ਮਾਨਸਾ 14 ਜੁਲਾਈ
ਆਉਣ ਵਾਲੀ 23 ਜੁਲਾਈ ਨੂੰ ਗੁਰੂਦੁਆਰਾ ਰੇਰੂ ਸਾਹਿਬ ਲੁਧਿਆਣਾ ਵਿਖੇ ਮਨਾਈ ਜਾਵੇਗੀ ਸ਼੍ਰੋਮਣੀ ਅਕਾਲੀ ਦਲ (ਫਤਹਿ)ਦੀ ਪਹਿਲੀ ਵਰੇਗੰਡ,ਇਨਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਫਤਹਿ)ਦੇ ਮੈਂਬਰ ਪੀਏਸੀ ਅਤੇ ਕੌਮੀ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਆਉਣ ਵਾਲੀ 23 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ (ਫਤਹਿ )ਪਾਰਟੀ ਬਣੀ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ ਅਤੇ ਇਹ ਪਾਰਟੀ ਦਾ ਆਗਾਜ਼ ਵੀ 23 ਜੁਲਾਈ ਨੂੰ ਲੁਧਿਆਣਾ ਤੋਂ ਕੀਤਾ ਗਿਆ ਸੀ ਅਤੇ ਹੁਣ ਪਹਿਲੀ ਵਰੇਗੰਡ ਗੁਰਦੁਆਰਾ ਰੇਰੂ ਸਾਹਿਬ ਨੇੜੇ ਲੁਧਿਆਣਾ ਵਿਖੇ ਮਨਾਈ ਜਾਵੇਗੀ । ਇਸ ਮੌਕੇ ਗੱਲਬਾਤ ਕਰਦਿਆਂ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਪਾਰਟੀ ਨੇ ਇੱਕ ਸਾਲ ਦੇ ਵਿੱਚ ਅਨੇਕਾਂ ਹੀ ਪ੍ਰਾਪਤੀਆਂ ਕੀਤੀਆਂ ਹਨ ਅਤੇ ਪਾਰਟੀ ਦੇ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਦਿਨ ਰਾਤ ਇੱਕ ਕਰ ਦਿੱਤੀ ਅਤੇ ਇੱਕ ਸਾਲ ਦੇ ਵਿੱਚ ਵਿੱਚ ਪਾਰਟੀ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਪਹੁੰਚਾ ਦਿੱਤਾ। ਉਹਨਾਂ ਕਿਹਾ ਕਿ ਕੋਈ ਅਜਿਹਾ ਪੰਜਾਬ ਦਾ ਗੰਭੀਰ ਮਸਲਾ ਨਹੀਂ ਜੋ ਇਸ ਪਾਰਟੀ ਨੇ ਨਾ ਚੱਕਿਆ ਹੋਵੇ ਪਾਰਟੀ ਹਮੇਸ਼ਾ ਹੀ ਪੰਥ ਪੰਜਾਬ ਨੌਜਵਾਨੀ ਪੁੱਤ ਪੱਤ ਨੂੰ ਬਚਾਉਣ ਅਤੇ ਪੰਜਾਬ ਦੇ ਗੰਭੀਰ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਦਿਨ ਰਾਤ ਲੜਦੀ ਰਹਿੰਦੀ ਹੈ ਭਾਵੇਂ ਉਹ ਮਸਲਾ ਕੋਈ ਵੀ ਹੋਵੇ। ਉਹਨਾਂ ਕਿਹਾ ਕਿ ਪਾਰਟੀ ਦੇ ਵਰਕਰ ਅਤੇ ਆਗੂ ਪਾਰਟੀ ਦੇ ਨਾਲ ਚਟਾਨ ਵਾਂਗੂੰ ਖੜੇ ਹਨ ਅਤੇ ਦਿਨ ਰਾਤ ਪਾਰਟੀ ਦੀ ਨੀਤੀਆਂ ਨੂੰ ਘਰ ਘਰ ਪਹੁੰਚਾ ਰਹੇ ਹਨ ਤਾਂ ਜੋ 2027 ਦੇ ਵਿੱਚ ਸਰਕਾਰ- ਏ-ਖਾਲਸਾ ਬਣਾ ਕੇ ਕੌਮ ਦੇ ਰਹਿੰਦੇ ਮਸਲਿਆਂ ਨੂੰ ਜਿੱਥੇ ਹੱਲ ਕੀਤਾ ਜਾਵੇ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਪਹਿਲ ਦੇ ਅਧਾਰ ਤੇ ਕੀਤੀ ਜਾ ਸਕੇ।