ਸਤਿਕਾਰ ਯੋਗ ਦੋਸਤੋ
ਕੱਲ ਬੂਟਾ ਲਗਾਉਣ ਤੋ ਬਾਅਦ ਮੈਂ ਇਹ ਪੋਸਟ ਆਪ ਸਭ ਨਾਲ ਸਾਂਝੀ ਕੀਤੀ ਤਾਂ ਅੱਜ ਜਦੋ ਮੈ ਇਸ ਪੋਸਟ ਨੂੰ ਵੇਖਣ ਵਾਲਿਆਂ ਦੀ ਗਿਣਤੀ ਵੇਖੀ ਤਾਂ ਮਨ ਨੂੰ ਬਹੁਤ ਖੁਸ਼ੀ ਹੋਈ ਕਿਉ ਕਿ ਹੁਣ ਤੱਕ ਕਰੀਬ 12 ਲੱਖ ਦੋਸਤਾਂ ਨੇ ਇਸ ਪੋਸਟ ਨੂੰ ਵੇਖਿਆ ਹੈ।ਦੋਸਤੋ ਮੈਂ ਆਪਣੇ ਇਸ ਪੇਜ ਰਾਹੀਂ ਜ਼ਿਆਦਾ ਤਰ ਰੋਡ ਸੇਫਟੀ,ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਸੁਧਾਰਕ ਕੰਮਾ ਲਈ ਯਤਨਸੀਲ ਰਹਿੰਦਾ ਹਾਂ ।ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਇਹ ਪੇਜ ਨਾ ਤਾ ਮੋਨੋਟਾਈਜ ਹੈ ਤੇ ਨਾ ਹੀ ਮੈਂ ਇਸ ਨੂੰ ਮੋਨੋਟਾਈਜ ਕਰਨਾ ਹੈ ਕਿਉ ਕਿ ਉਦੇਸ਼ ਚੰਗੀਆਂ ਪੋਸਟਾਂ ਸਾਂਝਿਆਂ ਕਰਕੇ ਕੀਮਤੀ ਜਾਨਾਂ ਨੂੰ ਬਚਾਉਣ ਅਤੇ ਸਮਾਜ ਸੁਧਾਰਕ ਕੰਮਾਂ ਵਿੱਚ ਆਪਣੀ ਸਾਂਝ ਪਾਉਣ ਦਾ ਹੈ।
ਮੇਰੀ ਬੂਟਾ ਲਾਉਣ ਵਾਲੀ ਪੋਸਟ ਨੂੰ ਵੇਖਣ ਵਾਲੇ ਮੇਰੇ ਪੰਜ ਲੱਖ ਤੋਂ ਵੱਧ ਵੱਡੇ ਛੋਟੇ ਭੈਣ ਭਰਾਵਾਂ ਨੌਜਵਾਨ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀ ਸਾਰੇ ਜਿੱਥੇ ਵੀ ਸੁਚੱਜੀ ਜਗਾ ਉਪਲਭਦ ਹੈ ਕੋਈ ਫਲਦਾਰ ਜਾਂ ਛਾਂਦਾਰ ਬੂਟਾ ਲਾਉ ਅਤੇ ਉਸਦੀ ਸੰਭਾਲ ਕਰਕੇ ਉਸ ਨੂੰ ਪਾਲ ਦਿਉ ।ਇਸ ਬੂਟੇ ਨੂੰ ਤੁਸੀ ਆਪਣੇ ਕਿਸੇ ਵੀ ਚਾਹੁਣ ਵਾਲੇ ਵਿੱਛੜੇ ਪਰਿਵਾਰਕ ਮੈਂਬਰ ਦੀ ਯਾਦ ਦੀ ਨਿਸ਼ਾਨੀ ਵੱਜੋ ਵੀ ਪਾਲ ਸਕਦੇ ਹੋ ਅਜਿਹਾ ਕਰਨ ਨਾਲ ਜਿੱਥੇ ਅਸੀਂ ਆਪਣੇ ਭਵਿੱਖ ਲਈ ਚੰਗਾ ਕਰਾਂਗੇ ਉੱਥੇ ਬੂਟਾ ਪਾਲਦੇ ਪਾਲਦੇ ਆਪਣੇ ਵਿੱਛੜਿਆਂ ਦੀ ਯਾਦ ਨੂੰ ਤਾਜ਼ਾ ਰੱਖਾਂਗੇ ਇਹ ਮੇਰੀ ਨਿੱਜੀ ਸੋਚ ਹੈ ਜੀ।ਜੇ ਮੇਰੀ ਇਸ ਪੋਸਟ ਨਾਲ ਜੇਕਰ ਤੁਸੀ ਸਹਿਮਤ ਹੋ ਤਾਂ ਇਸ ਪੋਸਟ ਨੂੰ ਅੱਗੇ ਤੋਂ ਅੱਗੇ ਸਾਂਝਾ ਕਰਕੇ ਵਿਲੱਖਣ ਨੰਬਰ ਤੇ ਪਹੁੰਚਾ ਦਿਉ ਜੀ ਤਾਂ ਕੇ ਇਸ ਢੁਕਵੇ ਸ਼ੀਜਨ ਦਾ ਸਹੀ ਫ਼ਾਇਦਾ ਲਿਆ ਜਾ ਸਕੇ ਜੀ । ਧੰਨਵਾਦ ਜੀ।