ਕਰਨ ਭੀਖੀ
ਭੀਖੀ, 11 ਅਗਸਤ
ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਵੱਲੋਂ ਕਰਵਾਈ ਗਈ ।ਇਹ ਟੂਰਨਾਮੈਂਟ ਪਿੰਡ ਹਮੀਰਗੜ ਢੈਪਈ ਵਿਖੇ ਖੇਡ ਕਲੱਬ ,ਪਿੰਡ ਦੇ ਮੋਹਤਬਰ ਵਿਅਕਤੀ ਡਾਕਟਰ ਰਾਮਪਾਲ ਸਮਾਜ ਸੇਵੀ,ਸੰਦੀਪ ਸਿੰਘ ਕਬੱਡੀ ਕੋਚ,ਰਾਜਪਾਲ ਬਾਂਸਲ ਜੀ ,ਤੋਤਾ ਰਾਮ ਜੀ ,ਅਮਰਿੰਦਰ ਸਿੰਘ ਸਰਪੰਚ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕਬੱਡੀ (ਨੈਸ਼ਨਲ ਸਟਾਈਲ) ਚੈਂਪੀਅਨਸਿਪ ਕਰਵਾਈ ਗਈ । ਟੂਰਨਾਮੈਂਟ ਦਾ ਉਦਘਾਟਨ ਗੁਰਪ੍ਰੀਤ ਸਿੰਘ ਬਨਾਂਵਾਲੀ ਐੱਮ ਐਲ ਏ ਹਲਕਾ ਸਰਦੂਲਗੜ੍ਹ ਵੱਲੋਂ ਕੀਤਾ ਗਿਆ ।ਇਸ ਚੈਂਪੀਅਨਸਿਪ ਵਿੱਚ ਜਿਲ੍ਹਾ ਮਾਨਸਾ ਦੇ ਲਗਭਗ 300 ਖਿਡਾਰੀਆਂ (ਲੜਕੇ ਤੇ ਲੜਕੀਆਂ ਦੀਆਂ ਟੀਮਾਂ) ਨੇ ਭਾਗ ਲਿਆ । ਪ੍ਰਿੰਸੀਪਲ ਬੁੱਧ ਰਾਮ ਜੀ ਐਮ ਐਲ ਏ ਹਲਕਾ ਬੁਢਲਾਡਾ ਅਤੇ ਆਪ ਆਗੂ ਚਰਨਜੀਤ ਸਿੰਘ ਅੱਕਾਂਵਾਲੀ ਜੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ । ਲੜਕੀਆਂ ਦੀਆਂ ਟੀਮਾਂ ਵਿੱਚੋਂ ਪਹਿਲੇ ਸਥਾਨ ਤੇ ਪਿੰਡ ਧਲੇਵਾਂ ਅਤੇ ਦੂਜੇ ਸਥਾਨ ਤੇ ਪਿੰਡ ਕੁਲਰੀਆਂ ਦੀ ਟੀਮ ਰਹੀ ਅਤੇ ਲੜਕਿਆਂ ਦੀਆਂ ਟੀਮਾਂ ਵਿੱਚੋਂ ਪਹਿਲੇ ਸਥਾਨ ਤੇ ਪਿੰਡ ਕੋਟੜਾ ਕਲਾਂ ਅਤੇ ਦੂਜੇ ਸਥਾਨ ਤੇ ਮਾਤਾ ਗੁਜਰੀ ਸਕੂਲ ਬਹਿਣੀਵਾਲ ਦੀ ਟੀਮ ਰਹੀ ।ਸਮਾਪਤੀ ਸਮਾਰੋਹ ਮੌਕੇ ਸ੍ਰੀ ਵਿਜੈ ਸਿੰਗਲਾ ਐਮ ਐਲ ਏ ਹਲਕਾ ਮਾਨਸਾ ਨੇ ਪਹੁੰਚ ਕੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ।ਇਸ ਸਮੇਂ ਐਸੋਸੀਏਸਨ ਦੇ ਪ੍ਰਧਾਨ ਅਮਨ ਸਿੰਗਲਾ,ਕੁਲਦੀਪ ਸਿੰਘ ਸਕੱਤਰ,ਸਮਸ਼ੇਰ ਸਿੰਘ ਪ੍ਰੈੱਸ ਸਕੱਤਰ,ਮੱਖਣ ਸਿੰਘ ਭੀਖੀ,ਬੁੱਧ ਸਿੰਘ ਭੀਖੀ,ਮੱਖਣ ਸਿੰਘ ਰਾਏਪੁਰ,ਗੁਰਵਿੰਦਰ ਸਿੰਘ ਅਕਲੀਆ,ਗੁਰਪ੍ਰੀਤ ਸਿੰਘ ਚਕੇਰੀਆਂ ,ਬਲਵਿੰਦਰ ਘਰਾਂਗਣਾ,ਲਵਪ੍ਰੀਤ ਸਿੰਘ ਰੱਲਾ ,ਰਜੀਵ ਮਸੀਹ,ਗੁਰਸੇਵਕ ਸਿੰਘ ਲਾਲਿਆਂਵਾਲੀ ,ਗੁਰਪ੍ਰੀਤ ਸਿੰਘ ਧਰਮਪੁਰਾ,ਗੁਰਪ੍ਰੀਤ ਸਿੰਘ ਘਰਾਂਗਣਾ ,ਹਰਮੀਤ ਸਿੰਘ ਫ਼ੌਜੀ ਸਾਰੇ ਪ੍ਰਬੰਧਕ , ਵੱਖ -ਵੱਖ ਟੀਮਾਂ ਦੇ ਇੰਚਾਰਜ ,ਕੋਚ ਅਤੇ ਪਿੰਡ ਵਾਸੀ ਮੌਜੂਦ ਸਨ