ਬੋਹਾ 16ਅਗਸਤ (ਨਿਰੰਜਣ ਬੋਹਾ)
ਪੰਜਾਬ ਸਰਕਾਰ ਵੱਲੋਂ 79ਵੇਂ ਸੁੰਤਰਤਾ ਦਿਵਸ ਦੇ ਮੌਕੇ ‘ਤੇ ਪੰਜਾਬ ਪੁਲਿਸ ਵਿਚ ਤਾਇਨਾਤ ਬੋਹਾ ਖੇਤਰ ਦੇ ਪਿੰਡ ਅਚਾਣਕ ਦੇ ਜੰਮਪਲ ਹੌਲਦਾਰ ਅਕਬਾਲ ਸਿੰਘ ਸਿੱਧੂ ਵਿਭਾਗ ਵਿਚ ਵਿਖਾਈ ਚੰਗੀ ਕਾਰਗੁਜ਼ਾਰੀ ਬਦਲੇ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾ ਨੂੰ ਇਹ ਐਵਾਰਡ ਫਰੀਦਕੋਟ ਵਿੱਖੇ ਹੋਏ 79ਵੇਂ ਰਾਜ ਪੱਧਰੀ ਸੁਤੰਤਰਤਾ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋ ਦਿੱਤਾ ਗਿਆ । ਬੋਹਾ ਖੇਤਰ ਦੀਆਂ ਸਮਾਜਸੇਵੀ ਤੇ ਸੰਸਥਾਵਾ ਤੇ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਇਸ ਅਵਾਰਡ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਖੁਫੀਆ ਪੁਲਿਸ ( ਸੀ . ਆਈ .ਡੀ.) ਵਿਚ ਕਰਦੇ ਇਸ ਨੌਜਵਾਨ ਦੀ ਉਸਦੀ ਕਾਬਲੀਅਤ ਦਾ ਸਹੀ ਮੁੱਲ ਪਾਇਆ ਹੈ। ਇਸ ਮੌਕੇ ਤੇ ਅਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਹੋਰ ਵੀ ਤਨਦੇਹੀ ਨਾਲ ਨਿਭਾਉਣਗੇ । ਉਨ੍ਹਾਂ ਇਸ ਐਵਾਰਡ ਦੀ ਸਿਫਾਰਸ਼ ਕਰਨ ਵਾਲੇ ਪੁਲਿਸ ਅਧਿਕਾਰੀ ਮੈਡਮ ਅਵਨੀਤ ਕੌਰ ਸਿੱਧੂ ਪੀ. ਪੀ. ਐੱਸ. ਏ, ਆਈ ਜੀ ਜੋਨਲ( ਸੀ ਆਈ ਡੀ ਬਠਿੰਡਾ, ) ਪਰਵਿੰਦਰ ਸਿੰਘ, ਡੀ ਐੱਸ ਪੀ ਬਠਿੰਡਾ ਮਲਕੀਤ ਸਿੰਘ ਇੰਸਪੈਕਟਰ ਸੀ. ਆਈ. ਡੀ ਮਾਨਸਾ ਅਤੇ ਸਮੂਹ ਸਟਾਫ ਸਟਾਫ ਸੀ. ਆਈ. ਡੀ. ਯੂਨਿਟ ਮਾਨਸਾ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਫੋਟੋ- ਅਕਬਾਲ ਸਿੰਘ ਸਿੱਧੂ ਨੂੰ ਸਟੇਟ ਅਵਾਰਡ ਪ੍ਰਦਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ