ਭੀਖੀ, 11 ਮਈ (ਗੁਰਿੰਦਰ ਸਿੰਘ ਔਲਖ)
ਆਪ ਦੇ ਕਿਸਾਨ ਸੈੱਲ ਵੱਲੋਂ ਅਗਾਂਹ ਵਧੂ ਕਿਸਾਨ ਸੁਖਪਾਲ ਸ਼ਰਮਾ ਦਾ ਘਰ ਜਾਕੇ ਸਨਮਾਨ ਕੀਤਾ ਗਿਆ। ਪੂਰੇ ਪੰਜਾਬ ਦੇ ਵਿੱਚ ਆਪ ਦੇ ਕਿਸਾਨ ਸੈੱਲ ਵੱਲੋਂ ਵੱਖ ਵੱਖ ਨਵੇਂ ਤਰੀਕਿਆਂ ਨਾਲ ਅਗਾਹ ਵਧੂ ਅਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਕਰਨ ਦਾ ਏਜੰਡਾ ਪੰਜਾਬ ਦੀ ਮੀਟਿੰਗ ਵਿੱਚ ਤੈਅ ਕੀਤਾ ਗਿਆ ਸੀ।ਉਸੇ ਏਜੰਡੇ ਦੇ ਤਹਿਤ ਮਾਨਸਾ ਹਲਕੇ ਨਾਲ ਸਬੰਧਤ ਕਸਬੇ ਭੀਖੀ ਦੇ ਸੁਖਪਾਲ ਸ਼ਰਮਾ ਦਾ ਸਨਮਾਨ ਕਰਦਿਆਂ ਕਿਸਾਨ ਸੈੱਲ ਦੇ ਜ਼ਿਲ੍ਹਾ ਸੈਕਟਰੀ ਸੁਖਦੇਵ ਸਿੰਘ ਸੁੱਖਾ, ਕਿਸਾਨ ਸੈੱਲ ਦੇ ਵਿਧਾਨ ਸਭਾ ਹਲਕਾ ਇਕੱਤੀ ਮੈਬਰੀ ਕਮੇਟੀ ਮੈਂਬਰ ਰਾਜਿੰਦਰ ਸਿੰਘ ਜੈਫਰੀ, ਬਲਾਕ ਪ੍ਰਧਾਨ ਸਿਕੰਦਰ ਭੀਖੀ ਨੇ ਦੱਸਿਆ ਕਿ ਅੱਜ ਜਿੱਥੇ ਸਾਡੀ ਖੇਤੀ ਦੇ ਵਿੱਚ ਜ਼ਹਿਰਾਂ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗੀ ਹੈ ਉੱਥੇ ਹੀ ਇਹ ਅਗਾਂਹ ਵਧੂ ਕਿਸਾਨ ਗਡੋਆ ਤੋਂ ਖਾਦ ਤਿਆਰ ਕਰਕੇ ਅਰਗੈਨਿਕ ਖੇਤੀ ਕਰਦਾ ਹੈ।ਜਦ ਅਸੀ ਸਨਮਾਨ ਕਰਨ ਲਈ ਕਿਸਾਨਾਂ ਦੀ ਲਿਸਟ ਬਣਾਉਣ ਲੱਗੇ ਤਾਂ ਸਭ ਤੋਂ ਪਹਿਲਾਂ ਨਾਮ ਸਾਡੇ ਧਿਆਨ ਵਿੱਚ ਇਹਨਾਂ ਦਾ ਹੀ ਆਇਆ।ਅੱਜ ਲੋੜ ਹੈ ਕਿ ਕਿਸਾਨ ਕੁਦਰਤੀ ਖੇਤੀ ਵੱਲ ਮੁੜਨ ਤਾਂ ਜੋ ਦਿਨੋਂ ਦਿਨ ਵਧ ਰਹੀਆਂ ਬਿਮਾਰੀਆਂ ਨੂੰ ਅਸੀ ਨੱਥ ਪਾ ਸਕੀਏ। ਉਹਨਾਂ ਕਿਹਾ ਪੰਜਾਬ ਸਰਕਾਰ ਇਸਦੇ ਨਾਲ ਹੀ ਖੇਤੀ ਸਹਾਇਕ ਧੰਦਿਆਂ ਵੱਲ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਦਿਨੋ ਦਿਨ ਸਬਸਿਡੀਆਂ ਵੀ ਮੁਹੱਈਆ ਕਰਵਾ ਰਹੀ ਹੈ। ਕਿਸਾਨ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਗੀਪਾ ਨੇ ਇਸ ਉਪਰਾਲੇ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਦੀ ਸ਼ਲਾਘਾ ਕੀਤੀ।ਇਸ ਮੋਕੇ ਬਹਾਦਰ ਸਿੰਘ, ਧਰਮਪਾਲ ਸਿੰਘ, ਛਿੰਦਾ ਸਿੰਘ ਸਟੇਟ ਐਸ ਸੀ ਵਿੰਗ ਪ੍ਰਧਾਨ, ਜਰਨੈਲ ਸਿੰਘ ਸਿੱਧੂ, ਇੰਦਰਜੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ,ਲਾਡੀ ਸਿੰਘ,ਕੋਹਲੀ ਸਿੰਘ, ਰਣਜੀਤ ਸਿੰਘ ਕਾਲਾ, ਪੱਪੀ ਸਿੰਘ, ਅਮਨਦੀਪ ਸਿੰਘ ਅਮਨੀ, ਆਦਿ ਹਾਜ਼ਰ ਸਨ।