25 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਮਾਨਸਾ ਜਿਲੇ ਦੀਆਂ ਕਿਸਾਨ ਜਥੇਬੰਦੀਆਂ ,ਆੜਤੀਆਂ ਐਸੋਸੀਏਸ਼ਨ , ਗੱਲਾ ਮਜ਼ਦੂਰ ਯੂਨੀਅਨ , ਮੁਨੀਮ ਯੂਨੀਅਨ , ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਵੀਂ ਅਨਾਜ ਮੰਡੀ ਸਿਰਸਾ ਰੋਡ ਮਾਨਸਾ ਦੇ ਮੁੱਖ ਗੇਟ ਸਾਹਮਣੇ ਰੋਸ ਵਜੋਂ ਪੂਰਨ ਰੂਪ ‘ਚ ਆਵਾਜਾਈ ਠੱਪ ਕਰਕੇ ਚੱਕਾ ਜਾਮ ਕੀਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪੁਖਤਾ ਪ੍ਰਬੰਧਾਂ ਨੂੰ ਅਣਗੌਲਿਆ ਕਰਕੇ ਕੀਤੀ ਗਈ ਲਾਪਰਵਾਹੀ ਕਾਰਨ ਝੋਨੇ ਦੀ ਖਰੀਦ ‘ਚ ਵੱਡੀ ਪੱਧਰ ਤੇ ਵਿਘਨ ਪੈ ਰਿਹਾ ਹੈ। ਜਿਸ ਕਾਰਨ ਅਨਾਜ ਮੰਡੀਆਂ ਨਾਲ ਜੁੜੇ ਤਮਾਮ ਵਰਗ ਸੜਕਾਂ ਤੇ ਉਤਰਨ ਲਈ ਮਜ਼ਬੂਰ ਹਨ ।ਆਗੂਆਂ ਨੇ ਸੂਬੇ ਦੀ ਮਾਨ ਸਰਕਾਰ ਨੂੰ ਬੁਰੀ ਤਰ੍ਹਾਂ ਫੇਲ੍ਹ ਦੱਸਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਪੰਜਾਬ ਨਾਲ ਬਦਲੇ ਦੀ ਭਾਵਨਾ ਦੀ ਨੀਤੀ ਅਪਣਾਉਦਿਆਂ ਅੰਨਦਾਤੇ, ਆੜਤੀਆਂ ਸੈਲਰ ਮਾਲਕਾਂ ਅਤੇ ਮਜ਼ਦੂਰਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ।ਜਿਸ ਨਾਲ ਸਾਰੇ ਵਰਗਾ ਪ੍ਰਭਾਵਿਤ ਹੋ ਰਹੇ ਹਨ। ਜ਼ਿਕਰ ਯੋਗ ਹੈ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਅਤੇ ਪੰਜਾਬ ਵਿੱਚੋਂ ਖਰੀਦ ਸਮੇਤ ਬਾਕੀ ਮੰਗਾਂ ਤੇ ਵੀ ਸੰਯੁਕਤ ਕਿਸਾਨ ਮੋਰਚਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ। ਉਹਨਾਂ ਮਾਨ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਮਾਮੂਲੀ ਸਮੱਸਿਆਵਾਂ ਭਾਵੇਂ ਪਿਛਲੀਆਂ ਸਰਕਾਰਾਂ ਵਿੱਚ ਸਮੇਂ ਵੀ ਆਉਂਦੀਆਂ ਰਹੀਆਂ ਹਨ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਜਿਹੇ ਨਾਸਕ ਪ੍ਰਬੰਧ ਪਹਿਲੀ ਵਾਰ ਦੇਖਣ ਨੂੰ ਮਿਲ ਰਹੇ ਹਨ। ਜਿਸ ਦੀ ਆਮ ਲੋਕਾਂ ‘ਚ ਵੱਡੇ ਬਦਲਾਅ ਵਜੋਂ ਖੂਬ ਚਰਚਾ ਹੋ ਰਹੀ ਹੈ। ਰੋਸ ਧਰਨੇ ਅਤੇ ਚੱਕਾ ਜਾਮ ਨੂੰ ਸੰਬੋਧਨ ਕਰਨ ਵਾਲਿਆਂ ਚ’ ਰੁਲਦੂ ਸਿੰਘ ਮਾਨਸਾ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ , ਕਾ. ਹਰਦੇਵ ਸਿੰਘ ਅਰਸ਼ੀ ਸੂਬਾਈ ਆਗੂ ਕੁੱਲ ਹਿੰਦ ਕਿਸਾਨ ਸਭਾ , ਮੁਨੀਸ ਕੁਮਾਰ ਬੱਬੀ ਦਾਨੇਵਾਲੀਆ ਪ੍ਰਧਾਨ ਆੜਤੀਆ ਐਸੋਸੀਏਸ਼ਨ, ਬੀਕੇਯੂ ਲੱਖੋਵਾਲ ਦੇ ਆਗੂ ਨਿਰਮਲ ਸਿੰਘ ਝੰਡੂਕੇ , ਬੀਕੇਯੂ ਮਾਨਸਾ ਦੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ , ਬੀਕੇਯੂ ਕਾਦੀਆਂ ਦੇ ਪ੍ਰਮਜੀਤ ਸਿੰਘ ਗਾਗੋਵਾਲ, ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਮਹਿੰਦਰ ਸਿੰਘ ਭੈਣੀ ਬਾਘਾ, ਬੀ ਕੇ ਯੂ ਡਕੌਂਦਾ ਧਨੇਰ ਦੇ ਮੱਖਣ ਸਿੰਘ ਭੈਣੀਬਾਘਾ , ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸਨ ਦੇ ਸੂਬਾ ਪ੍ਰਧਾਨ ਡਾ.ਧੰਨਾ ਮੱਲ ਗੋਇਲ , ਬੀ ਕੇ ਯੂ ਕ੍ਰਾਂਤੀਕਾਰੀ ਦੇ ਭਜਨ ਸਿੰਘ ਘੁੰਮਣ, ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਬਚਿੱਤਰ ਸਿੰਘ ਮਾਨਸਾ , ਆੜਤੀਆ ਐਸੋਸੀਏਸ਼ਨ ਦੇ ਸਕੱਤਰ ਰਮੇਸ਼ ਕੁਮਾਰ ਟੋਨੀ , ਬੀ ਕੇ ਯੂ ਕਾਦੀਆਂ ਦੇ ਪ੍ਰਮਜੀਤ ਗਾਗੋਵਾਲ , ਮਲੂਕ ਸਿੰਘ ਹੀਰਕੇ ਆਗੂ ਬੀ ਕੇ ਯੂ ਮਾਲਵਾ , ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ , ਖੇਤ ਮਜ਼ਦੂਰ ਸਭਾ ਸਭਾ ਦੇ ਕਾ. ਕ੍ਰਿਸ਼ਨ ਚੌਹਾਨ , ਏਟਕ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਪੰਜਾਬ ਕਿਸਾਨ ਯੂਨੀਅਨ ਦੇ ਗੋਰਾ ਸਿੰਘ ਭੈਣੀ ਬਾਘਾ, ਕਰਨੈਲ ਸਿੰਘ ਮਾਨਸਾ, ਸ਼ਿੰਦਰਪਾਲ ਪਾਲ ਕੌਰ , ਹਰਜਿੰਦਰ ਸਿੰਘ ਮਾਨਸ਼ਾਹੀਆ , ਸੁਖਚਰਨ ਸਿੰਘ ਦਾਨੇਵਾਲੀਆ , ਉਗਰ ਸਿੰਘ ਮਾਨਸਾ, ਤੇਜ਼ ਸਿੰਘ ਚਕੇਰੀਆਂ , ਬਲਵਿੰਦਰ ਸ਼ਰਮਾ , ਡਾ. ਸੱਤ ਪਾਲ ਬੱਗਾ , ਬਰਿਆਮ ਸਿੰਘ ਖਿਆਲਾ , ਜਾਗਰ ਸਿੰਘ ਮਾਖਾ ਆਦਿ ਆਗੂ ਸ਼ਾਮਲ ਸਨ । ਗਿਆਨੀ ਦਰਸ਼ਨ ਸਿੰਘ ਕੋਟ ਫੱਤਾ, ਭੋਲਾ ਗੜੱਦੀ , ਜਗਦੇਵ ਭੁਪਾਲ ਅਤੇ ਜਰਨੈਲ ਸਿੰਘ ਆਦਿ ਨੇ ਇਨਕਲਾਬੀ ਗੀਤ ਗਾ ਕੇ ਧਰਨੇ ਵਿੱਚ ਜੋਸ਼ ਭਰਿਆ।
ਇਸ ਸਮੇਂ ਧਰਨੇ ਵਿੱਚ ਪਹੁੰਚੇ ਅਤੇ ਸਹਿਯੋਗੀ ਸਾਥੀਆਂ ਦਾ ਸਟੇਜ ਵੱਲੋਂ ਧੰਨਵਾਦ ਵੀ ਕੀਤਾ ਗਿਆ ।
ਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਰੋਸ ਵਜੋਂ ਪੂਰਨ ਰੂਪ ‘ਚ ਆਵਾਜਾਈ ਠੱਪ ਕਰਕੇ ਚੱਕਾ ਜਾਮ ਕੀਤਾ ਗਿਆ
Leave a comment