05 ਸਤੰਬਰ (ਨਾਨਕ ਸਿੰਘ ਖੁਰਮੀ) ਬਿਊਰੋ: ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਹਰੇਕ ਸਾਲ ਅਧਿਆਪਕ ਦਿਵਸ ਮੌਕੇ ਪੰਜਾਬ ਭਰ ਦੇ ਹੋਣਹਾਰ ਅਧਿਆਪਕਾਂ ਦਾ ਸਨਮਾਨ ਕਰਦਾ ਆ ਰਿਹਾ ਹੈ । ਇਸ ਸਾਲ ਵੀ 11 ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਅਧਿਆਪਕਾਂ ਨੂੰ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ । ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ, ਉਪ ਪ੍ਰਧਾਨ ਰਜਿੰਦਰ ਵਰਮਾ, ਜਨਰਲ ਸਕੱਤਰ ਗੁਰਜੰਟ ਸਿੰਘ ਬਛੋਆਣਾ ਨੇ ਦੱਸਿਆ ਕਿ ਮੰਚ ਵੱਲੋਂ ਸਨਮਾਨਿਤ ਕੀਤੇ ਜਾ ਰਹੇ ਅਧਿਆਪਕਾਂ ਦੀ ਸੂਚੀ ਵਿੱਚ ਪਹਿਲਾ ਨਾਮ ਗੁਰਚਰਨ ਸਿੰਘ ਸੈਂਟਰ ਹੈਡ ਟੀਚਰ ਫੱਤਾ ਮਾਲੋਕਾ ਹੈ ਜਿਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ 1998 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਧਿੰਗੜ ਤੋਂ ਕੀਤੀ। ਸਾਲ 2016 ਵਿੱਚ ਵਿਭਾਗ ਵੱਲੋਂ ਉਹਨਾਂ ਨੂੰ ਬਤੌਰ ਮੁੱਖ ਅਧਿਆਪਕ ਪ੍ਰਮੋਟ ਕਰਕੇ ਰਮਦਿੱਤੇ ਵਾਲਾ ਸਕੂਲ ਵਿੱਚ ਭੇਜਿਆ ਗਿਆ। ਸਾਲ 2022 ਵਿੱਚ ਇਹਨਾਂ ਨੂੰ ਬਤੌਰ ਸੈਂਟਰ ਮੁੱਖ ਅਧਿਆਪਕ ਪ੍ਰਮੋਟ ਕਰਕੇ ਫੱਤਾ ਮਾਲੋਕਾ ਵਿਖੇ ਭੇਜਿਆ ਗਿਆ ਜਿੱਥੇ ਇਹ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਸਮੇਂ ਦੌਰਾਨ ਇਹਨਾਂ ਦੇ ਬੱਚਿਆਂ ਦੀਆਂ ਖੇਡਾਂ ਤੇ ਵੱਖ-ਵੱਖ ਖੇਤਰਾਂ ਵਿੱਚ ਜਿਲਾ ਪੱਧਰੀ ਪ੍ਰਾਪਤੀਆਂ ਰਹੀਆਂ। ਅਧਿਆਪਕਾ ਜਗਦੀਪ ਕੌਰ ਨੇ ਕਾਫੀ ਲੰਮਾ ਸਮਾਂ ਸਰਕਾਰੀ ਪ੍ਰਾਈਮਰੀ ਸਕੂਲ ਅਹਿਮਦਪੁਰ ਅਤੇ ਸਾਲ 2016 ਤੋਂ ਉਨਾਂ ਨੂੰ ਵਿਭਾਗ ਵੱਲੋਂ ਪ੍ਰਮੋਟ ਕਰਕੇ ਬਤੌਰ ਮੁੱਖ ਅਧਿਆਪਕ ਖਡਾਲ ਕਲਾਂ ਭੇਜਿਆ ਗਿਆ ਜਿੱਥੇ ਉਹਨਾਂ ਨੇ ਸਕੂਲ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਮੈਡਮ ਅਭਿਤਾ ਭੱਟੀ ਨੇ ਸਾਲ 2002 ਵਿੱਚ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ ਖਿਆਲਾ ਕਲਾਂ ਵਿਖੇ ਉਨਾਂ ਨੇ ਬੱਚਿਆਂ ਨੂੰ ਹਰੇਕ ਖੇਤਰ ਵਿੱਚ ਮੋਹਰੀ ਬਣਾਉਣ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ।ਸੁਰਿੰਦਰ ਕੁਮਾਰ ਪੰਜਾਬੀ ਅਧਿਆਪਕ ਸਰਕਾਰੀ ਮਿਡਲ ਸਕੂਲ ਰਾਮਨਗਰ ਭੱਠਲਾ ਨੇ ਆਪਣੇ ਅਧਿਆਪਨ ਕਿੱਤੇ ਦੀ ਸ਼ੁਰੂਆਤ ਬਤੌਰ ਪ੍ਰਾਇਮਰੀ ਅਧਿਆਪਕ ਕੀਤੀ ਉਹ ਵਿਦਿਆਰਥੀ ਜੀਵਨ ਤੋਂ ਹੀ ਹਾਕੀ ਦੇ ਵਧੀਆ ਖਿਡਾਰੀ ਰਹੇ ਹਨ। ਪੰਜਾਬੀ ਮਾਤ ਭਾਸ਼ਾ ਵਿੱਚ ਉਹਨਾਂ ਦੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਪਤੀਆਂ ਆ ਰਹੀਆਂ ਅਤੇ ਬੱਚਿਆਂ ਦੀ ਲਿਖਾਈ ਸੁਧਾਰਨ ਲਈ ਉਹਨਾਂ ਵਿਸ਼ੇਸ਼ ਉਪਰਾਲੇ ਕੀਤੇ।ਸਕੂਲ ਦੀ ਦਿੱਖ ਸੁਧਾਰਨ ਵਿੱਚ ਜੂਨ ਦੀਆ ਛੁੱਟੀਆ ਵੀ ਸਕੂਲ ਲੇਖੇ ਲਾਈਆ। ਭੁਪਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਖੁਰਦ ਨੇ ਆਪਣੀ ਜ਼ਿੰਦਗੀ ਦੇ ਅਧਿਆਪਨ ਕਿੱਤੇ ਦੀ ਸ਼ੁਰੂਆਤ ਪ੍ਰਾਈਮਰੀ ਅਧਿਆਪਕ ਕੀਤੀ ਸਾਲ 2016 ਵਿੱਚ ਉਹਨਾਂ ਨੂੰ ਵਿਭਾਗ ਨੇ ਪ੍ਰਮੋਟ ਕਰਕੇ ਮੁੱਖ ਅਧਿਆਪਕ ਬਣਾਇਆ। ਉਨਾਂ ਖੈਰਾ ਖੁਦ ਸਕੂਲ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਸਕੂਲ ਵਿੱਚ ਦੋ ਵੈਨਾ ਲਵਾ ਕੇ ਉਹਨਾਂ ਬੱਚਿਆਂ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਵਾਧਾ ਕੀਤਾ। ਮੁੱਖ ਅਧਿਆਪਕਾ ਕਮਲ ਕਿਰਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਸਰਦੂਲਗੜ੍ਹ ਦੀ ਨਹਾਰ ਬਦਲ ਕੇ ਰੱਖ ਦਿੱਤੀ। ਹਰਜੀਤ ਕੌਰ ਈ ਟੀ ਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਬਣਾਵਾਲੀ ਦੇ ਬੱਚਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਆਮ ਵੇਖਣ ਲਈ ਮਿਲਦੀਆਂ ਹਨ। ਪਰਮਪ੍ਰੀਤ ਕੌਰ ਹਿੰਦੀ ਅਧਿਆਪਕਾ ਸਰਕਾਰੀ ਹਾਈ ਸਕੂਲ ਮੁਲਾਣਾ ਦੀ ਸਹਿਤ ਦੇ ਖੇਤਰ ਵਿੱਚ ਵੱਡੀ ਪਹਿਚਾਣ ਹੈ। ਹਰਿੰਦਰ ਕੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਾਨਸਾ ਬਠਿੰਡਾ ਦੇ ਸਕੂਲ ਦੇ ਬੱਚਿਆਂ ਦੀਆਂ ਪੰਜਾਬ ਪੱਧਰ ਤੱਕ ਪ੍ਰਾਪਤੀਆਂ ਰਹੀਆਂ ਹਨ। ਹਰਪ੍ਰੀਤ ਕੌਰ ਪ੍ਰਾਇਮਰੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੀ ਵਿਦਿਆਰਥੀ ਨੈਸ਼ਨਲ ਪੱਧਰ ਤੱਕ ਭਾਗ ਲੈ ਚੁੱਕੇ ਹਨ ਅਤੇ ਸਕੂਲ ਨੂੰ ਗਰੀਨ ਸਕੂਲ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੰਜਾਬੀ ਸਾਹਿਤ ਕਲਾ ਮੰਚ ਇਹਨਾਂ ਹੋਣ ਅਧਿਆਪਕਾਂ ਨੂੰ ਪੰਜ ਸਤੰਬਰ ਤੇ ਸਨਮਾਨ ਕਰਨ ਤੇ ਫਖਰ ਮਹਿਸੂਸ ਕਰ ਰਿਹਾ ਹੈ। ਇਸ ਸਮੇਂ ਗੁਰਪ੍ਰੀਤ ਦਾਸ, ਅਮਰੀਕ ਸਿੰਘ ਬਤਰਾ, ਹਿਮਾਂਸ਼ੂ ਐਜੂਕੇਸ਼ਨ ਹੱਬ ਦੇ ਡਾਇਰੈਕਟਰ ਹਿਮਾਂਸ਼ੂ ਗੋਇਲ ,ਬਾਲਾ ਜੀ ਬੁੱਕ ਡੀਪੂ ਤੋਂ ਤੋ ਹਿਮਾਂਸ਼ੂ, ਜਗਮੇਲ ਸਿੰਘ ਭੰਗੂ ,ਸ਼ਭਾਸ਼ ਹੈਂਡਲੂਮ ਤੋਂ ਸੁਭਾਸ਼ ਗੋਇਲ, ਥਾਣਾ ਸਦਰ ਬੁਢਲਾਡਾ ਦੀ ਐਸ ਐਚ ਓ ਮੈਡਮ ਬੇਅੰਤ ਕੌਰ ਆਦਿ ਹਾਜ਼ਰ ਸਨ।