ਮਾਨਸਾ 08 ਜਨਵਰੀ ਨਾਨਕ ਸਿੰਘ ਖੁਰਮੀ— ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਕਤਸਰ ਦੇ ਮਾਘੀ ਮੇਲੇ ‘ਤੇ 14 ਜਨਵਰੀ ਨੂੰ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਹਲਕਾ ਮਾਨਸਾ ਦੇ ਸਮੂਹ ਵਰਕਰ ਸਾਹਿਬਾਨਾਂ ਦੀ ਮੀਟਿੰਗ ਕਰਕੇ ਕਾਨਫਰੰਸ ਵਿੱਚ ਹਲਕਾ ਮਾਨਸਾ ਦੀ ਸੰਗਤ ਦੇ ਵਿਸ਼ਾਲ ਇਕੱਠ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਸਬੰਧੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇੰਜ. ਹਨੀਸ਼ ਬਾਂਸਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਰਕਰਾਂ ਵਿੱਚ ਕਾਨਫਰੰਸ ਸਬੰਧੀ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਹਲਕਾ ਇੰਚਾਰਜ ਵੱਲੋਂ ਸੀਨੀਅਰ ਅਤੇ ਯੂਥ ਦੇ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਨਿਰਧਾਰਿਤ ਕਰਕੇ ਮਾਘੀ ਮੇਲੇ ਮੌਕੇ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਅਪੀਲ ਕੀਤੀ। ਇਸ ਮੌਕੇ ਸ੍ਰ. ਗੁਰਮੇਲ ਸਿੰਘ ਫਫੜੇ ਜਿਲ੍ਹਾ ਪ੍ਰਧਾਨ ਦਿਹਾਤੀ ਸ਼੍ਰੋਮਣੀ ਅਕਾਲੀ ਦਲ ਮਾਨਾਸਾ,ਸ੍ਰ. ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਬੀਬਾ ਕਰਮਜੀਤ ਕੌਰ ਸਮਾਓ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ,ਗੁਰਪ੍ਰੀਤ ਸਿੰਘ ਚਹਿਲ ਮੈਂਬਰ ਕੌਰ ਕਮੇਟੀ ਯੂਥ ਅਕਾਲੀ ਦਲ,ਸਰਕਲ ਪ੍ਰਧਾਨ ਜਸਵਿੰਦਰ ਸਿੰਘ ਤਾਮਕੋਟ,ਸੁਰਜੀਤ ਸਿੰਘ ਲਲੂੱਆਣਾ,ਭੋਲਾ ਸਿੰਘ ਨਰਾਇਣ,ਬਲਜੀਤ ਸਿੰਘ ਅਤਲਾ,ਜੁਗਰਾਜ ਸਿੰਘ ਰਾਜੂ ਦਰਾਕਾ ਸਾਬਕਾ ਕੌਂਸਲਰ,ਹਰਬੰਸ ਸਿੰਘ ਪੰਮੀ ਸਾਬਕਾ ਕੌਂਸਲਰ,ਗੁਰਪ੍ਰੀਤ ਸਿੰਘ ਪੀਤਾ,ਗੋਲਡੀ ਗਾਂਧੀ,ਐਡਵੋਕੇਟ ਕੇ.ਐਸ. ਮਠਾੜੂ ਅਤੇ ਹੋਰ ਸੀਨੀਅਰ ਅਤੇ ਯੂਥ ਦੇ ਆਗੂ ਹਾਜ਼ਰ ਰਹੇ।