ਬਰੇਟਾ 12 ਅਗਸਤ:(ਨਾਨਕ ਸਿੰਘ ਖੁਰਮੀ)
ਕੇਂਦਰ ਤੇ ਸੂਬਾ ਸਰਕਾਰ ਵੱਲੋਂ ਮਨਰੇਗਾ ਤਹਿਤ ਹੁੰਦੇ ਕੰਮਾਂ ਨੂੰ ਬੰਦ ਕਰਨ ਖਿਲਾਫ ਅਤੇ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਾਉਣ ਲਈ ਸੰਯੂਕਤ ਦਲਿਤ ਮੋਰਚਾ ਵੱਲੋਂ ਤੱ20 ਅਗਸਤ ਤੋਂ 1 ਸਤੰਬਰ ਕ ਜੋਨ ਪੱਧਰੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਮਨਰੇਗਾ ਰੁਜ਼ਗਾਰ ਬਚਾਓ, ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰੋ ਧਰਨੇ ਦਿੱਤੇ ਜਾਣਗੇ। ਜਿਸ ਦੀ ਸ਼ੁਰੂਆਤ 20 ਅਗਸਤ ਨੂੰ ਫਰੀਦਕੋਟ ਕਮਿਸ਼ਨਰ ਦੇ ਦਫਤਰ ਤੋਂ ਕੀਤੀ ਜਾਵੇਗੀ। ਇਹ ਸੱਦਾ ਜ਼ਿਲੇ ਦੇ ਵੱਖ ਵੱਖ ਪਿੰਡਾਂ ਅੰਦਰ ਮਨਰੇਗਾ ਰੁਜ਼ਗਾਰ ਬਚਾਓ ਮਜ਼ਦੂਰ ਬਚਾਓ ਰੈਲੀਆਂ ਕਰਨ ਤੋਂ ਬਾਅਦ ਅੱਜ ਖਡਾਲ ਕਲਾ ਵਿਖੇ ਮਜ਼ਦੂਰਾਂ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਦਿੱਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਤੇ ਭਗਵੰਤ ਮਾਨ ਨੇ ਗੱਲਾਂ ਤਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀਆਂ ਕੀਤੀਆਂ ਸਨ ਪਰ ਕੰਮ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਦੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੇ ਮਨਰੇਗਾ ਕਾਨੂੰਨ ਤਹਿਤ ਹੁੰਦੇ ਕੰਮਾਂ ਨੂੰ ਬੰਦ ਕਰਕੇ ਮਜ਼ਦੂਰਾ ਦੇ ਰੁਜ਼ਗਾਰ ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਭਾਜਪਾ ਦੀ ਮਨਰੇਗਾ ਕਾਨੂੰਨ ਖਤਮ ਕਰਨ ਦੀ ਨੀਤੀ ਨੂੰ ਚੁੱਪਚਾਪ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਦੇਸ਼ ਦੇ ਗਰੀਬ ਲੋਕਾਂ ਤੋਂ ਵੋਟ ਅਤੇ ਰੁਜ਼ਗਾਰ ਦਾ ਅਧਿਕਾਰ ਖੋਹ ਕੇ ਗ਼ੁਲਾਮ ਬਣਾਉਣਾ ਚਾਹੁੰਦੇ ਨੇ। ਉਨ੍ਹਾਂ ਕਿਹਾ ਕਿ ਲੋਕ ਪੱਖੀ ਸਿਆਸੀ ਬਦਲਾਅ ਦੇ ਨਾਂ ਤੇ ਸੱਤਾਂ ਉਪਰ ਆਈ ਆਪ ਮਾਨ ਸਰਕਾਰ ਨੇ ਇੱਕ ਵੀ ਦਲਿਤ ਮਜ਼ਦੂਰਾਂ ਦੇ ਹੱਕੀ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਨਰੇਗਾ ਰੁਜ਼ਗਾਰ ਬਚਾਓ ਲਈ ਪੰਜਾਬ ਭਰ ਵਿੱਚ ਤਿਖਾ ਮਜ਼ਦੂਰ ਅੰਦੋਲਨ ਕੀਤਾ ਜਾਏਗਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਗੁਲਾਬ ਸਿੰਘ ਖੀਵਾ, ਭੋਲ਼ਾ ਸਿੰਘ ਝੱਬਰ, ਸੁਖਵਿੰਦਰ ਸਿੰਘ ਬੋਹਾ, ਜੱਗੂ ਸਿੰਘ ਖਡਾਲ, ਧਰਮਾਂ ਸਿੰਘ ਖਾਲਸਾ, ਬੱਲਮ ਢੈਪਈ, ਜਰਨੈਲ ਸਿੰਘ ਮਾਨਸਾ, ਸੁਖਵੀਰ ਸਿੰਘ ਖ਼ਾਰਾਂ ਨੇ ਵੀ ਸੰਬੋਧਨ ਕੀਤਾ।