ਬਠਿੰਡਾ 10 ਫਰਵਰੀ, ਦੇਸ ਪੰਜਾਬ ਬਿਊਰੋ: ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ: ਬਠਿੰਡਾ ਵੱਲੋਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਸਰਕਾਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅੱਜ 17ਵਾਂ ਵਿਰਾਸਤ ਮੇਲਾ ਬਠਿੰਡਾ ਗੁਰਦੁਆਰਾ ਹਾਜੀ ਰਤਨ ਸਾਹਿਬ ਤੇ ਰੁਮਾਲਾ ਚੜਾਉਣ ਅਤੇ ਦਰਗਾਹ ਹਾਜੀ ਰਤਨ ਤੇ ਚਾਦਰ ਚੜਾਉਣ ਦੀ ਰਸਮ ਨਾਲ ਸ਼ੁਰੂ ਹੋਇਆ । ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਗੁਰਦੁਆਰਾ ਸਾਹਿਬ ਵਿਖੇ ਰੁਮਾਲਾ ਚੜਾਉਣ ਦੀ ਰਸਮ ਤੋਂ ਬਾਅਦ ਸਭਨਾਂ ਨੂੰ ਸਤਿਕਾਰ ਦਿਵਾਉਂਦਿਆਂ ਦੱਸਿਆ ਕਿ ਇਸ ਮੇਲੇ ਲਈ ਪੰਜਾਬ ਸਰਕਾਰ ਵੱਲੋਂ 15 ਲੱਖ ਰੁਪਏ ਦਾ ਮਾਇਕ ਯੋਗਦਾਨ ਮਿਲਿਆ ਹੈ ਤੇ ਹੁਣ ਹਰ ਸਾਲ ਮੇਲਾ ਸਰਕਾਰ ਦੇ ਸਹਿਯੋਗ ਨਾਲ ਹੀ ਲਵਾਇਆ ਜਾਇਆ ਕਰੇਗਾ ! ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਇਸ ਮੇਲੇ ਦੇ ਮੁੱਖ ਮਹਿਮਾਨ ਸਨ, ਜਿਹਨਾਂ ਨੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਮੁੱਖ ਗ੍ਰੰਥੀ ਵੱਲੋਂ ਸਨਮਾਨਿਤ ਕੀਤਾ ਗਿਆ ਜਦੋਂ ਕਿ ਦਰਗਾਹ ਹਾਜੀ ਰਤਨ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮੇਲੇ ਮੌਕੇ ਪੈਂਤੀ ਅੱਖਰੀ ਲਿਖੀ ਲੋਈ ਭੇਂਟ ਕੀਤੀ ਅਤੇ ਐਮਐਲਏ ਜਗਰੂਪ ਸਿੰਘ ਬਠਿੰਡਾ, ਡੀਸੀ ਬਠਿੰਡਾ ਜਸਪ੍ਰੀਤ ਸਿੰਘ, ਏਡੀਸੀ ਮਨਦੀਪ ਕੌਰ ਸਮੇਤ ਦੂਜੇ ਏਡੀਸੀ ਸਾਹਿਬ, ਐਸਡੀਐਮ ਬਠਿੰਡਾ ਸਮੇਤ ਸੱਤ ਸ਼ਖਸ਼ੀਅਤਾਂ ਨੂੰ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੇ ਕਾਰਜ ਕਰਤਾ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਸੰਸਥਾਪਕ ਪ੍ਰਧਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਨੇ ਆਪਣੀਆਂ ਸੱਤ ਪੁਸਤਕਾਂ “ਸ਼ੇਖਪੁਰੀਏ ਦੇ ਸਲੋਕ” ਭੇਂਟ ਕੀਤੀਆਂ ! ਪੰਜਾਬ ਵਕਫ ਬੋਰਡ ਦੇ ਲੇਕ ਅਹਿਮਦ ਤੇ ਸਮੁੱਚੀ ਟੀਮ, ਬੜੀ ਜਾਮਾ ਮਸਜਿਦ ਇੰਤਜ਼ਾਮੀਆਂ ਦੇ ਉਪ ਚੇਅਰਮੈਨ ਮੁਹੰਮਦ ਆਸ਼ਰਫ ਖਾਨ, ਮੌਲਵੀ ਸਰਾਜਦੀਨ ਆਦਿ ਨੇ ਦਰਗਾਹ ਦੇ ਸਰੋਪੇ ਆਏ ਮਹਿਮਾਨਾਂ ਨੂੰ ਪੇਸ਼ ਕੀਤੇ ਜਿਸ ਤੋਂ ਬਾਅਦ ਇਹ ਵਿਰਾਸਤੀ ਜਲੂਸ ਵੱਖ ਵੱਖ ਝਾਕੀਆਂ ਨੂੰ ਪੇਸ਼ ਕਰਦਾ ਹੋਇਆ ਬਠਿੰਡਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੁਪਹਿਰ ਬਾਅਦ ਪਿੰਡ ਜੈਪਾਲ ਗੜ ਵਿਖੇ ਜਾ ਸਜਿਆ ਜਿੱਥੇ ਗੁਰ ਅਵਤਾਰ ਸਿੰਘ ਗੋਗੀ ਦੇ ਸਟੇਜ ਸੰਚਾਲਿਤ ਸਮਾਗਮ ਵਿੱਚ ਹਰਗੋਬਿੰਦ ਸੇਖਪੁਰੀਆ ਨੇ 17ਵਾਂ ਵਿਰਾਸਤ ਮੇਲਾ ਬਠਿੰਡਾ ਦੀ ਸ਼ੁਰੂਆਤ ਕਰਾਉਂਦਿਆਂ “ਵੱਖ ਵੱਖ ਰੰਗਾਂ ਦੀ ਖਿੜੀ ਇਹ ਫੁੱਲਾਂ ਲੱਦੀ ਜਿਵੇਂ ਕਿਆਰੀ ! ਨੀਲਾ ਚਿੱਟਾ ਤੇ ਕੇਸਰੀ ਹਰਾ ਲਾਲ ਰੰਗ ਦੇ ਤੂੰ ਲਲਾਰੀ !!” ਆਪਣੇ ਕਲਾਮ ਨਾਲ ਸਮੁੱਚੇ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਮੋਢੀ ਮੈਂਬਰਾਂ, ਕਾਰਜਕਰਤਾਵਾਂ ਤੇ ਵੱਖ-ਵੱਖ ਲੋਕਾਂ ਦਾ ਧੰਨਵਾਦ ਵੀ ਕੀਤਾ ! ਇਸ ਤੋਂ ਬਾਅਦ ਮਾਲਵੇ ਦੇ ਉੱਘੇ ਕਵੀਸ਼ਰ ਮਾਸਟਰ ਰੇਵਤੀ ਪ੍ਰਸ਼ਾਦ ਤੇ ਧਰਮਪਾਲ ਪਾਲੀ, ਬਾਬੂ ਰਜਬ ਅਲੀ ਦੇ ਸ਼ਗਿਰਦ ਨਛੱਤਰ ਸਿੰਘ ਮਹਿਮਾ ਸਰਜਾ ਤੇ ਸਾਥੀਆਂ, ਭੱਟੀ ਮੰਡੀਕਲਾਂ ਤੇ ਹੋਰਨਾਂ ਕਵੀ ਕਵੀਸ਼ਰਾਂ ਨੇ ਆਪਣੇ ਕਲਾਮ ਪੇਸ਼ ਕਰਕੇ ਹਾਜ਼ਰੀ ਭਰੀ !! ਇਸ ਮੌਕੇ ਸਿਹਤ ਸਮਾਜ ਸੇਵਕ ਲਾਲ ਚੰਦ ਸਿੰਘ, ਗੁਰੂ ਕਾਸ਼ੀ ਸਾਹਿਬ ਸਭਾ ਰਜਿ: ਤਲਵੰਡੀ ਸਾਬੋ ਦੇ ਸਰਪ੍ਰਸਤ ਚੇਤਾ ਸਿੰਘ ਮਹਿਰਮੀਆਂ, ਗਾਇਕ ਸੁੱਖਾ ਗਿੱਲ, ਕਵੀਸ਼ਰ ਹੁਸਨਦੀਪ ਸਿੰਘ ਆਦਿ ਹਾਜ਼ਰ ਸਨ !! ਅੱਜ ਦੇ ਇਸ ਸ਼ੁਰੂਆਤੀ ਵਿਰਾਸਤੀ ਮੇਲੇ ਦੇ ਦਿਨ ਚੇਅਰਮੈਨ ਚਮਕੌਰ ਮਾਨ, ਸਕੱਤਰ ਸੁਖਦੇਵ ਸਿੰਘ ਗਰੇਵਾਲ, ਮੀਤ ਪ੍ਰਧਾਨ ਗੁਰਤੇਜ ਸਿੰਘ ਸਿੱਧੂ, ਸਲਾਹਕਾਰ ਸੀਡੀ ਸ਼ਰਮਾ, ਸੁਖਦਰਸ਼ਨ ਕੁਮਾਰ, ਸਲੀਮ ਮੁਹੰਮਦ, ਬਲਦੇਵ ਸਿੰਘ ਬੰਗੀ, ਬਲਦੇਵ ਸਿੰਘ ਚਹਿਲ ਤੇ ਬਰਾੜ, ਐਡਵੋਕੇਟ ਨਰਿੰਦਰ ਪਾਲ ਸਿੰਘ, ਰਮਨ ਸੇਖੋ, ਸੁਰਜੀਤ ਕੌਰ ਆਦਿ ਸਮੇਤ ਸਾਰੇ ਮੈਂਬਰਾਂ ਨੇ ਸਹਿਯੋਗ ਕੀਤਾ !!