04 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਮਿਤੀ 5 ਅਪ੍ਰੈਲ, 2024 ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇੰਜ. ਪ੍ਰਦੀਪ ਸ਼ਰਮਾ ਐਸ.ਡੀ.ੳ. ਸਬ-ਡਵੀਜਨ ਸਬ-ਅਰਬਨ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਗਰਿੱਡ ਤੋਂ ਚਲਦਾ 11 ਕੇ. ਵੀ. ਕਚਿਹਰੀ ਰੋਡ ਸ਼ਹਿਰੀ ਫੀਡਰ ਫਾਲਟ ਫਰੀ ਕਰਨ ਲਈ ਜ਼ਰੂਰੀ ਮੈਂਟੀਨੈਂਸ ਕਾਰਨ ਬੰਦ ਰਹੇਗਾ। ਇਸ ਲਈ ਟਿਊਬਵੈਲ ਨੰ. 6 ਤੋਂ ਅੱਗੇ ਹੰਡਿਆਇਆ ਰੋਡ ਦਾ ਏਰੀਆ ਜਿਵੇਂ ਕਿ ਬਾਬਾ ਦੀਪ ਸਿੰਘ ਨਗਰ, ਗੁਰੂ ਤੇਗ ਬਹਾਦਰ ਨਗਰ, ਓਮ ਸਿਟੀ, ਸੰਤ ਨਗਰ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।