ਉਤਰਾਅਧਿਕਾਰੀ ਸੰਤ ਕੇਸ਼ਵ ਮੁਨੀ ਜੀ ਨੂੰ ਉਦਾਸੀਨ ਭੇਖ ਮਹਾਂਮੰਡਲ ਦੀ ਮਰਯਾਦਾ ਅਨੁਸਾਰ ਰਸਮ ਪਗੜੀ ਕਰਕੇ ਡੇਰਾ ਬਾਬਾ ਭਾਈ ਗੁਰਦਾਸ ਉਦਾਸੀਨ ਆਸ਼ਰਮ ਦਾ ਮਹੰਤ ਕੇਸ਼ਵ ਮੁਨੀ ਜੀ ਨੂੰ ਨਿਯੁਕਤ ਕੀਤਾ ਗਿਆ।
- ਮਾਨਸਾ 22 ਮਈ ( ਨਾਨਕ ਸਿੰਘ ਖੁਰਮੀ) 108 ਬ੍ਰਹਮਲੀਨ ਅਮ੍ਰਿਤ ਮੁਨੀ ਜੀ ਤਤਕਾਲੀਨ ਮਹੰਤ ਡੇਰਾ ਬਾਬਾ ਭਾਈ ਗੁਰਦਾਸ ਜੀ ਪ੍ਰਧਾਨ ਉਦਾਸੀਨ ਭੇਖ ਮਹਾਂਮੰਡਲ ਪੰਜਾਬ ਦੇ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਮੌਕੇ ਉਦਾਸੀਨ ਭੇਖ ਮਹਾਂਮੰਡਲ ਪੰਜਾਬ ਸਮੇਤ ਪੰਜਾਬ ਭਰ ਵਿੱਚੋਂ ਧਾਰਮਿਕ ਸਮਾਜਿਕ, ਵਪਾਰਕ, ਰਾਜਸੀ ਸੰਸਥਾਵਾਂ ਅਤੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ ਅਤੇ ਚੇਲਾ ਬਾਬਾ ਅਮ੍ਰਿਤ ਮੁਨੀ ਜੀ ਸੰਤ ਕੇਸ਼ਵ ਮੁਨੀ ਜੀ ਨੂੰ ਉਦਾਸੀਨ ਭੇਖ ਮੰਡਲ ਦੀ ਮਰਯਾਦਾ ਅਨੁਸਾਰ ਮਹੰਤੀ ਅਤੇ ਗੱਦੀਨਸ਼ੀਨ ਦੀ ਪਗੜੀ ਰਸਮ ਕਰਨ ਉਪਰੰਤ ਡੇਰਾ ਮੁਖੀ ਬਣਾਇਆ ਗਿਆ ਇਸ ਸਮੇਂ ਡੇਰੇ ਦੇ ਪ੍ਰਬੰਧ ਲਈ 13 ਮੈਂਬਰੀ ਕਮੇਟੀ ਬਣਾਈ ਗਈ । ਜਿਸ ਵਿੱਚ ਮਹੰਤ ਗਿਆਨ ਸਰੂਪ ਗੁਰੂਸਰ , ਸ਼੍ਰੀ ਮਹੰਤ ਅਮਰਦਾਸ ਕੋਟਫੱਤਾ, ਵਿਵੇਕਾਨੰਦ ਜੱਸੀ , ਸ਼੍ਰੀ ਮਹਾਤਮ ਮੁਨੀ , ਸ਼੍ਰੀ ਮਹੰਤ ਪਰਸ਼ੋਤਮ ਦਾਸ ਛੋਟੀ ਮਾਨਸਾ , ਉਦਾਸੀਨ ਭੇਖ ਮਹਾਂਮੰਡਲ ਪੰਜਾਬ ਦੇ ਸ਼੍ਰੀ ਮਹੰਤ ਉਦੇਕਰਨ ਦਾਸ , ਸ੍ਰੀ ਮਹੰਤ ਸੰਗਮ ਦਾਸ , ਗੁਰਪ੍ਰੀਤ ਸਿੰਘ ਗੋਗੀ, ਗੁਰਜੀਤ ਸਿੰਘ ਗੋਗੀ ਚੌਹਾਨ, ਜੁਗਰਾਜ ਸਿੰਘ ਰਾਜੂ ਦੁਰਾਕਾ, ਰਾਜਵੀਰ ਸਿੰਘ ਮਾਨਸ਼ਾਹੀਆ, ਮਲਕੀਤ ਸਿੰਘ ਭਪਲਾ, ਹਰਿੰਦਰ ਮਾਨਸ਼ਾਹੀਆ ਹਨ । ਇਸ ਸਮੇਂ ਸ੍ਰੀ ਮਹੰਤ ਅੰਮ੍ਰਿਤ ਮੁਨੀ ਜੀ ਪਿਛਲੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ ਜਿੰਨਾਂ ਜ਼ਿੰਦਗੀ ਦਾ ਵੱਡਾ ਹਿੱਸਾ ਧਾਰਮਿਕ ਅਤੇ ਸਮਾਜਿਕ ਕਾਰਜ਼ਾਂ ਵਿੱਚ ਲਾਇਆ ਉਹਨਾਂ ਵੱਲੋਂ ਕੀਤੇ ਸਮਾਜ਼ ਸੇਵਾ ਦੇ ਉਪਰਾਲੇ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਅਤੇ ਉਹਨਾਂ ਦੇ ਸੁਪਨਿਆਂ ਅਤੇ ਉਲੀਕੇ ਕਾਰਜਾਂ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ ਦੇ ਅਣਥੱਕ ਉਪਰਾਲੇ ਕੀਤੇ ਜਾਣਗੇ। ਵੱਡੀ ਗਿਣਤੀ ਪਹੁੰਚੀ ਸੰਗਤਾਂ ਵੱਲੋਂ ਸ਼ਰਧਾਂਜਲੀ ਅਰਪਿਤ ਕਰਨ ਅਤੇ ਰਸਭਿੰਨਾ ਕੀਰਤਨ ਸਰਵਣ ਕਰਨ ਉਪਰੰਤ ਲੰਗਰ ਵਿੱਚ ਵੀ ਹਾਜ਼ਰੀ ਲਗਾਈ ਗਈ। ਇਸ ਸਮੇਂ ਉਦਾਸੀਨ ਭੇਖ ਮਹਾਂਮੰਡਲ ਪੰਜਾਬ ਅਤੇ ਸੰਤ ਸਮਾਜ ਦੇ ਸ੍ਰੀ ਮਹੰਤ ਭਰਤ ਦਾਸ ਜੀ ਰਾਣੋਵਾਲੀਆ ਅਯੋਧਿਆ, ਸ੍ਰੀ ਮਹੰਤ ਗਿਆਨ ਸਰੂਪ ਜੀ ਗੁਰੂਸਰ, ਸ੍ਰੀ ਮਹੰਤ ਅਮਰਦਾਸ ਜੀ ਕੋਟ ਫੱਤਾ, ਸ੍ਰੀ ਮਹੰਤ ਸ਼ਰਨ ਦਾਸ ਜੀ ਹਰਿਦੁਆਰ, ਸ੍ਰੀ ਮਹੰਤ ਧਰਮ ਪ੍ਰਕਾਸ਼ ਜੀ, ਸ੍ਰੀ ਮਹੰਤ ਮਹਾਤਮਾ ਮੁਨੀ ਜੀ ਖੈੜਾ ਬੇਟ, ਸ੍ਰੀ ਮਹੰਤ ਭਰਪੂਰ ਦਾਸ ਜੀ ਮਲਕਾਣਾ, ਸ੍ਰੀ ਮਹੰਤ ਉਦੈਕਰਨ ਜੀ ਸੈਦੋਕੇ , ਸ੍ਰੀ ਮਹੰਤ ਪ੍ਰਸ਼ੋਤਮ ਦਾਸ ਜੀ ਮਾਨਸਾ ਖੁਰਦ, ਸ੍ਰੀ ਮਹੰਤ ਸੱਤ ਮੁਨੀ ਜੀ ਭਗਤੂਆਣਾ, ਸ੍ਰੀ ਮਹੰਤ ਵਿਵੇਕਾਨੰਦ ਜੱਸੀ ਪੌਅਵਾਲੀ, ਸ੍ਰੀ ਮਹੰਤ ਗੋਬਿੰਦਾ ਦਾਸ ਕੋਟ ਸ਼ਮੀਰ, ਸ੍ਰੀ ਮਹੰਤ ਦਰਸ਼ਨ ਮੁਨੀ ਭੀਖੀ, ਸ੍ਰੀ ਮਹੰਤ ਨਿਰਮਲ ਦਾਸ ਲੋਪੋਂ, ਸ੍ਰੀ ਮਹੰਤ ਮੁਰਾਰੀ ਦਾਸ ਜੀ, ਸ੍ਰੀ ਮਹੰਤ ਯੁਗੇਸ਼ ਦਾਸ਼ ਜੀ, ਸ੍ਰੀ ਮਹੰਤ ਸ਼ਾਮ ਸੁੰਦਰ ਦਾਸ ਜੀ, ਸ੍ਰੀ ਮਹੰਤ ਪੂਰਨ ਦਾਸ ਬੁਢਲਾਡਾ, ਸ੍ਰੀ ਮਹੰਤ ਸ਼ਿਵਾ ਨੰਦ ਕਿਉਲ ਵਾਲੇ, ਸ੍ਰੀ ਮਹੰਤ ਸਰੂਪਾ ਨੰਦ ਜੀ ਟੱਪ, ਸ੍ਰੀ ਮਹੰਤ ਸ਼ਿਆਮ ਮੁਨੀ ਜੀ ਬਿੱਠੇਵੜ, ਸ੍ਰੀ ਮਹੰਤ ਕਹਨਦਾਸ ਦਾਸ ਜੀ , ਸ੍ਰੀ ਮਹੰਤ ਅਮਰੀਕ ਸਿੰਘ ਜੀ, ਸ੍ਰੀ ਮਹੰਤ ਸਨਮੁੱਖ ਦਾਸ ਜੀ ਰੱਲੇ ਵਾਲਾ, ਸ੍ਰੀ ਮਹੰਤ ਬਸੰਤ ਮੁਨੀ ਜੀ, ਸ੍ਰੀ ਮਹੰਤ ਗੋਬਿੰਦਾ ਨੰਦ ਜੀ, ਸ੍ਰੀ ਮਹੰਤ ਭਗਵਾਨ ਦਾਸ ਤਪਾ, ਸ੍ਰੀ ਮਹੰਤ ਦੇਵਾ ਦਾਸ ਜੀ ਵੱਡੀ ਗਿਣਤੀ ਵਿੱਚ ਪਹੁੰਚੇ ਸੰਤ ਸਮਾਜ਼ ਵੱਲੋਂ ਪ੍ਰਵਚਨ ਵੀ ਕੀਤੇ ਗਏ। ਸ਼ਰਧਾਂਜਲੀਆਂ ਅਰਪਿਤ ਕਰਨ ਵਾਲਿਆਂ ਵਿੱਚ ਹਲਕਾ ਵਿਧਾਇਕ ਮਾਨਸਾ ਡਾ. ਵਿਜੇ ਸਿੰਗਲਾ, ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਚਰਨਜੀਤ ਸਿੰਘ ਅੱਕਾਂਵਾਲੀ, ਸਾਬਕਾ ਚੇਅਰਮੈਨ ਬਿਕਰਮਜੀਤ ਸਿੰਘ ਮੋਫ਼ਰ, ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਬੁਢਲਾਡਾ ਕਾਮਰੇਡ ਹਰਦੇਵ ਅਰਸ਼ੀ, ਸਾਬਕਾ ਵਿਧਾਇਕ ਮਾਨਸਾ ਨਾਜ਼ਰ ਸਿੰਘ ਮਾਨਸ਼ਾਹੀਆ, ਪ੍ਰੇਮ ਅਰੋੜਾ, ਮਲਕੀਤ ਸਿੰਘ ਭਪਲਾ, ਜੁਗਰਾਜ ਸਿੰਘ ਦਰਾਕਾ, ਗੁਰਜੀਤ ਸਿੰਘ ਗੋਗੀ, ਗੁਰਪ੍ਰੀਤ ਸਿੰਘ ਗੋਗੀ, ਰਾਜਬੀਰ ਸਿੰਘ ਮਾਨਸ਼ਾਹੀਆ, ਹਰਿੰਦਰ ਸਿੰਘ ਮਾਨਸ਼ਾਹੀਆ, ਗੁਰਪ੍ਰੀਤ ਵਿੱਕੀ, ਕੁਲਵੰਤ ਸਿੰਗਲਾ, ਅਨਮੋਲ ਸਿੰਘ, ਸੁਰੇਸ਼ ਕੁਮਾਰ ਨੰਦਗੜੀਆ, ਵਿਨੋਦ ਭੱਮਾ, ਪ੍ਰਿਤਪਾਲ ਮੋਂਟੀ , ਮਨਦੀਪ ਗੋਰਾ, ਡਾ.ਜਨਕ ਰਾਜ ਸਿੰਗਲਾ, ਡਾ. ਧੰਨਾ ਮੱਲ ਗੋਇਲ, ਕ੍ਰਿਸ਼ਨ ਚੌਹਾਨ, ਮਾਸਟਰ ਨਿਰਮਲ ਸਿੰਘ,ਐਡਵੋਕੇਟ ਗੁਰਲਾਭ ਸਿੰਘ, ਸਰਦੂਲ ਸਿੰਘ ਘਰਾਗਣਾ, ਰਾਜੂ ਦਰਾਕਾ, ਗੁਰਚਰਨ ਚੌਹਾਨ, ਮਨਜੀਤ ਸਿੰਘ ਮੀਤਾ , ਹੰਸ ਰਾਜ ਮੋਫ਼ਰ, ਗੁਰਦੀਪ ਭੁਲਰ, ਗੁਰੀ ਖੋਖਰ,ਬਿੱਕਰ ਚਹਿਲ , ਬਲਵੰਤ ਭੀਖੀ ਆਦਿ ਤੋਂ ਇਲਾਵਾ ਇਸ ਸਮੇਂ ਰਾਜਾ ਵੜਿੰਗ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ, ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਵੱਡੀ ਗਿਣਤੀ ਸੰਸਥਾਵਾਂ ਵੱਲੋਂ ਸ਼ੋਕ ਸੰਦੇਸ਼ ਵੀ ਭੇਜੇ ਗਏ। ਇਸ ਸਮੇਂ ਪਹੁੰਚੇ ਸੰਤ ਸਮਾਜ ਦੀਆਂ ਮਹਾਨ ਸ਼ਖਸੀਅਤਾਂ , ਪ੍ਰਸ਼ਾਸਨ , ਸਮੂਹ ਸੰਸਥਾਵਾਂ ਅਤੇ ਹਲਕਾ ਵਿਧਾਇਕ ਸਮੇਤ ਪਹੁੰਚੀਆਂ ਸਮੂਹ ਸੰਗਤਾਂ ਅਤੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।