By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    1 year ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    3 years ago
    ਭਾਰਤੀ ਮੂਲ ਦੇ Sabih Khan ਬਣੇ ਐਪਲ ਦੇ ਨਵੇਂ COO
    7 months ago
    Latest News
    Martyr Bibi Kiranjit Kaur Memorial Event Held in Canada
    6 months ago
    ਕੈਨੇਡਾ ਵਿੱਚ ਮਨਾਇਆ ਗਿਆ ਸ਼ਹੀਦ ਬੀਬੀ ਕਿਰਨਜੀਤ ਕੌਰ ਬਰਸੀ ਸਮਾਗਮ
    6 months ago
    Dedicated to Ghadri Gulab Kaur’s Legacy — Memorial Event on 28th Martyrdom Anniversary of Shaheed Kiranjeet Kaur to be held on August 10 in Brampton, Canada
    6 months ago
    ਗ਼ਦਰੀ ਗੁਲਾਬ ਕੌਰ ਦੀ ਯਾਦ ਨੂੰ ਸਮਰਪਿਤ — ਸ਼ਹੀਦ ਕਿਰਨਜੀਤ ਕੌਰ ਦੀ 28ਵੀਂ ਬਰਸੀ ਮੌਕੇ ਯਾਦਗਾਰੀ ਸਮਾਗਮ 10 ਅਗਸਤ ਨੂੰ ਬਰੈਂਪਟਨ ਕਨੇਡਾ ਵਿਖੇ
    6 months ago
  • ਸਿੱਖ ਜਗਤ
    ਸਿੱਖ ਜਗਤShow More
    “ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰ ਨ ਛਾਨਾ ਰੇ॥” {ਅੰਗ 382}
    6 months ago
    ਅਧਿਐਨ, ਖੋਜ ਤੇ ਸਿਦਕ ਦਾ ਸੁਮੇਲ ਡਾ. ਲਖਵਿੰਦਰ ਸਿੰਘ/ਡਾ. ਜਸਵੰਤ ਸਿੰਘ
    7 months ago
    ਭਾਈ ਤਾਰੂ ਸਿੰਘ/-ਭਾਈ ਸਰਬਜੀਤ। ਸਿੰਘ ਧੂੰਦਾ
    7 months ago
    ਭਲੇ ਅਮਰਦਾਸ ਗੁਣ ਤੇਰੇ ,ਸ੍ਰੀ ਗੁਰੂ ਅਮਰਦਾਸ ਜੀ/-ਡਾ. ਚਰਨਜੀਤ ਸਿੰਘ ਗੁਮਟਾਲਾ
    7 months ago
    ਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ/- ਡਾ. ਚਰਨਜੀਤ ਸਿੰਘ ਗੁਮਟਾਲਾ,
    7 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਹਰੀ-ਭਰੀ ਧਰਤ ਦਾ ਵਿਲੱਖਣ ਵਿਰਸਾ/-ਮਨਜੀਤ ਕੌਰ ਅੰਬਾਲਵੀ
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਆਰਟੀਕਲ > ਹਰੀ-ਭਰੀ ਧਰਤ ਦਾ ਵਿਲੱਖਣ ਵਿਰਸਾ/-ਮਨਜੀਤ ਕੌਰ ਅੰਬਾਲਵੀ
ਆਰਟੀਕਲਸੱਭਿਆਚਾਰ

ਹਰੀ-ਭਰੀ ਧਰਤ ਦਾ ਵਿਲੱਖਣ ਵਿਰਸਾ/-ਮਨਜੀਤ ਕੌਰ ਅੰਬਾਲਵੀ

despunjab.in
Last updated: 2026/01/23 at 12:01 PM
despunjab.in 2 weeks ago
Share
SHARE

 

ਭਾਰਤ ਦੇਸ਼ ਮਹਾਨ ਦੇਸ਼ ਹੈ।ਇਸ ਦੇ ਰਾਜਾਂ ਵਿੱਚ ਇੱਕ ਰਾਜ ਹਰਿਆਣਾ ਵੀ ਹੈ।ਹਰਿਆਣਾ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ। ਇਸ ਤੋਂ ਪਹਿਲਾਂ ਪੰਜਾਬ ਇੱਕ ਵੱਡਾ ਰਾਜ ਸੀ।ਜਿਸ ਵਿੱਚ ਪੰਜਾਬੀ ਸੂਬੇ ਦੀ ਮੰਗ ਉੱਠਣ ਕਾਰਨ, ਭਾਸ਼ਾ ਦੇ ਆਧਾਰ ਤੇ ਹਿਮਾਚਲ ਤੇ ਹਰਿਆਣਾ ਵੱਖਰੇ ਰਾਜ ਬਣਾ ਦਿੱਤੇ ਗਏ।ਇਸ ਰਾਜ ਦੀਆਂ ਹੱਦਾਂ ਪੰਜਾਬ, ਰਾਜਸਥਾਨ, ਦਿੱਲੀ, ਉੱਤਰਪ੍ਰਦੇਸ਼,ਹਿਮਾਚਲ ਤੇ ਉੱਤਰਾਖੰਡ ਨਾਲ ਮਿਲਦੀਆਂ ਹਨ।ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁਲ ਨਾਲ ਜੁੜਿਆ ਹੋਣ ਕਰਕੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ ( ਭਾਰਤ)ਦੇ ਤੌਰ ਤੇ ਯੋਜਨਾਬੱਧ ਵਿਕਾਸ ਅਧੀਨ ਲਿਆਂਦਾ ਗਿਆ ਹੈ।ਇਹ ਪ੍ਰਾਂਤ ਉੱਤਰ-ਭਾਰਤ ਵਿੱਚ ਸਥਿਤ ਹੈ।ਇਸ ਦੀ ਰਾਜਧਾਨੀ ਚੰਡੀਗੜ੍ਹ ਤੇ ਸਭ ਤੋਂ ਵੱਡਾ ਸ਼ਹਿਰ ਫ਼ਰੀਦਾਬਾਦ ਹੈ।ਇਸ ਦੇ ਜ਼ਿਲ੍ਹੇ 22 ( 6 ਮੰਡਲ ) ਹਨ।ਖੇਤਰਫਲ 44212 ਕਿ.ਮੀ ( 17,070 ਵਰਗਮੀਲ) ਹੈ। ਜਨਸੰਖਿਆ ( 2011 ) ਅਨੁਸਾਰ 2, 53, 51 ,462 ਹੈ।ਇੱਥੋਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਰਾਜਪਾਲ ਬੰਡਾਰੂ ਦੱਤਾਰੇਅ ਹਨ ।ਇੱਥੇ ਰਾਜਭਾਸ਼ਾ ਹਿੰਦੀ ਹੈ।ਦੂਜੀਆਂ ਭਾਸ਼ਾਵਾਂ ਵੀ ਅੰਗਰੇਜ਼ੀ ਤੇ ਪੰਜਾਬੀ, ਹਰਿਆਣਵੀ ਬੋਲੀਆਂ ਜਾਂਦੀਆਂ ਹਨ। ਹਰਿਆਣਾ ਰਾਜ ਵੈਦਿਕ ਸੱਭਿਅਤਾ ਤੇ ਸਿੰਧੂ ਘਾਟੀ ਸੱਭਿਅਤਾ ਦਾ ਮੁੱਖ ਨਿਵਾਸ ਸਥਾਨ ਹੈ।ਹਰਿਆਣਾ ਦੀ ਸੰਸਕ੍ਰਿਤੀ ਇਸ ਦੀਆਂ ਲੋਕ -ਕਥਾਵਾਂ ਦਾ ਪ੍ਰਤੀਬਿੰਬ ਹੈ।ਵੈਦਿਕ ਕਾਲ ਦੀ ਉੱਨਤ ਸੰਸਕ੍ਰਿਤਕ ਵਿੱਚ ਡੁੱਬਿਆ ਹੋਇਆ ਹਰਿਆਣਾ ਰਾਜ ਭੀੜ ਤੋਂ ਅਲੱਗ ਵਿਖਾਈ ਦਿੰਦਾ ਹੈ।ਹਰਿਆਣਾ ਦੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਹੁੱਕਾ ਅਤੇ ਚਾਰਪਾਈ ,ਮੇਲੇ  ਅਤੇ ਲਹਿਲਹਾਉਂਦੇ ਧਾਨ ਦੇ ਖੇਤ ਹਨ।ਹਰਿਆਣਾ ਭਾਰਤ ਦੇ ਸਾਰੇ ਧਨੀ ਰਾਜਾਂ ਵਿੱਚੋਂ ਨੰਬਰ ਇੱਕ ਤੇ ਹੈ। ਦੱਖਣੀ ਏਸ਼ੀਆ ਵਿੱਚ ਸਭ ਤੋਂ ਵੱਧ ਆਰਥਿਕ ਰੂਪ ਵਿੱਚ ਉੱਨਤ ਖੇਤਰਾਂ  ਵਿੱਚ ਇੱਕ ਹੈ।’ਦੇਵਤਿਆਂ ਦਾ ਘਰ’  ਮੰਨੇ ਜਾਣ ਵਾਲੇ ਹਰਿਆਣਾ ਦੀ ਸੰਸਕ੍ਰਿਤੀ ,ਵਿਰਾਸਤ, ਤਿਉਹਾਰ, ਲੋਕ-ਕਥਾਵਾਂ ਦੀ ਜੀਊਂਦੀ ਜਾਗਦੀ ਤਸਵੀਰ ਹੈ।

        ਹਰਿਆਣਾ ਦੀ ਧਰਤੀ ਤੇ ਕੁਰੂਕਸ਼ੇਤਰ ਦੇ ਸਥਾਨ ਤੇ ਮਹਾਂਭਾਰਤ ਯੁੱਧ ਵੀ ਹੋਇਆ।ਇੱਥੇ ਹੀ ਸ਼੍ਰੀ

    ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦਿੱਤਾ।ਕਿਹਾ ਜਾਂਦਾ ਹੈ ਕਿ ਕੁਰੂਕਸ਼ੇਤਰ ਦਾ ਨਾਮ ਕੌਰਵਾਂ ਤੇ ਪਾਂਡਵਾਂ ਦੇ ਪੂਰਵਜ ਰਾਜਾ ਕੁਰੂ ਦੇ ਨਾਮ ਤੇ ਪਿਆ।ਇਤਿਹਾਸਕ ਤੇ ਧਾਰਮਿਕ ਵਿਰਾਸਤ ਪੱਖੋਂ ਕੁਰੂਕਸ਼ੇਤਰ ਹਰਿਆਣਾ ਦਾ ਮਹੱਤਵਪੂਰਨ ਸਥਾਨ ਹੈ।

ਇੱਥੋਂ ਦੇ ਪ੍ਰਮੁੱਖ ਧਾਰਮਿਕ ਸਥਾਨਾਂ ‘ਚ ਬ੍ਹਹਮ ਸਰੋਵਰ ,ਸਨਹਿਤ ਸਰੋਵਰ, ਗੁਰਦੁਆਰਾ ਸਦਭਿੱਤੀ ,ਥਾਨੇਸਵਰ ਤੀਰਥ ਤੇ ਰਾਜਘਾਟ ਆਉਂਦੇ ਨੇ। ਇਸ ਤੋਂ ਬਿਨਾਂ ਇੱਕ ਗੁਰਦੁਆਰਾ ਸਾਹਿਬ ਹੋਰ ਵੀ ਹੈ ,ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ।ਗੁਰਦੁਆਰਾ ਨੌਵੀਂ ਪਾਤਸ਼ਾਹੀ ,ਛੇਵੀਂ ਪਾਤਸ਼ਾਹੀ ,ਪਹਿਲੀ ਪਾਤਸ਼ਾਹੀ, ਦਸਵੀਂ ਪਾਤਸ਼ਾਹੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਬਣਿਆ(  ਧਰੋਹਰ ਮਿਊਜ਼ੀਅਮ )ਹਰਿਆਣਾ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦਾ ਹੈ। ਸ਼ੇਖ ਚਿੱਲੀ ਜਲਾਲ ਦਾ ਮਕਬਰਾ ਵੀ ਵਿਸ਼ੇਸ਼ ਖਿੱਚ ਦਾ ਕਾਰਨ ਬਣਦਾ ਹੈ।

ਇਸ ਤੋਂ ਬਿਨਾਂ ਤਿੰਨ ਪਾਣੀਪੱਤ ਦੀਆਂ ਲੜਾਈਆਂ ਵੀ ਹੋਈਆਂ।    ਹਰਿਆਣਾ ਨੂੰ ਹਰਾ-ਭਰਾ ਵੀ ਮੰਨਿਆਂ ਜਾਂਦਾ ਹੈ।ਇਹ ਵੀ ਕਿਹਾ ਜਾਂਦਾ ਹੈ ਕਿ ਹਰਿਆਲੀ ਭਰਿਆ ਹੋਣ ਕਰਕੇ ਵੀ ਇਸ ਦਾ ਨਾਮ ਹਰਿਆਣਾ ਪਿਆ।

      ਹਰਾ ਭਰਾ ਹਰਿਆਲੀ ਵਾਲਾ।

      ਜੀਵਨ ਦੀ ਖੁਸ਼ਹਾਲੀ ਵਾਲਾ।

      ਸੋਹਣਾ ਸੁੰਦਰ ਰਾਜ ਕਹਾਵੇ,

      ਤਾਂ ਹੀ ਲੋਕ ਦਿਲਾਂ ਨੂੰ ਭਾਵੇ।

ਇਹ ਵੀ ਮੰਨਿਆਂ ਜਾਂਦਾ ਹੈ ਕਿ ਜਿੱਥੇ ਹਰਿਆਲੀ ਹੁੰਦੀ ਹੈ,ਉੱਥੇ ਹੀ ਜੀਵਨ ਧੜਕਦਾ ਹੈ।ਹਰੀ ਭਰੀ ਧਰਤੀ ਹੀ ਜੀਵਨ ਦੀ ਸੂਚਕ ਹੈ। ਰੁੱਖੀਆਂ ਤੇ ਵੀਰਾਨ ਥਾਵਾਂ ਨੀਰਸਤਾ ਪੈਦਾ ਕਰਦੀਆਂ ਹਨ।

        ਹਰਾ ਰੰਗ ਹਰਿਆਲੀ ਵਾਲਾ।

        ਭਾਰਤ ਦੀ ਖੁਸ਼ਹਾਲੀ ਵਾਲਾ।

        ਹਰਿਆਣਾ ਦੀਆਂ ਪ੍ਰਮੁੱਖ ਨਦੀਆਂ ਯਮੁਨਾ ਤੇ ਘਾਘਰਾ ਹਨ।

        ਹਰਿਆਣਾ ਦੇ ਲੋਕ ਆਪਣੀਆਂ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਹਨ।ਯੋਗ ਤੇ ਵੈਦਿਕ ਮੰਤਰਾਂ ਦਾ ਜਾਪ ਉਨ੍ਹਾਂ ਦੀ ਜੀਵਨ ਸ਼ੈਲੀ ਦਾ ਵਿਸ਼ੇਸ਼ ਹਿੱਸਾ ਬਣ ਗਿਆ ਹੈ।ਹਰਿਆਣਾ ਦੀ ਬੋਲੀ ਆਮ ਤੌਰ ਤੇ ਹਰਿਆਣਵੀ, ਬਾਂਗਰੂ ਤੇ ਜਾਟੂ  ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ।ਹਰਿਆਣਾ ਵਿੱਚ ਉਮਰ ਦਾ ਕਾਰਕ ਹੋਣਾ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ।ਲੋਕ ਸਾਰੇ ਬਜ਼ੁਰਗਾਂ ਨਾਲ਼,ਚਾਹੇ ਕੋਈ ਅਮੀਰ ਹੈ ਜਾਂ ਗਰੀਬ, ਬੜੀ ਹੀ ਹਲੀਮੀ, ਆਦਰ-ਸਤਿਕਾਰ ਨਾਲ ਪੇਸ਼ ਆਉਂਦੇ ਨੇ।ਇਸ ਤਰ੍ਹਾਂ ਇਹ ਵਧੀਆ ਸਮਾਜਵਾਦੀ ਪ੍ਰਕ੍ਰਿਤੀ ਦਾ ਸੰਦੇਸ਼ ਹੈ।

          ਰਾਜ ਦੇ ਕੁੱਝ ਹਿੱਸਿਆਂ ਵਿੱਚ ਲੋਕਾਂ ਦੀ ਆਰਥਿਕ ਸਥਿਤੀ ਦਾ ਮਾਪਦੰਡ ਪਸ਼ੂਆਂ ਤੇ ਨਿਰਧਾਰਿਤ ਹੁੰਦਾ ਹੈ।ਜਿਸਦੇ ਕੋਲ ਜ਼ਿਆਦਾ ਪਸ਼ੂ ,ਉਹਨੂੰ ਅਮੀਰ ਮੰਨਿਆਂ ਜਾਂਦਾ ਹੈ। ਇੱਥੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਦੁੱਧ-ਦਹੀਂ ਉਤਪਾਦਨ ਵਿੱਚ ਹਰਿਆਣਾ ਦੇਸ਼ ਦਾ ਪ੍ਰਮੁੱਖ ਰਾਜ ਹੈ।

      ਦੇਸਾਂ ਮਾਂ ਦੇਸ ਹਰਿਆਣਾ

      ਜਿਤ ਦੂਧ ਦਹੀਂ ਕਾ ਖਾਣਾ।

ਹਰਿਆਣਾ ਦੇ ਲੋਕ ਰੱਜ -ਰੱਜ ਕੇ ਘੀ, ਦੁੱਧ,ਮੱਖਣ ਦੀ ਵਰਤੋਂ ਕਰਦੇ ਨੇ। ਖੁੱਲ੍ਹਾ ਖਾਣ -ਪੀਣ ਉਨ੍ਹਾਂ ਦੇ ਜੀਵਨ ਦਾ ਹਿੱਸਾ ਹੈ।

    ਹਰਿਆਣਾ ਦਾ ਖਾਣਾ ਸਾਦਾ ਤੇ ਪੌਸ਼ਟਿਕ ਹੈ।ਇੱਥੋਂ ਦੇ ਲੋਕ ਰੋਟੀ ,ਚਾਵਲ ਜ਼ਿਆਦਾ ਪਸੰਦ ਕਰਦੇ ਹਨ।ਇੱਥੇ ਬਾਜਰੇ ਦੀ ਰੋਟੀ ,ਸਰ੍ਹੋਂ ਦਾ ਸਾਗ ,ਕੜ੍ਹੀ-ਚਾਵਲ ਤੇ ਤਿਹਰੀ ਜਿਹੇ ਭੋਜਨ ਪ੍ਰਸਿੱਧ ਹਨ।ਗੁਲਗਲੇ, ਖੀਰ, ਆਲੂ -ਟਿੱਕੀ ,ਛੋਲੇ-ਭਟੂਰੇ ,ਲੱਸੀ ,ਹਰਾ ਧਣੀਆ, ਬਾਜਰੇ ਦੀ ਖਿਚੜੀ  ਪ੍ਰਸਿੱਧ ਖਾਣੇ ਹਨ। ਹਰਿਆਣਾ ਵਿੱਚ ਡੇਅਰੀ ਉਤਪਾਦਨ ਵੀ ਬਹੁਤ ਹੁੰਦਾ ਹੈ। ਹਰਿਆਣਾ ਵਿੱਚ ਮਾਸਾਹਾਰੀ ਭੋਜਨ ਤੋਂ ਕਿਨਾਰਾ ਹੀ ਕੀਤਾ ਜਾਂਦਾ  ਹੈ।ਹਰਿਆਣਾ ਵਿੱਚ ਚੰਡੀਗੜ੍ਹ ਲੱਸੀ ਬਹੁਤ ਪ੍ਰਸਿੱਧ ਹੈ।

ਹਰਿਆਣਾ ਆਰਥਿਕ ਤੌਰ ਤੇ ਏਸ਼ੀਆ ਦਾ ਸਭ ਤੋਂ ਵਿਕਸਿਤ ਖੇਤਰ ਹੈ।ਇੱਥੋਂ ਦੇ ਲੋਕ ਇੱਕ ਹੀ ਗੋਤ ਵਿੱਚ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਵਿਧਵਾ ਔਰਤ ਨੂੰ ਵੀ ਪੁਨਰ ਵਿਆਹ ਦੀ ਆਗਿਆ ਨਹੀਂ ਹੁੰਦੀ। ਇੱਥੇ ਚੰਗੇ ਰੀਤੀ ਰਿਵਾਜਾਂ ਦੇ ਨਾਲ਼-ਨਾਲ਼ ਕਈ ਅਜਿਹੀਆਂ ਰੀਤਾਂ ਨੇ ਜਿਨ੍ਹਾਂ ਨੂੰ ਜਲਦੀ ਹੀ ਬਦਲਣ ਦੀ ਲੋੜ ਹੈ…..ਜਿਵੇਂ ਲੜਕੀਆਂ ਨੂੰ ਸਿੱਖਿਆ ਤੋਂ ਵਾਂਝਾ ਰੱਖਣਾ, ਕੰਨਿਆ ਭਰੂਣ ਹੱਤਿਆ ਤੇ ਕਈ ਥਾਵਾਂ ਤੇ ਘੁੰਡ ਕੱਢਣ ਦਾ ਰਿਵਾਜ਼ ਵੀ ਹੋਣਾ।

ਕਿੰਨਾ ਚੰਗਾ ਹੋਵੇ ਜੇ ਆਧੁਨਿਕ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਰੀਤੀ -ਰਿਵਾਜਾਂ ਵਿੱਚ ਨਵੀਨਤਾ ਲਿਆਂਦੀ ਜਾਏ।

ਹਰਿਆਣੇ ਦੀ ਧਰਤੀ ਮੇਲਿਆਂ ਦੀ ਧਰਤੀ ਵੀ ਹੈ। ਇੱਥੇ ਮਨਮੋਹਕ ਵਾਸਤੂ-ਕਲਾ ਦੇ ਵਧੀਆ ਨਮੂਨੇ ਪੇਸ਼ ਕਰਕੇ ਯਾਤਰੀਆਂ ਦੇ ਮਨ ਮੋਹ ਲਏ ਜਾਂਦੇ ਹਨ।ਹਰਿਆਣਾ ਨੇ ਇਸ ਖੇਤਰ ਵਿੱਚ ਵੀ ਕਾਫ਼ੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ।ਇਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਮੇਲਾ ਹੈ…..

       ਸੂਰਜਕੁੰਡ ਦਾ ਅੰਤਰਰਾਸ਼ਟਰੀ ਮੇਲਾ… ਹਰ ਸਾਲ ਫਰੀਦਾਬਾਦ ਦੇ ਉੱਪ ਨਗਰੀ ਇਲਾਕੇ ਵਿੱਚ ਇਹ ਮੇਲਾ ਬੜੀ ਹੀ ਧੂਮ -ਧਾਮ ਨਾਲ ਲਗਾਇਆ ਜਾਂਦਾ ਹੈ। ਦੂਰੋਂ-ਦੂਰੋਂ ਲੱਖਾਂ ਲੋਕ ਇਸ ਮੇਲੇ ਨੂੰ ਵੇਖਣ ਪੁੱਜਦੇ ਹਨ।ਇਹ ਮੇਲਾ ਸ਼ਿਲਪ ਤੇ ਹੱਥਕਰਘਾ ਪ੍ਰੇਮੀਆਂ ਲਈ ਸਵਰਗ ਜਿਹਾ ਅਹਿਸਾਸ ਪੈਦਾ ਕਰਦਾ ਹੈ।ਢੋਲ ਦੀ ਥਾਪ ਤੇ ਰੰਗਾਂ ਦੀ ਛਹਿਬਰ  ਵਿੱਚ ਪਿੰਡਾਂ ਦੀ ਰਹਿਤਲ ਨੂੰ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕਰਦਾ ਇਹ ਮੇਲਾ ।

ਬੜਾ ਹੀ ਸਫਲ ਸਿੱਧ ਹੁੰਦਾ ਹੈ।ਵੱਖਰੇ-  ਵੱਖਰੇ ਖਾਣਿਆਂ ਦੇ ਭੰਡਾਰ ,ਵੰਨ ਸੁਵੰਨੀਆਂ ਦਸਤਕਾਰੀ ਵਸਤਾਂ ,ਦਿਲਚਸਪ ਰਾਈਡਜ਼ ,ਵੰਨ-ਸੁਵੰਨਤਾ ਨਾਲ ਭਰਪੂਰ ਇਸ ਮੇਲੇ ਦਾ ਆਨੰਦ ਦੂਰੋਂ -ਦੂਰੋਂ ਆਉਣ ਵਾਲੇ ਲੱਖਾਂ ਲੋਕ ਮਾਣਦੇ ਹਨ।

            ਇੱਥੋਂ ਦਾ ਇੱਕ ਹੋਰ ਮੇਲਾ ਪ੍ਰਸਿੱਧ ਹੈ , ‘ਅੰਬਾਂ ਦਾ ਮੇਲਾ ‘ …ਇਹ ਮੇਲਾ ਜੂਨ ਤੇ ਜੁਲਾਈ ਦੇ ਮਹੀਨਿਆਂ ਵਿੱਚ ਪਿੰਜੌਰ ਦੇ ‘ਯਾਦਵਿੰਦਰਾ ਗਾਰਡਨ ‘ ਵਿੱਚ ਲਗਦਾ ਹੈ। ਅੰਬ- ਮੇਲਾ  ਅੰਬਾਂ ਦੇ ਸ਼ੌਕੀਨਾਂ ਲਈ

ਬਿਹਤਰੀਨ ਤੋਹਫਿਆਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।ਅੰਬ -ਮੇਲੇ ਵਿੱਚ ਵਿਭਿੰਨ-ਵਿਭਿੰਨ ਅੰਬਾਂ ਦੀਆਂ ਕਿਸਮਾਂ ਵੇਖਣ ਦਾ ਹੀ ਲਾਭ ਨਹੀਂ ਹੁੰਦਾ , ਸਗੋਂ ਕਿਸਾਨਾਂ ਨੂੰ ਉਨ੍ਹਾਂ ਦੇ ਅੰਬ ਵੇਚਣ ਦਾ ਲਾਭ ਵੀ ਮਿਲਦਾ ਹੈ।ਇੱਥੇ ਹੀ ਉਨ੍ਹਾਂ ਨੂੰ ਨਵੀਆਂ ਕਿਸਮਾਂ ਦੀ ਕਾਸ਼ਤ ਦੀਆਂ ਤਕਨੀਕਾਂ ਸਿੱਖਣ ਲਈ ਮੰਚ ਵੀ ਮਿਲਦਾ ਹੈ।ਇੱਥੇ ਅੰਬ ਚੂਸਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।ਜਿੱਥੇ ਹਿੱਸਾ ਲੈਣ ਵਾਲੇ ਮਰਦ-ਔਰਤਾਂ ਜੇਤੂ ਬਣਨ ਦੇ ਨਾਲ-ਨਾਲ ਨਵੇਂ-ਨਵੇਂ ਅੰਬਾਂ ਦੀਆਂ ਕਿਸਮਾਂ ਬਾਰੇ ਜਾਣਨ ਦਾ ਮੌਕਾ ਵੀ ਮਿਲਦਾ ਹੈ।ਜਿਹੜਾ ਵੱਧ ਤੋਂ ਵੱਧ ਚੂਪਦਾ ਹੈ …ਉਹ ਜੇਤੂ ਬਣਦਾ ਹੈ।ਸੋ ਲੋਕ ਇਸ ਮੇਲੇ ਦਾ ਬਹੁਤ ਆਨੰਦ ਮਾਣਦੇ ਹਨ।

       ਵਿਸਾਖੀ ਦਾ ਮੇਲਾ…… ਜਿਵੇਂ ਪੰਜਾਬ ਵਿੱਚ ਵਿਸਾਖੀ ਦਾ ਮੇਲਾ ਭਰਦਾ ਹੈ ,ਇੱਥੇ ਵੀ ਹਰਿਆਣਾ ਪਰਯਟਨ ਰਾਹੀਂ ਪਿੰਜੌਰ ਗਾਰਡਨ ਵਿੱਚ ਹਰ ਸਾਲ 13-14 ਅਪਰੈਲ ਨੂੰ ਵਿਸਾਖੀ ਦਾ ਮੇਲਾ ਲਾਇਆ ਜਾਂਦਾ ਹੈ।ਇਸ ਮੇਲੇ ਨੂੰ ਵੀ ਲੋਕ ਦੂਰੋਂ-ਦੂਰੋਂ ਬੜੇ ਉਤਸ਼ਾਹ ਨਾਲ ਵੇਖਣ ਆਉਂਦੇ ਹਨ।

   ਇੱਕ ਹੋਰ ਤਿਉਹਾਰ ਜਿਸ ਨੂੰ  (ਪਿੰਜੌਰ ਹੈਰੀਟੇਜ਼ ਫੈਸਟੀਵਲ) ਕਿਹਾ ਜਾਂਦਾ ਹੈ ,ਹਰ ਸਾਲ ਦਸੰਬਰ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ।ਇਸ ਤਿਓਹਾਰ ਦਾ ਮੰਤਵ ਹਰਿਆਣਾ ਦੀ ਪ੍ਰਸਿੱਧ ਸੰਸਕ੍ਰਿਤੀ ਨੂੰ ਸਨਮੁੱਖ ਕਰਕੇ ਜਸ਼ਨ ਮਨਾਏ ਜਾਂਦੇ ਹਨ।ਇਸ ਮੌਕੇ ਕਵੀ ,ਗਾਇਕ ਤੇ ਨਾਚ ਗਾਣੇ ਕਰਨ ਵਾਲੇ  ਆਪਣੀ-ਆਪਣੀ ਕਲਾ ਦਾ ਪਰਦਰਸ਼ਨ ਕਰਕੇ ਲੋਕਾਂ ਦਾ ਮਨ ਮੋਹ ਲੈਂਦੇ ਹਨ।ਇਹ ਇੱਕ ਸ਼ਾਨਦਾਰ ਸਾਲਾਨਾ  ਆਯੋਜਨ ਹੈ , ਜੋ ਪੁਰਾਣੇ ਪਿੰਜੌਰ ਸ਼ਹਿਰ ਤੇ ਉਸਦੇ ਸ਼ਾਨਦਾਰ ਬਾਗਾਂ ,ਇਤਿਹਾਸ ਤੇ ਵਿਰਾਸਤ ਤੇ ਕੇਂਦਰਿਤ ਹੈ।

     ਹਰਿਆਣਾ ਵਿੱਚ ਬਹੁਤ ਸਾਰੇ ਤਿਉਹਾਰ ਵੀ ਹਨ,ਜੋ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਵਿੱਚ ਤੀਜ ,ਜਿਸ ਨੂੰ ‘ਹਰਿਆਲੀ ਤੀਜ ‘ ਵੀ ਆਖਿਆ ਜਾਂਦਾ ਹੈ , ਗੁੱਗਾ-ਨੌਵੀਂ , ਗੀਤਾ ਜਯੰਤੀ , ਕੱਤਕ ਸੰਸਕ੍ਰਿਤਕ ਮਹਾਂ-ਉਤਸਵ  ਅਤੇ ਸੋਹਨਾ ਕਾਰ ਰੈਲੀ ਦੇ ਰੂਪ ਵਿੱਚ ਜਾਣਿਆ ਜਾਂਦਾ ਇੱਕ ਅਨੋਖਾ ਉਤਸਵ ਸ਼ਾਮਲ ਹੈ।

           ਇੱਥੋਂ ਦਾ ਸਭ ਤੋਂ ਪ੍ਰਸਿੱਧ ਤਿਉਹਾਰ ਤੀਜ ਹੈ ਜੋ  ਆਮਤੌਰ ਤੇ ਸਾਵਣ ਮਹੀਨੇ ਦੇ ਤੀਸਰੇ ਦਿਨ ਮਨਾਇਆ ਜਾਂਦਾ ਹੈ।ਇਹ ਤਿਉਹਾਰ ਪੂਰੇ ਰਾਜ ਵਿੱਚ ਹੀ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਬਗੀਚਿਆਂ ਵਿੱਚ ਰੁੱਖਾਂ ਤੇ ਝੂਲੇ ਪਾਏ ਜਾਂਦੇ ਹਨ। ਕੁੜੀਆਂ ਆਪਣੇ ਹੱਥਾਂ ਤੇ ਮਹਿੰਦੀ ਲਗਾਉਂਦੀਆਂ ਹਨ।ਲੜਕੀਆਂ ਤੇ ਔਰਤਾਂ ਚਮਕੀਲੇ ਕੱਪੜੇ ਪਾ ਕੇ ਦੇਰ ਰਾਤ ਤੱਕ ਨੱਚਦੀਆਂ, ਗਾਉਂਦੀਆਂ ਖ਼ੂਬ ਰੌਣਕਾਂ ਲਾਉਂਦੀਆਂ ਹਨ।

       ਹਰਿਆਣਾ ਦਾ ਇੱਕ ਹੋਰ ਤਿਉਹਾਰ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਨੂੰ ਹੋਲੀ ਜਾਂ ਰੰਗਾਂ ਦਾ ਤਿਉਹਾਰ ਆਖਦੇ ਹਨ।ਹਰਿਆਣਾ ਵਿੱਚ ਕਈ ਥਾਵਾਂ ਤੇ ਲੱਠ ਮਾਰ ਹੋਲੀ ਖੇਡ੍ਹੀ ਜਾਂਦੀ ਹੈ। ਪਰ ਇਹਨੂੰ ਇੰਨਾ ਵਧੀਆ ਨੀ ਕਿਹਾ ਜਾ ਸਕਦਾ ,ਕਿਉਂਕਿ ਖੇਡ੍ਹਦਿਆਂ ਕਿਸੇ ਨਾਰੀ ਨੂੰ ਚੋਟ ਵੀ ਲੱਗ ਸਕਦੀ ਹੈ, ਕਿਉਂਕਿ ਇਹ ਖੇਡ੍ਹ ਨਾਰੀਆਂ ਤੇ ਮਰਦਾਂ ਵਿੱਚ ਖੇਡ੍ਹੀ ਜਾਂਦੀ ਹੈ।ਸੋ ਇਸ ਰੰਗਾਂ ਦੇ ਤਿਉਹਾਰ ਦਾ ਵੀ ਖਾਸਾ ਮਹੱਤਵ ਹੈ।

  ਹਰਿਆਣਾ ਆਰਥਿਕ ਤੌਰ ਤੇ ਦੱਖਣੀ ਏਸ਼ੀਆ ਦਾ ਸਭ ਤੋਂ ਵਿਕਸਿਤ ਖੇਤਰ ਹੈ।

    ਭਾਰਤ ਵਿੱਚ ਹਰਿਆਣਾ ਯਾਤਰੀ ਕਾਰਾਂ ,ਦੋ ਚੱਕਰ ਵਾਹਨਾਂ ਤੇ ਟਰੈਕਟਰਾਂ ਦੇ ਨਿਰਮਾਣ ਲਈ ਸਭ ਤੋਂ ਉੱਤਮ ਰਾਜ ਹੈ।

       ਜੇ ਗੱਲ ਕਰੀਏ ਨਗਰਾਂ ਤੇ ਕਸਬਿਆਂ ਦੀ, ਤਾਂ ਹਰਿਆਣਾ ਵਿੱਚ 154 ਨਗਰ ਤੇ ਕਸਬੇ ਹਨ।ਇੱਕ ਲੱਖ ਤੋਂ ਅਧਿੱਕ ਸੰਖਿਆ ਵਾਲੇ 18 ਨਗਰ ਦੱਸੇ ਜਾਂਦੇ ਹਨ….ਜਿਨ੍ਹਾਂ ਵਿੱਚ ਫ਼ਰੀਦਾਬਾਦ, ਗੁਰੂਗ੍ਰਾਮ,ਪਾਣੀਪਤ, ਅੰਬਾਲਾ, ਯਮੁਨਾਨਗਰ, ਰੋਹਤਕ, ਹਿਸਾਰ,ਕਰਨਾਲ,ਸੋਨੀਪਤ, ਪੰਚਕੂਲਾ, ਭਿਵਾਨੀ,ਸਿਰਸਾ,ਬਹਾਦਰਗੜ੍ਹ, ਜੀਂਦ, ਥਾਨੇਸਰ,ਕੈਥਲ,ਰੇਵਾੜੀ, ਪਲਵਲ।

 ਫ਼ਰੀਦਾਬਾਦ ਉਦਯੋਗਿਕ ਸ਼ਹਿਰ ਹੈ ਤੇ ਗੁਰੂਗ੍ਰਾਮ ਆਈ ਟੀ ,ਅੰਬਾਲਾ ਸਾਇੰਟੀਫਿਕ ਇੰਸਟੂਮੈਂਟ ਤੇ ਮਿਕਸੀ ਉਦਯੋਗ, ਪਾਣੀਪਤ ਹੈਂਡਲੂਮ ਤੇ ਪਚਰੰਗੇ ਅਚਾਰ ਲਈ ਪ੍ਰਸਿੱਧ ਸ਼ਹਿਰ, ਯਮੁਨਾਨਗਰ ਪਲਾਈਵੁੱਡ ਉਦਯੋਗ ਲਈ ਪ੍ਰਸਿੱਧ ਹੈ।

     ਜਦੋਂ ਦੋਵਾਂ ਰਾਜਾਂ ਦਾ ਗਠਨ ਹੋਇਆ ਤਾਂ ਸਾਂਝੀ ਰਾਜਧਾਨੀ ਚੰਡੀਗੜ੍ਹ ਬਣਾ ਦਿੱਤੀ ਗਈ। ਪਰ ਅਗਸਤ 1975 ਵਿੱਚ ਹੋਏ  ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਿੱਚ ਹੋਏ ਇੱਕ ਸਮਝੌਤੇ ਅਨੁਸਾਰ 1976 ਵਿੱਚ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਤੇ ਹਰਿਆਣਾ ਦੀ ਨਵੀਂ ਰਾਜਧਾਨੀ ਨੀਯਤ ਕਰਨ ਦਾ ਫੈਸਲਾ ਹੋਇਆ, ਜੋ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ।

    ਜੇ ਸਿੱਖਿਆ ਪੱਖੋਂ ਵੇਖਿਆ ਜਾਵੇ ਤਾਂ ਸਕੂਲੀ ਸਿੱਖਿਆ ਤੋਂ ਬਾਅਦ ਉੱਚ ਸਿੱਖਿਆ ਲਈ ਲਗਭਗ 29 ਯੂਨੀਵਰਸਿਟੀਆਂ ਤੇ 299ਕਾਲਜ ਹਨ।  115 ਸਰਕਾਰੀ ਕਾਲਜ, 88 ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ,96 ਸਵੈ ਵਿੱਤ ਕਾਲਜ ਹਨ।ਕੇਵਲ ਹਿਸਾਰ ਵਿੱਚ ਹੀ ਤਿੰਨ ਯੂਨੀਵਰਸਿਟੀਆਂ ਹਨ।

   ‘ਚੌਧਰੀ ਚਰਣ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ‘ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ, ਗੂਰੂ ਜੰਭੇਸ਼ਵਰ ਵਿਗਿਆਨ ਤੇ ਪਰਯੋਦਿਕੀ ਯੂਨੀਵਰਸਿਟੀ, ਲਾਲਾ ਲਾਜਪਤ ਰਾਇ ਪਸ਼ੂ ਚਕਿਤਸਾ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ।ਇਸਦੇ ਨਾਲ ਹੀ ਜੇ ਹਰਿਆਣਾ ਦੀ ਕਲਾ ,ਸ਼ਿਲਪ ਬਾਰੇ ਕੁੱਝ ਗੱਲ ਕਰ ਲਈਏ…..ਹਰਿਆਣਾ ਦੀ ਕਲਾ ਤੇ ਸ਼ਿਲਪ ਵਿੱਚ ਨਾਚ ,ਸੰਗੀਤ ,ਮਿੱਟੀ ਦੇ ਬਰਤਨ ,ਕਢਾਈ,ਚਿੱਤਰਕਾਰੀ ,ਬੁਣਾਈ ,ਮੂਰਤੀ ਕਲਾ ਆਦਿ ਕਈ ਕਲਾਵਾਂ ਸ਼ਾਮਲ ਹਨ।ਇਹਦੀ ਵੰਨਗੀ ਵਿਸ਼ੇਸ਼ਤਾ ਹੈ ਪੇਂਡੂ ਹਸਤਕਲਾ।ਸ਼ਿਲਪਕਾਰਾਂ ਦੀ ਆਮਦਨ ਦਾ ਮੁੱਖ ਜ਼ਰੀਆ ਹੋਣ ਦੇ ਨਾਲ ਹੀ ਇਹ ਕਲਾ ਰੂਪ ਦਾਰਸ਼ਨਿਕਾਂ ਦੇ ਵਿੱਚ ਬਹੁਤ ਹਰਮਨ ਪਿਆਰਾ ਹੈ।

   ਹੋਰ ਖੇਤਰਾਂ ਵਾਂਗ ਹੀ ਹਰਿਆਣਾ ਵਿੱਚ ਵੀ ਨਾਚ ਤੇ ਸੰਗੀਤ ਪਰੰਪਰਾ ਦੁਨੀਆਂ ਭਰ ਦੇ ਲੋਕਾਂ ਵਿੱਚ ਹਰਮਨ ਪਿਆਰੀ ਹੈ। ਪ੍ਰਸਿੱਧ ਨਾਚ ਵੰਨਗੀਆਂ ਵਿੱਚ ਸ਼ਾਮਲ ਹੈ ਘੂਮਰ, ਗਣਗੌਰ ਤੇ ਖੋਰੀਆ ਨਾਚ ।ਹਰਿਆਣਾ ਦਾ ਪੁਰਾਤਨ ਸੰਗੀਤ ਦੋ ਤਰ੍ਹਾਂ ਦਾ ਹੈ…ਸ਼ਾਸ਼ਤਰੀ ਤੇ ਪੇਂਡੂ…। ਪੇਂਡੂ ਸੰਗੀਤ ਵਿੱਚ ਹਿੰਦੁਸਤਾਨੀ ਸ਼ੈਲੀ ਵਿੱਚ ਗਾਏ ਜਾਣ ਵਾਲੇ ਵਿਭਿੰਨ ਰਾਗਾਂ ਦੇ ਗੀਤ ਸ਼ਾਮਲ ਹਨ।ਇਨ੍ਹਾਂ ਰਾਗਾਂ ਵਿੱਚ ਪਹਾੜੀ ਸ਼ੈਲਹ,ਕਾਫੀ,ਭੈਰਵੀ ਅਤੇ ਮਲਹਾਰ ਸ਼ੈਲੀ ਦਾ ਸੰਗੀਤ ਸ਼ਾਮਲ ਹੈ। ਗਾਇਨ ਉਤਸਵਾਂ ਵਿੱਚ ਢੋਲਕ, ਡਰੱਮ, ਮਟਕਾ, ਹਾਰਮੋਨੀਅਮ ,ਡਮਰੂ ,ਸ਼ਹਿਨਾਈ ,ਮੰਜੀਰਾ ਤੇ ਨਗਾੜਾ ਦੇ ਨਾਲ -ਨਾਲ ਖੰਜਰੀ ,ਸਾਰੰਗੀ, ਤਾਸ਼ਾ ਤੇ ਘੁੰਗਰੂ ਜਿਹੇ ਵਿਭਿੰਨ ਪ੍ਰਕਾਰ ਦੇ ਸੰਗੀਤ ਸਾਜ਼ ਵਜਾਏ ਜਾਂਦੇ ਹਨ।

      ਹਰਿਆਣਵੀ ਗੀਤਾਂ ਦੀਆਂ ਵੰਨਗੀਆਂ:-

      ਮੈਂ ਕਾਲੇ ਕੈ ਵਿਆਹੀ ਨੀ ਨਣਦੀਆ

      ਹੋ ਹੋ ਹੋ ,ਹੋ ਹੋ ਹੋ

      ਦਿੱਲੀ ਸ਼ਹਿਰ ਮੈ ਬਾਜਾਰ ਲਗੇ ਥੇ

      ਦਾਲ ਨੇ ਵੇਚਣ ਜਾਊਂ ਨੀ ਨਣਦੀਆ

      ਵੇਚ ਵਾਚ ਕੇ ਘਰ ਨੂੰ ਆਈ,

      ਕਾਲਾ ਮਟਕਤਾ ਆਵੈ ਨੀ ਨਣਦੀਆ।

      ਬੜੇ ਹੀ ਮਿੱਠੇ ਤੇ ਤਨਜ਼ ਭਰੇ ਗੀਤ ਮਨ ਨੂੰ ਮੋਹ ਲੈਂਦੇ ਨੇ।ਹਰਿਆਣਵੀ ਝੂਮਰ ਦਿਲ ਨੂੰ ਧੁਰ ਅੰਦਰ ਤੱਕ ਛੂਹ ਲੈਂਦਾ ਹੈ।

      ਵੇਖੋ ਹੋਰ ਵੰਨਗੀ:-     ਭਾਜ ਰੀਝ ਕੇ ਮੈਂ ਸਾਸ  ਧੋਰੇੇ ਆਈ

      ਦਾਈ  ਨੈ ਬੁਲਾ ਦੇ ਰੀ

      ਦੁਰਾਣੀ ਮੇਰੀ  ਕੜ ਮੈਂ ਦਰਦ ਸੇ

      ਰਾਤ ਅੰਧੇਰੀ ਸੈ ਬਹੂ ਰੀ  ਮੁਝੇ ਕਮ ਦਿਖੈ ਸੇ।

      ਮੈਂ ਤੋ ਨਈ ਨਵੇਲੀ ਰੀ ਵਾਹਣ ਮੈਂ ਤੋ ਰਾਹ ਨਾ ਜਾਨੂੰ।

 

       ਬੜਾ ਹੀ ਪ੍ਰਸਿੱਧ ਹਰਿਆਣਵੀ ਗੀਤ:-

       ਮੇਰੇ ਸਿਰ ਪਰ ਬੰਟਾ ਟੋਕਨੀ

       ਹੋ ਮੇਰੇ ਹਾਥ ਮ ਨੇਜੁ ਡੋਲ

       ਮ ਪਤਲੀ ਸੀ ਕਾਮਨੀ

       ਮੇਰੇ ਹਾਥ ਮ ਨੇਜੁ ਡੋਲ

 

        ਰ ਤੇਰੀ ਛਮ ਛਮ ਰਮ ਝੋਲ

        ਚਾਲ ਤੇਰੀ ਸ ਨਾਗਨਿ

        ਰ ਤੇਰੀ ਛਮ ਛਮ ਰਮ ਝੋਲ।

        ਵਿਆਹ ਵੇਲੇ ਵਿਦਾਈ ਦੇ ਗੀਤ ਦੀ ਵੀ ਵੰਨਗੀ ਪੇਸ਼ ਕਰਨੀ ਬਣਦੀ ਹੈ।

        ਕਾਹੇ ਕੋ ਵਿਆਹੀ ਬਿਦੇਸ ਰੇ

        ਲੱਖੀ ਬਾਬਲ ਮੇਰੇ

        ਹਮ ਹੈਂ ਰੇ ਬਾਬਲ

        ਮੁੰਡੇਰੇ ਕੀ ਚਿੜੀਆਂ

        ਕੰਕਰੀ ਮਾਰੇ ਉਡ ਜਾਏ ਰੇ

        ਲੱਖੀ ਬਾਬਲ ਮੇਰੇ।

        ਹਰਿਆਣੇ ਦੇ ਗੀਤ ,ਲੋਕਗੀਤ ,ਰਾਗ ਰਾਗਣੀਆਂ

        ਵਿਸ਼ੇਸ਼ ਖਿੱਚ ਦਾ ਕਾਰਨ ਬਣਦੇ ਹਨ।ਸੋ ਹਰਿਆਣਾ ਦੀ ਸੱਭਿਅਤਾ ,ਸੰਸਕ੍ਰਿਤੀ ਮਾਣ ਭਰਿਆ ਸਥਾਨ ਰੱਖਦੀ ਹੈ।

       ,ਇੱਥੇ ਮਿੱਟੀ ਦੇ ਬਰਤਨ ਬਣਾਉਣਾ, ਉੱਤਮ ਫਰਨੀਚਰ ਤੇ ਲੱਕੜੀ ਦੀ ਨਕਾਸ਼ੀ ,ਹੱਥਕਰਘਾ ਜਿਹੀਆਂ ਵਿਭਿੰਨ ਕਲਾਵਾਂ ਨੂੰ ਹੱਥ ਸ਼ਿਲਪ ਕਰਤਾ ਆਪਣੀ ਕਲਾ ਰਾਹੀਂ ਨਿਖਾਰਦੇ ਹਨ।ਸਭ ਤੋਂ ਵਧੀਆ ਬੁਣੇ ਹੋਏ ਹੱਥ ਕਰਘੇ ਸ਼ਾਲਾਂ ਤੇ ਦਰੀਆਂ ਹਨ। ਹਰਿਆਣਾ ਦੇ ਸ਼ਾਲ ਅਪਣੀ ਫੁਲਕਾਰੀ ਕਰਕੇ ਜ਼ਿਆਦਾ ਪ੍ਰਸਿੱਧ ਹਨ। ਸੰਸਾਰ ਪੱਧਰ ਤੇ ਇਸ ਕਢਾਈ ਦੀ ਬਹੁਤ ਮੰਗ ਹੈ।

   ਹਰਿਆਣਾ ਦੀ ਜੀਵਨ ਸ਼ੈਲੀ ਵਿੱਚ ਪੋਸ਼ਾਕ ਦਾ ਵੀ ਆਪਣਾ ਹੀ ਮਹੱਤਵ ਹੈ। ਉਨ੍ਹਾਂ ਦੀ ਸਾਦਗੀ ਤੇ ਉਤਸ਼ਾਹ ਪਹਿਰਾਵੇ ਵਿੱਚੋਂ ਝਲਕਦਾ ਹੈ। ਹਰਿਆਣਾ ਦੀਆਂ ਔਰਤਾਂ ਦਾ ਰੰਗਾਂ ਨਾਲ ਬਹੁਤ ਲਗਾਵ ਹੈ। ਇਨ੍ਹਾਂ ਦਾ ਮੂਲ ਪਹਿਰਾਵਾ ਦਾਮਨ, ਕੁਰਤੀ ਤੇ ਚੰਦਰ ਸ਼ਾਮਲ ਹੈ।ਚੰਦਰ ਕੱਪੜੇ ਦਾ ਲੰਮਾ ਰੰਗੀਨ ਟੁਕੜਾ ਹੈ, ਜਿਸ ਨੂੰ ਚਮਕਦਾਰ ਲੇਸ ਤੇ ਹੋਰ ਮਾਣਕ ਮੋਤੀਆਂ ਨਾਲ ਸਜਾਇਆ ਜਾਂਦਾ ਹੈ।ਇਹਦੀ ਵਰਤੋਂ ਸਿਰ ਕੱਜਣ ਲਈ ਕੀਤੀ ਜਾਂਦੀ ਹੈ।ਕੁੜਤੀ ,ਬਲਾਊਜ ਵਰਗੀ ਕਮੀਜ਼ ਨੂੰ ਦਾਮਨ ਕਿਹਾ ਜਾਂਦਾ ਹੈ ,ਇਹ ਗਿੱਟੇ ਤੱਕ ਲੰਮੀ ਸਕਰਟ ਹੈ।

   ਮਰਦ ਆਮ ਤੌਰ ਤੇ ਧੋਤੀ ਪਹਿਨਦੇ ਨੇ।ਉੱਪਰ ਸਫੇਦ ਰੰਗ ਦਾ ਕੁਰਤਾ ।ਪਗੜੀ ਉਨ੍ਹਾਂ ਦੇ ਸਿਰ ਦੀ ਟੋਪੀ ਹੈ।ਹਰਿਆਣਾ ਦੇ ਲੋਕਾਂ ਦਾ ਜੀਵਨ ਸਾਦਗੀ ਭਰਿਆ ਹੈ।

   ਹਰਿਆਣਾ ਦੇ ਕਵੀ:-  ਹਰਿਆਣਾ ਵਿੱਚ ਸਮੇਂ-ਸਮੇਂ ਅਨੁਸਾਰ ਬਹੁਤ ਸਾਰੇ ਕਵੀ ਹੋਏ ਨੇ, ਜਿਵੇਂ ਜੈਨ ਮੱਤ ਦੇ ਕਵੀ ਪੁਸ਼ਪ ਤੇ ਸਾਧੂ ਗਰੀਬ ਦਾਸ ,ਨਿਸ਼ਚਲ ਦਾਸ ,ਮੁਸਲਮਾਨ ਸੰਤ ਕਵੀ ਸਾਧੂ ਅੱਲਾ ,ਜਨ ਕਵੀ ਹੁਸਨੋ , ਨੂਰ ਮੁਹੰਮਦ, ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਗ੍ਰੰਥ ਸੂਰਜ ਪ੍ਰਕਾਸ਼ ਦੀ ਰਚਨਾ ਕੀਤੀ।ਉਨ੍ਹਾਂ ਦੇ ਨਾਮ ਤੇ ਭਾਰਤੀ ਸਾਹਿਤ ਅਕਾਦਮੀ ਸਨਮਾਨ ਵੀ ਦਿੱਤਾ ਜਾਂਦਾ ਹੈ। ਬੀਰ ਚੂੜਾਮਨੀ, ਬੀਰ ਹੇਮੂ ,ਬੀਰ ਬੱਲਬਗੜ੍ਹ, ਨਰੇਸ਼ ਨਾਹਰ ਸਿੰਘ ਹਰਿਆਣੇ ਵਿੱਚ ਰਹੇ। ਉੱਘੇ ਗ਼ਜ਼ਲਕਾਰ ਮਖ਼ਮੂਰ ਦੇਹਲਵੀ ,ਪ੍ਰਸਿੱਧ ਮਰਹੂਮ ਕਵੀ ਲੋਕ ਨਾਇਕ, ਲੋਕ ਸਾਹਿਤ ਰਾਗਨੀਆਂ ਦੇ ਰਚੇਤਾ ਪੰਡਤ ਲਖਮੀ ਚੰਦ ਵੀ ਹਰਿਆਣਾ ਦੇ ਸਨ। ਗੱਦੀ -ਏ -ਹਰਿਆਣਾ ਕਵੀ ਸ਼ਾਹ ਮੁਹੰਮਦ ਰਮਜਾਨ ਦਾ ਸੰਬੰਧ ਵੀ ਹਰਿਆਣਾ ਨਾਲ ਹੈ।ਜੇ ਅੱਜ ਦੇ ਕਵੀਆਂ ਬਾਰੇ ਜਾਣਿਆਂ ਜਾਏ ਤਾਂ ਹਰਿਆਣਾ ਦੇ ਬਹੁਤ ਸਾਰੇ ਕਵੀਆਂ ਦੇ ਨਾਂ ਆਉਂਦੇ ਹਨ। ਹਰਿਆਣਾ ਦੇ  ਸਾਹਿਤਕਾਰਾਂ ਦੀ ਦੀ ਵੀ ਸਾਹਿਤ ਨੂੰ ਪੁਮੁੱਖ ਦੇਣ ਹੈ।ਵੱਖਰੇ-ਵੱਖਰੇ ਸ਼ਹਿਰਾਂ ਵਿੱਚ ਰਹਿੰਦੇ ਸਾਹਿਤਕਾਰ ਤੇ ਕਵੀ ਪੰਜਾਬੀ ਸਾਹਿਤ ਲਈ ਨਿੱਠ ਕੇ ਕੰਮ ਕਰ ਰਹੇ ਨੇ। ਜਿੱਥੇ ਡਾ.ਸੁਦਰਸ਼ਨ ਗਾਸੋ ,ਡਾ.ਰਤਨ ਸਿੰਘ ਢਿੱਲੋਂ, ਪ੍ਰੋ: ਰਾਬਿੰਦਰ ਮਸਰੂਰ , ਡਾ.ਰਮੇਸ਼ ਕੁਮਾਰ , ਡਾ.ਹਰਸਿਮਰਨ ਸਿੰਘ ਰੰਧਾਵਾ , ਨਰਵਿੰਦਰ ਕੌਸ਼ਲ , ਕਵਿੱਤਰੀ ਮੀਨਾ ਨਵੀਨ,  ਕਵਿਤਰੀ ‘ਨੀਰ ‘ ਗੁੜਗਾਓਂ, ਡਾ.ਪਾਲ ਕੌਰ , ਮਨਜੀਤ ਕੌਰ ਅੰਬਾਲਵੀ , ਡਾ. ਗੁਚਰਨ ਸਿੰਘ ਅਰਸ਼ੀ , ਗੁਰਬਖਸ਼ ਸੈਣੀ ,ਡਾ.ਚਰਨਜੀਤ ਕੌਰ ,ਬਲਬੀਰ ਸਿੰਘ ਸੈਣੀ ,ਲਤਾ ਖੇੜਾ, ਡਾ.ਜਸਵੀਰ ਕੌਰ , ਡਾ.ਗੁਰਚਰਨ ਸਿੰਘ ਜੋਗੀ, ਕੁਲਵੰਤ ਰਫ਼ੀਕ, ਡਾ.ਗੁਰਦੇਵ ਸਿੰਘ, ਦਵਿੰਦਰ ਬੀਬੀ ਪੁਰੀਆ, ਗੁਰਦੇਵ ਸਿੰਘ ਦੇਵ, ਡਾ.ਨਿਸ਼ਾਨ ਸਿੰਘ, ਅਨੁਪਿੰਦਰ ਸਿੰਘ ਅਨੂਪ, ਦਰਸ਼ਨ ਸਿੰਘ ਦਰਸ਼ੀ, ਸਿਰਸਾ ਹਰਿਆਣਾ ਤੋਂ ਹਰਭਜਨ ਰਾਜਾ, ਪੂਰਨ ਨਿਰਾਲਾ,ਜਸਵੀਰ ਮੌਜੀ, ਮੁਖਤਿਆਰ ਸਿੰਘ ਚੱਠਾ , ਲਖਵਿੰਦਰ ਸਿੰਘ ਬਾਜਵਾ , ਕਰਨੈਲ ਸਿੰਘ ਅਸਪਾਲ, ਸੁਭਾਸ਼ ਸਲੂਜਾ ,ਗੁਰਪ੍ਰੀਤ ਸਿੰਘ ਸਿੰਧਰਾ ,ਹੀਰਾ ਸਿੰਘ, ਭੁਪਿੰਦਰ ਪੰਨੀ ਵਾਲੀਆ, ਬਿਟੂ ਮਲਕਪੁਰੀਆ, ਰਜਿੰਦਰ ਰਾਜ ,ਜਸਵਿੰਦਰ ਭਿੰਡਰ ,ਛਿੰਦਰ ਕੌਰ ਸਿਰਸਾ,ਕਰਮਜੀਤ ਕੰਮੋ, ਪ੍ਰਗਟ ਸਿੰਘ ਜੌਹਲ , ਹਰਦੇਵ ਪੁਰੇਵਾਲ ,ਹਰਮੀਤ ਕੌਰ ਸਿਰਸਾ ,ਹਰਵਿੰਦਰ ਸਿਰਸਾ ,ਕਾਬਲ ਵਿਰਕ ,ਕੰਵਲਜੀਤ ਕੌਰ ਜੁਨੇਜਾ, ਸ਼ਾਮ ਲਾਲ ਕੌਸ਼ਲ, ਅਰਕਮਲ ਕੌਰ ,ਗੁਰਪ੍ਰੀਤ ਕੌਰ ਸੈਣੀ ,ਗੁਰਪ੍ਰੀਤ ਸਿੰਘ , ਗੁਰਪ੍ਰੀਤ ਪੰਜਾਬੀ ,ਸੁਰਜੀਤ ਕੁੰਜਾਹੀ, ਸੁਰਿੰਦਰ ਸਿੰਘ ਓਬਰਾਏ, ਅਵਤਾਰ ਸਿੰਘ ਸੂਰੀ, ਅਨੁਪਿੰਦਰ ਸਿੰਘ , ਬਲਵਿੰਦਰ ਕੌਰ ਖੁਰਾਨਾ ,ਜੁਗਿੰਦਰ ਕੌਰ ਅਗਨੀਹੋਤਰੀ ,ਕਵੀ ਜਤਿੰਦਰ ਮੋਹਨ,ਰਾਜਿੰਦਰ ਸਿੰਘ ਭੱਟੀ ,ਰਾਮ ਸਰੂਪ ਰਿਖੀ, ਰਾਜਵੰਤ ਕੌਰ ‘ਪ੍ਰੀਤ  । ਹਰਿਆਣਾ ਦੇ ਮਰਹੂਮ ਕਵੀ ਕਰਤਾਰ ਸਿੰਘ ਸੁਮੇਰ , ਓਮ ਪ੍ਰਕਾਸ਼ ਅੰਮ੍ਰਿਤਸਰੀ ,ਹਿੰਮਤ ਸਿੰਘ ਸੋਢੀ।ਸੁਰਜੀਤ ਸਿੰਘ ਸੁਰਜੀਤ, ਜਾਗੀਰ ਕੌਰ ਸੰਧੂ, ਹਰਿਭਜਨ ਸਿੰਘ ਰੇਣੂ ,ਹਰਭਜਨ ਸਿੰਘ ਕੋਮਲ, ਮਾਸਟਰ ਅਮਰੀਕ ਸਿੰਘ, ਜੀ ਡੀ ਚੌਧਰੀ , ਡਾ.ਦਰਸ਼ਨ ਸਿੰਘ , ਮਹਿੰਦਰ ਸਿੰਘ ਨਾਗੀ ,ਸਾਧੂ ਸਿੰਘ ਕਿਸਾਨ , ਵਰਿਆਮ ਸਿੰਘ ਪਿਆਸਾ ,ਸਵਰਨ ਸਿੰਘ ਚੀਮਾ,ਸ਼੍ਰੀਮਤੀ ਅੰਮ੍ਰਿਤ ਰੈਣਾ।

   ਇਹ ਸਾਹਿਤਕ ਹਸਤੀਆਂ ਆਪਣੇ -ਆਪਣੇ ਖੇਤਰ ਵਿੱਚ ਪੰਜਾਬੀ ਸਾਹਿਤ ਲਈ ਕੰਮ ਕਰਕੇ ਆਪਣਾ  ਭਰਪੂਰ ਯੋਗਦਾਨ ਪਾ ਰਹੀਆਂ ਨੇ।ਕੁੱਝ ਸਾਹਿਤਕਾਰ ਨਾਮਣਾ ਖੱਟ ਕੇ ਇਸ ਸੰਸਾਰ ਤੋਂ ਰੁਖਸਤ ਵੀ ਹੋ ਗਏ ਨੇ।

   ਹਰਿਆਣਾ ਦੀਆਂ ਸਾਹਿਤ ਅਕਾਦਮੀਆਂ ਵਧੀਆ ਕੰਮ ਕਰਨ ਵਾਲੇ ਲੇਖਕਾਂ ਨੂੰ ਮਾਨ ਸਨਮਾਨ ਦੇ ਕੇ ਸਨਮਾਨਤ ਵੀ ਕਰਦੀਆਂ ਹਨ।

    ਖੇਡ੍ਹਾਂ ਦੇ ਖੇਤਰ ਵਿੱਚ ਖਿਡਾਰੀਆਂ ਲਈ ਵਧੀਆ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।

ਹਰਿਆਣਾ ਵਿੱਚ ਖੇਡ੍ਹ ਅਕਾਦਮੀਆਂ ਵੀ ਖਿਡਾਰੀਆਂ ਲਈ ਉਤਸ਼ਾਹ ਪੂਰਵਕ ਕਾਰਜ ਕਰ ਰਹੀਆਂ ਹਨ। ਵੱਖ-ਵੱਖ ਖੇਡ੍ਹਾਂ ਲਈ ਬੱਚਿਆਂ ਨੂੰ ਸਿਖਲਾਈ ਦੇ ਕੇ ਉਤਸਾਹਿਤ ਕੀਤਾ ਜਾਂਦਾ ਹੈ। ਕਈ ਅਦਾਰੇ ਇਸ ਦੇ ਲਈ ਕੰਮ ਕਰ ਰਹੇ ਹਨ। ਜਿਵੇਂ ਕਿ ਮਾਨਵ ਸਪੋਰਟਸ ਸਕੂਲ ਟੋਹਾਣਾ ਹਰਿਆਣਾ ,ਐਲ.ਐਸ.ਬੀਏ. ਬੈਡਮਿੰਟਨ ਕੰਮਲੈਕਸ ਅੰਬਾਲਾ ਛਾਉਣੀ( ਹਰਿਆਣਾ ) ਟਾਪ ਸਪੋਰਟਸ ਅਕਾਦਮੀ

ਖੇਲਕੁੱਦ ਵਿਦਿਆਲਾ ..ਮਿਰਚਪੁਰ। ਐਨ ਸੀ ਆਰ ਫੁੱਟਬਾਲ ਅਕਾਦਮੀ ਅੰਬਾਲਾ ਹਰਿਆਣਾ, ਸਾਕਰ ਕੇਜ ਅੰਬਾਲਾ ਛਾਉਣੀ…ਹੋਰ ਵੀ ਅਨੇਕ ਖੇਡ ਸੰਸਥਾਨ  ਖਿਡਾਰੀਆਂ ਲਈ ਕਾਰਜਸ਼ੀਲ ਹਨ।

        ਹਰਿਆਣਾ ਦੇ ਪ੍ਰਮੁੱਖ ਖਿਡਾਰੀਆਂ ਵਿੱਚ ਪ੍ਰਬਤਰੋਹੀ ਸੁਨੀਤਾ, ਸੰਤੋਸ਼ ਯਾਦਵ, ਸ਼੍ਰੀਮਤੀ ਸੰਤੋਸ਼ ਯਾਦਵ ,ਮਮਤਾ ਸੌਦਾ।

        ਡਿਸਕਸ ਥਰ੍ਹੋ – ਸੀਮਾ ਪੂਨੀਆ।

        ਕੁਸ਼ਤੀ …ਸਾਕਸ਼ੀ ਮਲਿਕ , ਵਿਨੇਸ਼ ਫੋਗਾਟ , ਰਾਜੇਂਦਰ ,ਯੋਗੇਸ਼ਵਰ ਦੱਤ ,ਬਬੀਤਾ ਫੋਗਾਟ ,ਨੇਹਾ ਰਾਠੀ , ਧਰਮਮਿੰਦਰ ਦਲਾਲ ,ਗੀਤਾ ਫੋਗਾਟ ,ਅਮਿਤ ਕੁਮਾਰ।

   ਹੋਰ ਵੀ ਅਨੇਕ ਖਿਡਾਰੀ ਹਰਿਆਣਾ ਦੀਆਂ ਵੱਖਰੀਆਂ-ਵੱਖਰੀਆਂ ਖੇਡ ਸੰਸਥਾਵਾਂ ਨਾਲ ਜੁੜੇ ਨੇ …।

   ਖੇਲ ਰਤਨ ਪੁਰਸਕਾਰ ਖਿਡਾਰੀਆਂ ਦੀ ਗੱਲ ਵੀ ਕਰਨੀ ਬਣਦੀ ਹੈ।

   ਹਰਿਆਣਾ ਦੇ ਝੱਜਰ ਦੀ ਸ਼ੂਟਰ ਮਨੂ ਭਾਕਰ  ਨੂੰ ਮੇਜਰ ਧਿਆਨਚੰਦ ਖੇਲ ਰਤਨ ਅਵਾਰਡ ਮਿਲਿਆ ਹੈ।ਮਨੂ ਭਾਕਰ ਨੇ ਪਿਛਲੇ ਸਾਲ ਪੈਰਿਸ ਓਲੰਪਿਕ ਵਿੱਚ ਦੋ ਮੈਡਲ ਜਿੱਤੇ।

   ਇਸਦੇ ਨਾਲ-ਨਾਲ ਨੀਤੂ ਘਨਘਸ ,ਸਵੀਟੀ ਬੂਰਾ ,ਸੰਜੇ ਕਾਲੀਰਾਮਨ,ਅਭਿਸ਼ੇਕ ਨੈਨ ,ਸਰਬਜੋਤ ਸਿੰਘ, ਧਰਮਵੀਰ ਨੈਨ ,ਅਮਨ ਸਹਿਰਾਵਤ ਤੇ ਨਵਦੀਪ ਸਿੰਘ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਹਾਕੀ ਕੋਚ ਸੰਦੀਪ ਸਾਂਗਵਾਨ ਨੂੰ ਦ੍ਰੋਣਾਚਾਰਯ ਅਵਾਰਡ ਦਿੱਤਾ ਗਿਆ।

   ਹਰਿਆਣਾ ਦੀਆਂ ਅਨੇਕ ਪ੍ਰਾਪਤੀਆਂ ਨੂੰ ਵੇਖਦੇ ਹੋਏ ਅਸੀਂ ਇਹ ਆਖ ਸਕਦੇ ਹਾਂ ,ਕਿ ਹਰਿਆਣਾ ਇੱਕ ਵਿਕਸਿਤ ਤੇ ਖੁਸ਼ਹਾਲ ਰਾਜ ਹੈ।ਇਸ ਦੀ ਸੱਭਿਅਤਾ ,ਸੰਸਕ੍ਰਿਤੀ, ਵਿਰਾਸਤ ਦਾ ਦੇਸ-ਵਿਦੇਸ਼ ਵਿੱਚ ਉੱਤਮ ਸਥਾਨ ਹੈ।ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਰੱਖਣ ਵਾਲਾ ਹਰਿਆਣਾ ਇੱਕ ਪ੍ਰਸਿੱਧ ਰਾਜ ਦੇ ਤੌਰ ਤੇ ਜਾਣਿਆ ਜਾਂਦਾ ਹੈ।

 ਦੇਸ਼ਾਂ ਵਿੱਚ ਦੇਸ਼ ਹਰਿਆਣਾ

 ਸੁੰਦਰਤਾਵਾਂ ਜਿਸ ਦਾ ਬਾਣਾ

 ਹਰ ਖੇਤਰ ‘ਚ ਉੱਚੀ ਉਡਾਨ

 ਹਰਿਆਣਾ ਜਾਪੇ ਰਾਜ ਮਹਾਨ।

 

ਮਨਜੀਤ ਕੌਰ ਅੰਬਾਲਵੀ

9416271625.

despunjab.in 23 January 2026 23 January 2026
Share This Article
Facebook Twitter Whatsapp Whatsapp Email Print
Previous Article ਸਰਕਾਰੀ ਪ੍ਰਾਇਮਰੀ ਸਕੂਲ ਕਾਲੇਕੇ ਵਿੱਚ ਮਹੀਨਾ ਵਾਰ ਪਤੰਗ ਬਣਾਉਣਾ ਈਵੈਂਟ ਕਰਵਾਇਆ
Next Article ਮਾਂ ਸਰਸਵਤੀ ਦੀ ਕਿਰਪਾ ਅਤੇ ਨੇਤਾਜੀ ਦੇ ਆਦਰਸ਼ਾਂ ਨਾਲ ਵਿਦਿਆਰੰਭ ਸੰਸਕਾਰ ਆਯੋਜਿਤ
Leave a comment

Leave a Reply Cancel reply

Your email address will not be published. Required fields are marked *

Categories

  • Advertising27
  • Biography21
  • Breaking News64
  • Dehli17
  • Design10
  • Digital24
  • Film18
  • History/ਇਤਿਹਾਸ33
  • ludhiana10
  • Photography14
  • Wethar2
  • ਅੰਤਰਰਾਸ਼ਟਰੀ54
  • ਅੰਮ੍ਰਿਤਸਰ9
  • ਆਰਟੀਕਲ198
  • ਸੰਗਰੂਰ41
  • ਸਦਮਾ28
  • ਸੱਭਿਆਚਾਰ8
  • ਸਮਾਜ ਭਲਾਈ2
  • ਸਾਹਿਤ161
  • ਸਿਆਸਤ2
  • ਸਿਹਤ38
  • ਸਿੱਖ ਜਗਤ40
  • ਸਿੱਖਿਆ99
  • ਹਰਿਆਣਾ6
  • ਕਹਾਣੀ25
  • ਕਵਿਤਾ44
  • ਕਾਰੋਬਾਰ5
  • ਖੇਡਾਂ163
  • ਖੇਤੀਬਾੜੀ6
  • ਚੰਡੀਗੜ੍ਹ693
  • ਚੋਣ ਦੰਗਲ17
  • ਜਨਮ ਦਿਨ/ Happy Birthday5
  • ਜਲੰਧਰ10
  • ਜ਼ੁਰਮ84
  • ਤਰਕਸ਼ੀਲ1
  • ਤਰਨ ਤਾਰਨ42
  • ਦੋਆਬਾ18
  • ਧਾਰਮਿਕ2
  • ਨੌਕਰੀਆਂ10
  • ਪੰਜਾਬ869
  • ਪਟਿਆਲਾ17
  • ਪਾਲੀਵੁੱਡ6
  • ਪੁਸਤਕ ਸਮੀਖਿਆ10
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ21
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ388
  • ਬਰਨਾਲਾ100
  • ਬਲਾਗ106
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ22
  • ਮਾਨਸਾ1,207
  • ਮਾਲਵਾ3,059
  • ਮੈਗਜ਼ੀਨ14
  • ਮੋਗਾ4
  • ਰਾਸ਼ਟਰੀ54
  • ਰੁਜ਼ਗਾਰ11
  • ਰੌਚਕ ਜਾਣਕਾਰੀ46
  • ਲੁਧਿਆਣਾ14
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ4
  • ਵਿਗਿਆਨ4
  • ਵੀਡੀਓ19

Categories

  • Advertising27
  • Biography21
  • Breaking News64
  • Dehli17
  • Design10
  • Digital24
  • Film18
  • History/ਇਤਿਹਾਸ33
  • ludhiana10
  • Photography14
  • Wethar2
  • ਅੰਤਰਰਾਸ਼ਟਰੀ54
  • ਅੰਮ੍ਰਿਤਸਰ9
  • ਆਰਟੀਕਲ198
  • ਸੰਗਰੂਰ41
  • ਸਦਮਾ28
  • ਸੱਭਿਆਚਾਰ8
  • ਸਮਾਜ ਭਲਾਈ2
  • ਸਾਹਿਤ161
  • ਸਿਆਸਤ2
  • ਸਿਹਤ38
  • ਸਿੱਖ ਜਗਤ40
  • ਸਿੱਖਿਆ99
  • ਹਰਿਆਣਾ6
  • ਕਹਾਣੀ25
  • ਕਵਿਤਾ44
  • ਕਾਰੋਬਾਰ5
  • ਖੇਡਾਂ163
  • ਖੇਤੀਬਾੜੀ6
  • ਚੰਡੀਗੜ੍ਹ693
  • ਚੋਣ ਦੰਗਲ17
  • ਜਨਮ ਦਿਨ/ Happy Birthday5
  • ਜਲੰਧਰ10
  • ਜ਼ੁਰਮ84
  • ਤਰਕਸ਼ੀਲ1
  • ਤਰਨ ਤਾਰਨ42
  • ਧਾਰਮਿਕ2
  • ਨੌਕਰੀਆਂ10
  • ਪੰਜਾਬ3,772
    • ਦੋਆਬਾ18
    • ਮਾਝਾ22
    • ਮਾਲਵਾ3,059
  • ਪਟਿਆਲਾ17
  • ਪੁਸਤਕ ਸਮੀਖਿਆ10
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ21
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ388
  • ਬਰਨਾਲਾ100
  • ਬਲਾਗ106
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ1,207
  • ਮੈਗਜ਼ੀਨ14
  • ਮੋਗਾ4
  • ਰਾਸ਼ਟਰੀ54
  • ਰੁਜ਼ਗਾਰ11
  • ਰੌਚਕ ਜਾਣਕਾਰੀ46
  • ਲੁਧਿਆਣਾ14
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ4
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?