ਜਗਦੀਪ ਸਿੰਘ ਨਕੱਈ ਦੀ ਮੰਗ ‘ਤੇ ਤਤਕਾਲ ਮਦਦ, ਡੀਜਲ ਤੇਲ ਮੁਹਈਆ ਕਰਵਾਕੇ ਖੇਤਾਂ ਵਿੱਚੋਂ ਪਾਣੀ ਕੱਢਿਆ ਗਿਆ
ਮਾਨਸਾ 12 ਸਤੰਬਰ (ਨਾਨਕ ਸਿੰਘ ਖੁਰਮੀ) ਹਾਲ ਹੀ ਵਿੱਚ ਭਾਰੀ ਮੀਂਹ ਅਤੇ ਹੜਾਂ ਕਾਰਨ ਭੀਖੀ ਬਲਾਕ ਦੇ ਪਿੰਡ ਖੀਵਾ ਕਲਾਂ, ਹਮੀਰਗੜ੍ਹ, ਢੈਪਈ ਅਤੇ ਹੀਰੋ ਕਲਾਂ ਵਿੱਚ ਖੇਤੀਬਾੜੀ ਸੰਬੰਧੀ ਗੰਭੀਰ ਸਥਿਤੀ ਬਣ ਗਈ ਸੀ। ਵਾਧੂ ਪਾਣੀ ਕਾਰਨ ਫਸਲਾਂ ਨੂੰ ਨੁਕਸਾਨ ਹੋਣ ਦੀ ਗੰਭੀਰ ਚਿੰਤਾ ਸੀ। ਇਸ ਸੰਕਟਕਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਨੇ ਤੁਰੰਤ ਕਾਰਵਾਈ ਕਰਦਿਆਂ ਇਫਕੋ ਦੇ ਚੇਅਰਮੈਨ ਦਲੀਪ ਸੰਘਾਨੀ ਨੂੰ ਪੂਰੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਮਦਦ ਲਈ ਗੁਜਾਰਿਸ਼ ਕੀਤੀ।
ਇਫਕੋ ਚੇਅਰਮੈਨ ਚੇਅਰਮੈਨ ਦਲੀਪ ਸੰਘਾਨੀ ਨੇ ਵਿਸ਼ੇਸ਼ ਤੌਰ ਤੇ ਗਰਾਂਟ ਜਾਰੀ ਕਰਵਾਈ ਅਤੇ ਇਫਕੋ ਵੱਲੋਂ ਤੁਰੰਤ ਡੀਜਲ ਤੇਲ ਮੁਹਈਆ ਕਰਵਾਇਆ ਗਿਆ, ਜਿਸਦੀ ਵਰਤੋਂ ਕਰਕੇ ਖੇਤਾਂ ਵਿੱਚੋਂ ਵਾਧੂ ਪਾਣੀ ਕੱਢਿਆ ਗਿਆ। ਇਸ ਕਾਰਵਾਈ ਨਾਲ ਕਿਸਾਨਾਂ ਦੀਆਂ ਮਿਹਨਤ ਨਾਲ ਉੱਗਾਈਆਂ ਫਸਲਾਂ ਨੂੰ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕਿਆ ਹੈ ।ਖੇਤੀ ਨੂੰ ਬਚਾਉਣ ਲਈ ਕਿਸਾਨਾਂ ਨੇ ਇਫਕੋ ਦਾ ਸ਼ੁਕਰਾਨਾ ਕੀਤਾ ਹੈ।
ਇਸ ਮੌਕੇ ਪਿੰਡਾਂ ਦੇ ਕਿਸਾਨਾਂ ਵਲੋਂ ਵਲੋਂ ਜਗਦੀਪ ਸਿੰਘ ਨਕਈ, ਚੇਅਰਮੈਨ ਦਲੀਪ ਸੰਘਾਨੀ ਤੇ ਵਾਈਸ ਚੇਅਰਮੈਨ ਬਲਵੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਫਕੋ ਨੇ ਉਨਾਂ ਦੀ ਮੁਸੀਬਤ ਚ ਬਾਂਹ ਫੜੀ ਹੈ। ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਹੜਾਂ ਨੇ ਪੰਜਾਬ ਭਰ ਤੇ ਮਾਨਸਾ ਦੇ ਭੀਖੀ ਖੇਤਰ ਚ ਖੇਤੀ,ਫਸਲ ਦਾ ਵੱਡਾ ਨੁਕਸਾਨ ਕੀਤਾ ਹੈ। ਜਿਸ ਨਾਲ ਕਿਸਾਨ ਦਾ ਲੱਕ ਟੁੱਟ ਗਿਆ। ਉਨਾਂ ਕਿਹਾ ਕਿ ਕਿਸਾਨ ਖੇਤੀ ਦੀ ਆਉਣ ਵਾਲੀ ਫਸਲ ਪ੍ਰਤੀ ਆਸਵੰਦ ਹੋ ਕੇ ਘਰ ਚਲਾਉਂਦਾ ਹੈ। ਹੜਾਂ ਦੇ ਮੀਂਹ, ਪਾਣੀ ਦੀ ਭੇਟ ਚੜੀਆਂ ਫਸਲਾਂ ਨੇ ਉਸਦਾ ਗੁਜਾਰਾ ਤੇ ਭਵਿੱਖ ਸੰਕਟ ਚ ਪਾ ਦਿੱਤਾ ਹੈ।ਇਸ ਮੌਕੇ ਪੰਜਾਬ ਸਰਕਾਰ ਉਸ ਤੋਂ।ਮੂੰਹ ਫੇਰ ਚੁੱਕੀ ਹੈ। ਉਨਾਂ ਕਿਹਾ ਕਿ ਇਫਕੋ ਨੇ ਕਿਸਾਨ ਨਾਲ ਖੜਕੇ ਉਸਨੂੰ ਖੇਤੀ ,ਫਸਲ ਬਚਾਉਣ ਲਈ ਇਕ ਉਪਰਾਲਾ ਕੀਤਾ ਹੈ ਤੇ ਭਵਿੱਖ ਚ ਉਹ ਕਿਸਾਨਾਂ ਦੀ ਸਹਿਯੋਗੀ ਬਣਕੇ ਰਹੇਗੀ। ਉਨਾਂ ਭੀਖੀ ਖੇਤਰ ਦੇ ਹੜ ਮਾਰੇ ਖੇਤਾਂ ਦਾ ਦੌਰਾ ਕਰਕੇ ਇਫਕੋ ਨੂੰ ਮੱਦਦ ਲਈ ਗੁਹਾਰ ਲਾਈ ਸੀ।