ਸੰਗਰੂਰ, 16 ਅਗਸਤ
ਅੱਜ ਸਮੂਹ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਈਟੀਟੀ 2364 ਭਰਤੀ ਨੂੰ ਲੈ ਕੇ ਬਠਿੰਡਾ ਦੇ ਚਿਲਡਰਨ ਪਾਰਕ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੂਰੇ ਪੰਜਾਬ ਦੇ ਸੰਘਰਸ਼ੀ ਸਾਥੀ ਮੀਟਿੰਗ ਦਾ ਹਿੱਸਾ ਬਣੇ ਨਾਲ ਹੀ ਕਮੇਟੀ ਦਾ ਵਿਸਥਾਰ ਕਰਨ ਲਈ ਨਵੇਂ ਸਾਥੀਆਂ ਨੂੰ ਸਟੇਟ ਕਮੇਟੀ ਵਿੱਚ ਜੋੜਿਆ ਗਿਆ। ਉਸ ਉਪਰੰਤ ਸਾਰੇ ਸਾਥੀਆਂ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕੀ ਹੁਣ ਤੱਕ ਅਸੀਂ ਸਰਕਾਰ ਦੇ ਕਹਿਣ ਤੇ ਈਟੀਟੀ 2364 ਭਰਤੀ ਲਈ ਇੰਤਜਾਰ ਕੀਤਾ, ਪਰ ਸਰਕਾਰ ਨੇ ਹੁਣ ਤੱਕ ਸਾਨੂੰ ਲਾਰੇ ਵਿੱਚ ਰੱਖਿਆਂ ਜਿਸ ਕਰਕੇ ਸਾਰੇ ਸਾਥੀਆਂ ਵਿੱਚ ਰੋਸ ਹੈ ਜਿਸ ਨੂੰ ਦੇਖਦਿਆਂ ਈਟੀਟੀ 2364 ਕਮੇਟੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਅਸੀਂ ਆਉਣ ਵਾਲੀ 20 ਅਗਸਤ 2024 ਤੋਂ ਪੱਕੇ ਮੋਰਚੇ ਦੀ ਸ਼ੁਰੂਆਤ ਕਰ ਰਹੇ ਹਾਂ, ਤੇ ਨਾਲ ਗੁਪਤ ਐਕਸ਼ਨ ਵੀ ਕੀਤੇ ਜਾਣਗੇ ਅਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਦੋਰਾਨ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਹ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਇਸ ਮੌਕੇ ਕਮੇਟੀ ਆਗੂ ਮਨਪ੍ਰੀਤ ਮਾਨਸਾ,ਹਰਜੀਤ ਸਿੰਘ ਬੁਢਲਾਡਾ,ਗੁਰਸੇਵ ਸਿੰਘ ਸੰਗਰੂਰ, ਗੁਰਸੰਗਤ ਸਿੰਘ ਬੁਢਲਾਡਾ ਗੁਰਜੀਵਨ ਸਿੰਘ ਮਾਨਸਾ, ਵਰਿੰਦਰ ਸਰਹਿੰਦ, ਅੰਮ੍ਰਿਤ ਧੂਰੀ,ਨਵੀ ਜੋਸ਼ਨ,ਹੀਰਾ ਲਾਧੁਕਾ, ਸੁਖਜਿੰਦਰ ਸਿੰਘ ਸੰਗਰੂਰ, ਪ੍ਰਿਥਵੀ ਵਰਮਾ, ਜਗਪਾਲ ਸਿੰਘ, ਤਰਸੇਮ ਸਿੰਘ ਸੰਗਰੂਰ, ਕਿਰਨਦੀਪ ਨਾਭਾ, ਸੀਤਲ ਫਾਜ਼ਿਲਕਾ,ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।