਆ ਸ਼ਹਿਰੀ ਕੈਟਾਗਰੀ-1, ਮਾਨਸਾ ਰੋਡ, ਗੀਤਾ ਥਰੈਡ,
ਸਟੈਂਡਰਡ ਕੰਬਾਈਨ ਅਤੇ ਪੱਤੀ ਰੋਡ ਫੀਡਰ ਬੰਦ ਰਹਿਣਗੇ ।ਜੋ ਕਿ 220 ਕੇ. ਵੀ. ਹੰਡਿਆਇਆ ਗਰਿੱਡ ‘ਤੇ ਜ਼ਰੂਰੀ ਮੈਟੀਨੈਸ ਕੀਤੀ ਜਾਵੇਗੀ।
ਇਸ ਲਈ ਖੁੱਡੀ ਖੁਰਦ, ਹੰਡਿਆਇਆ ਸ਼ਹਿਰ, ਆਊਟਲੈੱਟ ਹੰਡਿਆਇਆ, ਬਠਿੰਡਾ ਰੋਡ , ਧਨੌਲਾ ਖੁਰਦ, ਕੋਠੇ ਸਰਾਂ, ਮਾਨਸਾ ਰੋਡ, ਛੰਨਾ ਰੋਡ, ਭੈਣੀ ਰੋਡ, ਸ਼ਕਤੀ ਨਗਰ, ਖੁਡੀ ਰੋਡ, ਪੱਤੀ ਰੋਡ, ਸੋਹਲ ਪੱਤੀ ਪਿੰਡ, ਬਾਜਾਖਾਨਾ ਰੋਡ ਅਤੇ ਜੇਲ੍ਹ ਵਾਲਾ ਏਰੀਆ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।