ਮਾਨਸਾ, 25 ਨਵੰਬਰ :
ਪ੍ਰਿੰਸੀਪਲ ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਨੇ ਦੱਸਿਆ ਕਿ ਸਾਲ 2025-26 ਦੇ ਨੌਵੀਂ ਅਤੇ ਗਿਆਰਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਫਾਰਮ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾਖਲਿਆਂ ਲਈ ਆਨਲਾਈਨ ਫਾਰਮ ਦੀ ਅੰਤਿਮ ਮਿਤੀ 19 ਨਵੰਬਰ 2024 ਸੀ ਪਰ ਹੁਣ ਇਸ ਵਿੱਚ ਵਾਧਾ ਕਰਦਿਆਂ ਆਖ਼ਿਰੀ ਮਿਤੀ 26 ਨਵੰਬਰ 2024 ਕਰ ਦਿੱਤੀ ਗਈ ਹੈ।
ਪ੍ਰਿੰਸੀਪਲ ਨੇ ਦੱਸਿਆ ਕਿ ਦਾਖਲੇ ਲਈ ਫਾਰਮ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ ’ਤੇ ਭਰੇ ਜਾ ਸਕਦੇ ਹਨ। ਨੌਵੀਂ ਜਮਾਤ ਲਈ http://cbseitms.nic.in/2024/
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94785-47460, 98780-85025, 95188-15071 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਨੌਵੀਂ ਅਤੇ ਗਿਆਰਵੀਂ ਜਮਾਤ ’ਚ ਦਾਖਲੇ ਲਈ ਹੁਣ 26 ਨਵੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ
Leave a comment