ਮਾਨਸਾ: 9 ਜੂਨ (ਨਾਨਕ ਸਿੰਘ ਖੁਰਮੀ) ਅੱਜ ਮਿਤੀ 9 ਜੂਨ ਨੂੰ ਪੰਜਾਬ ਕ੍ਰਿਕਟ ਐਸੋ: ਮੋਹਾਲੀ ਦੁਆਰਾ ਕਰਵਾਈ ਜਾ ਰਹੀ ਅੰਡਰ-23 ਇੱਕ ਦਿਨਾਂ ਟੂਰਨਾਮੈਂਟ ਤਹਿਤ ਮਾਨਸਾ ਅਤੇ ਸੰਗਰੂਰ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ। ਮਾਨਸਾ ਟੀਮ ਦੇ ਕਪਤਾਨ ਪੁਖਰਾਜਦੀਪ ਸਿੰਘ ਧਾਲੀਵਾਲ ਨੇ ਟਾਸ ਜਿੱਤ ਕੇ ਪਹਿਲਾ ਬੈਟਿੰਗ ਕਰਨ ਦਾ ਫੈਸਲਾ ਕੀਤਾ। ਮਾਨਸਾ ਦੀ ਟੀਮ ਨੇ 50 ਓਵਰਾਂ ਵਿੱਚ 277 ਰਨ ਬਣਾਏ। ਅਕਿਿਤਆ ਬਲਾਨਾ 76, ਦੇਪਿੰਦਰ ਚੀਮਾ 50, ਅਮਰੋਜ ਨੇ 45 ਰਨ ਬਣਾਏ। ਸੰਗਰੂਰ ਦੇ ਏਕਮਪ੍ਰੀਤ ਨੇ 55 ਰਨ ਦੇ ਕੇ 4 ਵਿਕਟਾਂ ਪ੍ਰਾਪਤ ਕੀਤੀਆਂ। ਜਵਾਬ ਵਿੱਚ ਸੰਗਰੂਰ ਦੀ ਟਾਮ 182 ਰਨ ਤੇ ਆਊਟ ਹੋ ਗਈ। ਮਾਨਸਾ ਨੇ ਇਹ ਮੈਚ 95 ਰਨ ਨਾਲ ਜਿੱਤਿਆ। ਮਾਨਸਾ ਦੇ ਇਮਰੋਜ ਨੇ 5 ਵਿਕਟ, ਸ਼ਰਨਪ੍ਰੀਤ ਨੇ 2 ਵਿਕਟਾ ਪ੍ਰਾਪਤ ਕੀਤੀਆਂ। ਹੁਣ ਮਾਨਸਾ ਦਾ ਮੈਚ ਬਠਿੰਡਾ ਨੇ ਕੁਆਟਰ ਫਾਇਨਲ ਖੇਡੇਗੀ। ਜਾਣਕਾਰੀ ਰਾਜਪ੍ਰੀਤ ਸਿੰਘ ਸੈਕਟਰੀ, ਜਿਲ੍ਹਾ ਕ੍ਰਿਕਟ ਐਸੋ: ਮਾਨਸਾ ਨੇ ਦਿੱਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਆਗਰਾ ,ਜਗਮੋਹਨ ਸਿੰਘ ਧਾਲੀਵਾਲ ਤੇ ਕੋਚ ਵਿਨੇਪਾਲ ਗਿੱਲ, ਰਾਜਦੀਪ ਝੱਬਰ, ਭਗਵਾਨ ਸਿੰਘ, ਪਰਮਿੰਦਰ ਸਿੰਘ ਅਤੇ ਦਲਵੀਰ ਸਿੰਘ ਬਿੱਟੂ ਹਾਜ਼ਰ ਸਨ।