ਭੀਖੀ,6ਜਨਵਰੀ
(ਸੰਦੀਪ ਤਾਇਲ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੀ ਇੱਕ ਮੀਟਿੰਗ ਸੂਬਾ ਸਰਪ੍ਰਸਤ ਡਾ. ਬਲਕਾਰ ਸਿੰਘ ਸ਼ੇਰਗਿੱਲ ਅਤੇ ਸੂਬਾ ਆਰਗੇਨਾਈਜ਼ਰ ਸਕੱਤਰ ਡਾ. ਦੀਦਾਰ ਸਿੰਘ ਮੁਕਤਸਰ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਜਿਲ੍ਹਾ ਕਮੇਟੀ ਦੀ ਰਿਪੋਰਟ ਜਿਲ੍ਹਾ ਸਕੱਤਰ ਡਾ. ਬਲਜੀਤ ਸਿੰਘ ਅਤੇ ਜਿਲ੍ਹਾ ਕੈਸ਼ੀਅਰ ਡਾ. ਹਰਜਿੰਦਰ ਸਿੰਘ ਨੇ ਪੇਸ਼ ਕੀਤੀ ਅਤੇ ਸਭ ਨੇ ਸਹਿਮਤੀ ਪ੍ਰਗਟਾਈ। ਇਸ ਤੋਂ ਬਾਅਦ ਜਿਲ੍ਹਾ ਕਮੇਟੀ ਭੰਗ ਕੀਤੀ ਗਈ ਅਤੇ ਨਵੀਂ ਚੋਣ ਕਰਵਾਈ ਗਈ ਜਿਸ ਵਿੱਚ ਸਰਬਸੰਮਤੀ ਨਾਲ ਡਾ. ਹਰਦੀਪ ਸਿੰਘ ਸਿੱਧੂ ਨੂੰ ਦੂਸਰੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜਿਲ੍ਹਾ ਚੇਅਰਮੈਨ ਡਾ. ਪਾਲ ਦਾਸ ਅਤੇ ਜਿਲ੍ਹਾ ਕੈਸ਼ੀਅਰ ਡਾ. ਸਤਨਾਮ ਸਿੰਘ, ਜਿਲ੍ਹਾ ਸਕੱਤਰ ਡਾ. ਬਲਜੀਤ ਸਿੰਘ ਤੋਂ ਇਲਾਵਾ ਡਾ. ਜਗਸੀਰ ਸਿੰਘ ਸਿੱਧੂ ਅਤੇ ਡਾ. ਜਸਦੀਪ ਸਿੰਘ ਮੈਂਬਰ ਚੁਣੇ ਗਏ। ਇਸ ਮੌਕੇ ਬਲਾਕ ਬੁਢਲਾਡਾ ਦੇ ਪ੍ਰਧਾਨ ਡਾ. ਰਿੰਕੂ ਸਿੰਘ ਗੁਰਨੇ ਕਲਾਂ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ, ਕੈਸ਼ੀਅਰ ਡਾ. ਤਾਰਾ ਸਿੰਘ ਅਹਿਮਦਪੁਰ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਭੀਖੀ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਕੋਟੜਾ, ਕੈਸ਼ੀਅਰ ਡਾ. ਜਗਸੀਰ ਸਿੰਘ ਮੋਹਰ ਸਿੰਘ ਵਾਲਾ, ਸਕੱਤਰ ਡਾ. ਗੁਰਪ੍ਰੀਤ ਸਿੰਘ, ਪ੍ਰੈਸ ਸਕੱਤਰ ਡਾ. ਮਹਾਂਵੀਰ ਪ੍ਰਸ਼ਾਦ ਨੂੰ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਬਲਾਕ ਮਾਨਸਾ ਦੇ ਇੰਚਾਰਜ ਡਾ. ਪ੍ਰਦੀਪ ਸਿੰਘ ਅਤੇ ਐਗਜੈਕਟਿਵ ਮੈਂਬਰ ਡਾ. ਜਗਸੀਰ ਸਿੰਘ ਤਾਮਕੋਟ, ਬਲਾਕ ਝੁਨੀਰ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਅਤੇ ਡਾ. ਪਰਗਟ ਸਿੰਘ, ਬਲਾਕ ਬੋਹਾ ਦੇ ਇੰਚਾਰਜ ਡਾ. ਰੇਸ਼ਮ ਸਿੰਘ ਮੰਘਾਣੀਆ, ਡਾ. ਕੁਲਵਿੰਦਰ ਸਿੰਘ, ਡਾ. ਮਨਦੀਪ ਮਾਹੀ, ਡਾ. ਕੁਲਵਿੰਦਰ ਸਿੰਘ ਨੂੰ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਬਾਕੀ ਰਹਿੰਦੇ ਅਹੁਦੇਦਾਰਾਂ ਦੀ ਚੋਣ ਬਲਾਕਾਂ ਦੀਆਂ ਮੀਟਿੰਗਾਂ ਵਿੱਚ ਕੀਤੀ ਜਾਵੇਗੀ।
ਫੋਟੋ: ਨਵਨਿਯੁਕਤ ਜਿਲ੍ਹਾ ਪ੍ਰਧਾਨ ਹਰਦੀਪ ਸਿੱਧੁ, ਬਲਾਕ ਪ੍ਰਧਾਨ ਗੁਰਤੇਜ ਕੋਟੜਾ ਅਤੇ ਰਿੰਕੂ ਸਿੰਘ