ਨਾਨਕ ਸਿੰਘ ਖੁਰਮੀ
ਮਾਨਸਾ,10 ਅਗਸਤ
ਅੱਜ ਪੰਜਾਬ ਕਿਸਾਨ ਯੂਨੀਅਨ ਦੀ ਜਰਨਲ ਬਾਡੀ ਮੀਟਿੰਗ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਫਫੜੇ ਭਾਈਕੇ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 14 ਅਗਸਤ ਨੂੰ ਭੂਰਾ ਸਿੰਘ ਮਾਨ ਦੀ ਬਰਸੀ ਦੌਰਾਨ ਲੈਂਡ ਪੁਲਿੰਗ ਨੀਤੀ ਅਤੇ ਅਮਰੀਕਾ ਵੱਲੋਂ ਟੈਰਿਫ ਵਧਾਉਣ ਦੇ ਮਸਲੇ ਨੂੰ ਲੈ ਕੇ ‘ਕਨਵੈਨਸ਼ਨ’ ਕੀਤੀ ਜਾਵੇਗੀ I ਪ੍ਰੈਸ ਨੂੰ ਜਾਣਕਾਰੀ ਦੇਂਦਿਆ ਰੁਲਦੂ ਸਿੰਘ ਮਾਨਸਾ ,ਗੋਰਾ ਸਿੰਘ ਭੈਣੀਬਾਘਾ,ਗੁਰਨਾਮ ਸਿੰਘ ਭੀਖੀ,ਗੁਰਜੰਟ ਸਿੰਘ ਮਾਨਸਾ ਅਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਇਸ ਕਨਵੈਨਸ਼ਨ ਨੂੰ ਬਾਬਾ ਬੂਝਾ ਸਿੰਘ ਭਵਨ ਵਿਖੇ ‘ਡਾ.ਪਿਆਰੇ ਲਾਲ ਗਰਗ’ ਸੰਬੋਧਨ ਕਰਨਗੇ I ਉਨਾਂ ਦੱਸਿਆ ਕਿ ਮਾਲਵਾ ਜੋਨ ਦੀਆਂ ਜੱਥੇਬੰਦਕ ਇਕਾਈਆਂ ਵੀ ਇਸ ਵਿੱਚ ਸਾਮਿਲ ਹੋਣਗੀਆਂ I