ਮਾਨਸਾ, 15 ਦਸੰਬਰ
ਨਾਨਕ ਸਿੰਘ ਖੁਰਮੀ
ਭਗਵੰਤ ਮਾਨ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਪਹਿਲ ਦੇ ਅਧਾਰ ਤੇ ਕਰ ਰਹੀ ਹੈ। ਹਰ ਪਿੰਡ ਵਿੱਚ ਆਮ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਫੰਡ ਮੁਹੱਈਆ ਹੋ ਰਹੇ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿ੍ੰਸੀਪਲ ਬੁੱਧ ਰਾਮ ਐਮ.ਐਲ.ਏ.ਹਲਕਾ ਬੁਢਲਾਡਾ ਨੇ ਆਪਣੇ ਦਫਤਰ ਵਿੱਚ ਇਕੱਤਰ ਪੰਚਾਂ/ਸਰਪੰਚਾਂ ਨੂੰ ਸੰਬੋਧਨ ਦੌਰਾਨ ਸਾਂਝੇ ਕੀਤੇ।
ਬੁਢਲਾਡਾ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਉਨ੍ਹਾਂ ਵੱਲੋਂ 7500000 ਰੁਪੈ,(ਪੰਜਤਰ ਲੱਖ ਰੁਪੈ ) ਦੇ ਚੈਕ ਅਤੇ ਸੰਕਸ਼ਨ ਪੱਤਰ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵੰਡੇ ਗਏ।
ਹਲਕਾ ਵਿਧਾਇਕ ਨੇ ਦੱਸਿਆ ਕਿ ਇਹ ਵਿਸ਼ੇਸ ਫੰਡ ਪਿੰਡਾਂ ਦੀਆਂ ਸਾਂਝੀਆਂ ਲੋੜਾਂ ਜਿਵੇਂ ਧਰਮਸ਼ਾਲਾਵਾਂ, ਛੱਪੜਾਂ ਦੀ ਸਫ਼ਾਈ, ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਲਈ ਅਤੇ ਹੋਰ ਜ਼ਰੂਰਤ ਅਨੁਸਾਰ ਕੰਮਾਂ ਲਈ ਜਾਰੀ ਕਰਵਾਏ ਹਨ ।
ਹਲਕੇ ਦੇ ਬਾਕੀ ਪਿੰਡਾਂ ਨੂੰ ਵੀ ਲੋੜ ਅਨੁਸਾਰ ਫੰਡ ਮੁਹੱਈਆ ਕਰਵਾਏ ਜਾਣਗੇ।
ਹਲਕਾ ਵਿਧਾਇਕ ਨੇ ਇਕੱਤਰ ਪੰਚਾਇਤਾਂ ਨੂੰ ਦੱਸਿਆ ਕਿ ਜਲਦੀ ਹੀ ਸਾਰੀਆਂ ਪੰਚਾਇਤਾਂ ਨੂੰ ਪੰਚਾਇਤ ਵਿਭਾਗ ਵੱਲੋਂ ਟਰੇਨਿੰਗ ਦਾ ਪ੍ਰਬੰਧ ਕਰਵਾਇਆ ਜਾਵੇਗਾ ਤਾਂ ਜੋ ਫੰਡਾਂ ਨੂੰ ਸਹੀ ਅਤੇ ਠੀਕ ਤਰੀਕੇ ਨਾਲ ਵਰਤਿਆ ਜਾਵੇ। ਗ੍ਰਾਂਟਾਂ ਲੈਣ ਵਾਲੇ ਪਿੰਡ ਕਿਸ਼ਨਗੜ, ਬਹਾਦਰਪੁਰ, ਕਲੀਪੁਰ, ਮੰਡੇਰ, ਖਤਰੀਵਾਲਾ, ਬੱਛੋਆਣਾ, ਅਹਿਮਦਪੁਰ, ਸਤੀਕੇ, ਸੰਦਲੀ, ਬਖਸ਼ੀਵਾਲਾ, ਬਰੇ, ਰੱਲੀ, ਸਿਰਸੀਵਾਲਾ,ਹੀਰੋ ਖੁਰਦ, ਗੋਬਿੰਦਪੁਰਾ , ਫੁੱਲੂਵਾਲਾ ਡੋਡ ਚਕਲਈ ਸ਼ੇਅਰ ਚੱਕ ਅਲੀ ਸ਼ੇਰ ਰਾਮਗੜ੍ਹ, ਦਰੀਆਪੁਰ, ਰਾਮਗੜ੍ਹ ਸ਼ਾਹਪੁਰੀਆ, ਭੁੱਖੜਿਆਲ, ਬੁਢਲਾਡਾ ਸ਼ਹਿਰ ਦੇ ਵਾਰਡ ਨੰਬਰ, ਬਰੇਟਾ ਸ਼ਹਿਰ ਦੇ ਵਾਰਡ ਨੰਬਰ ਇੱਕ ਆਦਿ ਸਨ।।