ਮਹਿਲ ਕਲਾਂ, 8 ਸਤੰਬਰ (ਡਾ. ਮਿੱਠੂ ਮੁਹੰਮਦ) –
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. ਨੰਬਰ 295) ਦੇ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਅਤੇ ਸਮੂਹ ਪੰਜਾਬ ਕਮੇਟੀ ਵੱਲੋਂ ਪੀੜਤ ਇਲਾਕਿਆਂ ਵਿੱਚ ਨਿਸ਼ਕਾਮ ਸੇਵਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ 13ਵੇਂ ਦਿਨ ਵੀ ਵੱਖ-ਵੱਖ ਟੀਮਾਂ ਵੱਲੋਂ ਫਰੀ ਮੈਡੀਕਲ ਕੈਂਪ ਲਗਾ ਕੇ ਹਜ਼ਾਰਾਂ ਮਰੀਜ਼ਾਂ ਦੀ ਜਾਂਚ ਕੀਤੀ ਗਈ, ਦਵਾਈਆਂ ਵੰਡੀਆਂ ਗਈਆਂ ਅਤੇ ਜਖਮਾਂ ਦੀ ਸਹੀ ਤਰ੍ਹਾਂ ਪੱਟੀ ਕਰਕੇ ਇਲਾਜ ਕੀਤਾ ਗਿਆ।
ਸੂਬਾ ਮੀਡੀਆ ਇੰਚਾਰਜ ਡਾ. ਮਿੱਠੂ ਮੁਹੰਮਦ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਹਜ਼ਾਰਾਂ ਮੈਂਬਰ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਇਹ ਸੇਵਾ “ਭਾਈ ਘਨਈਆ ਜੀ ਦੀ ਸੇਵਾ” ਦੀ ਜੀਵੰਤ ਮਿਸਾਲ ਹੈ, ਜਿਸ ਨੂੰ ਵੇਖਦੇ ਹੋਏ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਜਨਤਕ, ਰਾਜਨੀਤਕ ਜਥੇਬੰਦੀਆਂ ਵੱਲੋਂ ਐਸੋਸੀਏਸ਼ਨ ਦੇ ਯੋਗਦਾਨ ਦੀ ਖੁੱਲ੍ਹ ਕੇ ਸਲਾਹਣਾ ਕੀਤੀ ਜਾ ਰਹੀ ਹੈ।
ਅਬੋਹਰ–ਫਾਜ਼ਿਲਕਾ ਪਾਸੇ ਡਾ. ਰੁਪਿੰਦਰ ਸਿੰਘ, ਡਾ. ਬਿੱਟੂ, ਬਲਾਕ ਪ੍ਰਧਾਨ ਡਾ. ਬਲਵਿੰਦਰ ਸਿੰਘ, ਬਲਾਕ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ, ਡਾ. ਬਰਿੰਦਰ ਸਿੰਘ, ਡਾ. ਗੁਲਸ਼ਨ ਕੁਮਾਰ ਬਲਾਕ ਸਕੱਤਰ ਆਦਿ ਨੇ ਨੂਰ ਸ਼ਾਹ ਬੰਨ ਇਲਾਕੇ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਹਜ਼ਾਰਾਂ ਮਰੀਜ਼ਾਂ ਨੂੰ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ।
ਫਤਿਹਗੜ੍ਹ ਸਾਹਿਬ ਟੀਮ ਵੱਲੋਂ ਹਰੀਕੇ ਪੱਤਣ ਅਤੇ ਜੀਰਾ ਇਲਾਕਿਆਂ ਵਿੱਚ ਕਿਸ਼ਤੀਆਂ, ਬੇੜੀਆਂ ਅਤੇ ਬੋਟਾਂ ਰਾਹੀਂ ਪਾਣੀ ਨਾਲ ਘਿਰੇ ਪਿੰਡਾਂ ਤੱਕ ਪਹੁੰਚ ਕਰਕੇ ਸੇਵਾ ਨਿਭਾਈ ਗਈ। ਇਸ ਟੀਮ ਵਿੱਚ ਸੂਬਾ ਮੀਤ ਪ੍ਰਧਾਨ ਡਾ. ਰਿੰਕੂ ਕੁਮਾਰ, ਸੂਬਾ ਕਮੇਟੀ ਮੈਂਬਰ ਡਾ. ਵਿਕਰਮ ਸਿੰਘ, ਜਿਲਾ ਪ੍ਰਧਾਨ ਡਾ. ਪਲਵਿੰਦਰ ਸਿੰਘ ਪੀ.ਜੀ., ਜਨਰਲ ਸਕੱਤਰ ਡਾ. ਜਸਵੀਰ ਸਿੰਘ ਧਿਮਾਨ ਅਤੇ ਖਜ਼ਾਨਚੀ ਡਾ. ਰਕੇਸ਼ ਕੁਮਾਰ ਸ਼ਾਮਲ ਸਨ।
ਡਾ. ਮਿੱਠੂ ਮੁਹੰਮਦ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਹਜੇ ਵੀ ਮੌਜੂਦ ਹੈ, ਇਸ ਲਈ ਐਸੋਸੀਏਸ਼ਨ ਵੱਲੋਂ ਇਹ ਸੇਵਾ ਲਗਾਤਾਰ ਜਾਰੀ ਰੱਖੀ ਜਾਵੇਗੀ।
ਡਾਕਟਰ ਦੀਦਾਰ ਨੇ ਕਿਹਾ ਕਿ ਪੂਰੇ ਪੰਜਾਬ ਦੇ 23 ਜਿਲ੍ਹਿਆਂ ਵਿੱਚੋਂ ਵੱਖ ਵੱਖ ਜਿਲਿਆਂ ਦੀਆਂ ਡਾਕਟਰੀ ਟੀਮਾਂ ਬਣਾ ਕੇ ,ਪੰਜਾਬ ਦੇ ਵੱਖ ਵੱਖ ਪੰਜ ਥਾਵਾਂ ਤੇ ਲੱਗੇ ਕੈਂਪਾਂ ਵਿੱਚ, ਡਾਕਟਰ ਸਾਹਿਬਾਨਾਂ ਦੀਆਂ ਹਰ ਦਿਨ ਦੀਆਂ ਡਿਊਟੀਆਂ, ਮੈਡੀਕਲ ਐਸੋਸੀਏਸ਼ਨ ਦੇ ਹੜ ਪੀੜਤ ਕੰਟਰੋਲ ਦਫਤਰ ਵੱਲੋਂ ਲਗਾਈਆਂ ਜਾ ਰਹੀਆਂ ਹਨ।