ਭੀਖੀ, 18 ਅਗੱਸਤ (ਬਹਾਦਰ ਖ਼ਾਨ):
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਦੇਸ਼ ਵਾਸੀਆ ਵਿੱਚ ਵਤਨਪ੍ਰਸ਼ਤੀ ਦੀ ਭਾਵਨਾ ਮਜ਼ਬੂਤ ਕਰਨ ਲਈ ਆਰੰਭੀ ਮੁਹਿੰਮ ਤਹਿਤ ਭਾਜਪਾ ਮੰਡਲ ਹਮੀਰਗੜ੍ਹ ਢੈਪਈ ਦੇ ਵਰਕਰਾ ਵੱਲੋਂ ਸਰਕਾਰੀ ਹਾਈ ਸਕੂਲ ਸਮਾਉਂ ਵਿਖੇ ਸਥਾਪਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਤੇ ਫੁੱਲਾ ਦੇ ਹਾਰ ਅਰਪਣ ਕਰਨ ਉਪਰੰਤ ਸਮਾਉਂ ਅਤੇ ਭੀਖੀ ਵਿਖੇ ਤਿਰੰਗਾ ਯਾਤਰਾ ਕੱਢ ਕੇ ਦੇਸ਼ ਭਗਤੀ ਦੇ ਨਾਅਰੇ ਲਗਾਏ ਗਏ। ਇਸ ਮੋਕੇ ਮੰਡਲ ਪ੍ਰਧਾਨ ਡਾ.ਗੁਰਤੇਜ਼ ਸਿੰਘ ਚਹਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਆਪਣੇ ਨਿਵਾਸ ਤੇ ਤਿਰੰਗਾ ਲਹਿਰਾਉਣ ਦੇ ਨਾਲ-ਨਾਲ ਤਿਰੰਗਾ ਯਾਤਰਾਵਾਂ ਆਯੋਜਿਤ ਕਰਨ ਨਾਲ ਜਿੱਥੇ ਹਿਰਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਮਜ਼ਬੂਤ ਹੋਵੇਗੀ ਉੱਥੇ ਦੇਸ਼ ਵਿਰੋਧੀ ਤਾਕਤਾ ਨੂੰ ਵੀ ਸੱਦਾ ਜਾਵੇਗਾ ਕਿ ਸਮੂਹ ਭਾਰਤੀ ਇੱਕ ਝੰਡੇ ਹੇਠ ਦ੍ਰਿੜਤਾ ਨਾਲ ਇਕੱਤਰ ਹਨ।ਉਨ੍ਹਾ ਕਿਹਾ ਕਿ ਮੰਡਲ ਪੱਧਰ ਤੇ ਭਾਜਪਾ ਨੂੰ ਮਜ਼ਬੂਤ ਕਰਨ ਲਈ ਸਾਰਥਿਕ ਯਤਨ ਜਾਰੀ ਹਨ। ਇਸ ਮੌਕੇ ਰਜਿੰਦਰ ਰਾਜੀ, ਭਾਰਤ ਵਿਕਾਸ ਪ੍ਰੀਸ਼ਦ ਦੇ ਆਗੂ ਪ੍ਰਸ਼ੋਤਮ ਮੱਤੀ, ਅਮਰ ਸਿੰਘ ਸਾਬਕਾ ਪੰਚ, ਆਫ਼ਤਾਬ ਸਿੰਘ, ਬਲਵੀਰ ਸਿੰਘ ਖੀਵਾ, ਹੰਸਾ ਸਿੰਘ, ਦੇਵ ਸਿੰਘ, ਇੰਦਰਜੀਤ ਕੌਰ, ਗੋਰਾ ਸਿੰਘ ਅਤੇ ਧੀਰਾ ਸਿੰਘ ਆਦਿ ਸ਼ਾਮਲ ਸਨ।
ਫੋਟੋ ਕੈਪਸ਼ਨ:ਪਿੰਡ ਸਮਾਉਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਤੇ ਫੁੱਲਾ ਦੇ ਹਾਰ ਅਰਪਣ ਕਰਨ ਉਪਰੰਤ ਤਿਰੰਗਾ ਯਾਤਰਾ ਕੱਢਦੇ ਹੋਏ ਭਾਜਪਾ ਵਰਕਰ।