ਮਾਨਸਾ, 6 ਅਗਸਤ (ਨਾਨਕ ਸਿੰਘ ਖੁਰਮੀ )ਅੱਜ ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜੋਨ ਦੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ I ਜੱਥੇਬੰਦਕ ਪਿਛਲੇ ਰਵਿਊ ਉਪਰੰਤ ਆਲ ਇੰਡੀਆ ਕਿਸਾਨ ਮਹਾਂਸਭਾ ਦੇ ਸੱਦੇ ਤਹਿਤ 13 ਅਗਸਤ ਨੂੰ ਭਾਰਤੀ ਵਸਤਾਂ ਤੇ ਟੈਰਿਫ ਵਧਾਉਣ ਖਿਲਾਫ਼ ਡੋਨਾਲਡ ਟਰੰਪ,ਨਰਿੰਦਰ ਮੋਦੀ ਤੇ ਭਗਵੰਤ ਮਾਨ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ I 14 ਅਗਸਤ ਨੂੰ ਕਿਸਾਨ ਆਗੂ ਭੂਰਾ ਸਿੰਘ ਮਾਨ ਦੀ ਬਰਸੀ ਬੂਝਾ ਸਿੰਘ ਭਵਨ ਮਨਾਉਣ ਦਾ ਫੈਸਲਾ ਲਿਆ ਗਿਆ I 24 ਨੂੰ ‘ਸੰਯੁਕਤ ਕਿਸਾਨ ਮੋਰਚੇ ‘ ਦੇ ਸੱਦੇ ਤਹਿਤ ਸਮਰਾਲਾ ਵਿਖੇ ਲੈਂਡ ਪੁਲਿੰਗ ਨੀਤੀ,ਪੰਜਾਬ ਦੇ ਪਾਣੀ,ਸਹਿਕਾਰਤਾ ਅਤੇ ਟੈਰਿਫ ਵਧਾਉਣ ਖਿਲਾਫ਼ ਹੋ ਰਹੀ ਰੈਲੀ ਵਿੱਚ ਸੈਕੜੇ ਵਰਕਰ ਸਾਮਿਲ ਕਰਨ ਦੇ ਜਿਲੇ ਮੁਤਾਬਿਕ ਟਾਰਗੇਟ ਲਏ ਗਏ I ਇਸ ਮੌਕੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੇ ਪੱਖ ਵਿੱਚ ਦਿੱਤੇ ਬਿਆਨਾਂ ਕਰਕੇ ਚਰਚਾ ਵਿੱਚ ਆਏ ਸਾਬਕਾ ਗਵਰਨਰ ਸਤਿਆਪਾਲ ਮਲਿਕ ਦੀ ਹੋਈ ਮੌਤ ਤੇ ਸੋਕ ਮਤਾ ਪਾਇਆ ਗਿਆ I ਇਸ ਸਮੇਂ ਗੁਰਨਾਮ ਸਿੰਘ ਭੀਖੀ,ਸਵਰਨ ਸਿੰਘ ਨਵਾਂਗਾਓ,ਨਰਿੰਦਰ ਕੌਰ ਬੁਰਜ ਹਮੀਰਾ, ਗੁਰਜੀਤ ਸਿੰਘ ਜੈਤੋ,ਸਵਰਨ ਸਿੰਘ ਨਵਾਂਗਾਓਂ,ਜਰਨੈਲ ਸਿੰਘ ਰੋੜਾਵਾਲੀ ਮੁਕਤਸਰ,ਰਾਮਫਲ ਬੁਸੈਹਰਾ ਬਰਨਾਲਾ,ਅਮਰੀਕ ਸਿੰਘ,ਗੁਰਦੀਪ ਸਿੰਘ ਰਾਈਆ ਬਠਿੰਡਾ ,ਰਾਮਫਲ ਚੱਕ ਅਲੀਸ਼ੇਰ,ਪੰਜਾਬ ਸਿੰਘ ਅਕਲੀਆ,ਕਰਨੈਲ ਸਿੰਘ ਮਾਨਸਾ,ਸੁਖਚਰਨ ਦਾਨੇਵਾਲੀਆ, ਜਗਤਾਰ ਸਹਾਰਨਾ, ਦਰਸਨ ਮੰਘਾਣੀਆਂ ਹਾਜਿਰ ਸਨ I