ਭੈਅ ਰਹਿਤ ਤੇ ਸਮਝ ਨਾਲ ਵੋਟ ਦੀ ਵਰਤੋਂ ਕਰਨ ਸਬੰਧੀ ਖੇਡੇ ਨੁੱਕੜ ਨਾਟਕ
13 ਅਪ੍ਰੈਲ (ਗਗਨਦੀਪ ਸਿੰਘ) ਬਠਿੰਡਾ: ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਚੋਣਕਾਰ ਰਜਿਸਟਰੇਸ਼ਨ ਅਫਸਰ 094 ਤਲਵੰਡੀ ਸਾਬੋ ਸ ਹਰਜਿੰਦਰ ਸਿੰਘ ਜੱਸਲ ਦੀ ਅਗਵਾਈ ਹੇਠ ਸਵੀਪ ਟੀਮ ਤਲਵੰਡੀ ਸਾਬੋ ਵੱਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਮਿਤੀ 11 ਅਪ੍ਰੈਲ 2024 ਤੋਂ ਵਿਸਾਖੀ ਮੇਲਾ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਸਵੀਪ ਸੈਂਟਰ ਸਥਾਪਿਤ ਕੀਤਾ ਗਿਆ। ਜਿਸ ਵਿੱਚ ਸਵੀਪ ਟੀਮ ਤਲਵੰਡੀ ਸਾਬੋ ਵਲੋਂ ਆਮ ਲੋਕਾਂ ਨੂੰ 1 ਅਪ੍ਰੈਲ 2024 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੰਤਵ ਲਈ ਵੋਟ ਬਣਾਉਣ ਦੇ ਤਰੀਕਿਆਂ ਸਬੰਧੀ ਵਿਸ਼ੇਸ਼ ਪੈਂਫਲਿਟ ਛਪਵਾ ਕੇ ਆਮ ਲੋਕਾਂ ਨੂੰ ਵੰਡੇ ਗਏ। ਇਸੇ ਤਹਿਤ ਜ਼ਿਲ੍ਹਾ ਸਵੀਪ ਨੋਡਲ ਬਠਿੰਡਾ ਵਲੋਂ ਅਧਿਕਾਰਤ ਕੀਤੀ ਗਈ ਨਾਟਕ ਮੰਡਲੀ ਵਲੋਂ ਵੱਖ-ਵੱਖ ਥਾਵਾਂ ਤੇ ਭੈਅ ਰਹਿਤ ਤੇ ਸਮਝ ਨਾਲ ਵੋਟ ਦੀ ਵਰਤੋਂ ਕਰਨ ਸਬੰਧੀ ਨੁੱਕੜ ਨਾਟਕ ਵੀ ਖੇਡੇ ਗਏ।
ਉਨਾਂ ਦੱਸਿਆਂ ਕਿ ਚੋਣ ਕਮਿਸ਼ਨ ਵਲੋਂ 18 ਸਾਲ ਦੀ ਉਮਰ ਕਰਨ ਵਾਲੇ ਨਾਗਰਿਕਾਂ ਲਈ ਮਿਤੀ 1 ਅਪ੍ਰੈਲ 2024 ਤੋਂ 4 ਮਈ 2024 ਤੱਕ ਵੋਟ ਬਣਾਉਣ ਦਾ ਸਪੈਸ਼ਲ ਮੌਕਾ ਦਿੱਤਾ ਗਿਆ ਹੈ। ਇਸ ਮੌਕੇ ਸਵੀਪ ਨੋਡਲ ਅਫਸਰ ਤਲਵੰਡੀ ਸਾਬੋ ਸ਼੍ਰੀ ਚੰਦਰ ਸ਼ੇਖਰ ਨੇ ਆਮ ਲੋਕਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਨੂੰ ਵੱਧ ਚੜ੍ਹ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਿੰਗ ਕਰਨ ਲਈ ਪ੍ਰੇਰਿਤ ਕੀਤਾ।
ਇਸ ਸਵੀਪ ਟੀਮ ਮੈਬਰ ਖੁਸ਼ਦੀਪ ਸਿੰਘ, ਗੁਰਦਰਸ਼ਨ ਸਿੰਘ, ਲਖਵੀਰ ਸਿੰਘ, ਗੁਰਪ੍ਰੀਤ ਕੌਰ ਰਣਜੀਤ ਸਿੰਘ ਅਤੇ ਵਿਸ਼ਵਦੀਪ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।