ਮਾਨਸਾ,03 ਦਸੰਬਰ
ਕੌਮੀ ਸੇਵਾ ਯੋਜਨਾ ਪੰਜਾਬ ਦਾ ਡਾਇਰੈਕਟਰ ਯੂਵਕ ਸੇਵਾਵਾਂ , ਪੰਜਾਬ ਜੀ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਰਮਪੁਰਾ ਵਿਖੇ ਰਸਮੀ ਤੌਰ ਤੇ ਸ਼ੁਰੂ ਹੋ ਗਿਆ ਹੈ। ਸਕੂਲ ਮੁਖੀ ਸ੍ਰੀ ਜਤਿੰਦਰ ਕੁਮਾਰ ਜੀ ਨੇ ਦੱਸਿਆ ਇਸ ਕੈਂਪ ਦੌਰਾਨ 50 ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆ ਤੇ ਐਕਸਪਰਟ ਬੁਲਾਰਿਆਂ ਤੋਂ ਲੈਕਚਰ ਕਰਵਾਏ ਜਾਣਗੇ । ਕੈਂਪ ਦੇ ਸਾਰੇ ਸਡਿਊਲ ਦੀ ਜਾਣਕਾਰੀ ਦਿੱਤੀ ਅਤੇ ਪਹਿਲੇ ਦਿਨ ਦੇ ਸ਼ੈਸਨ ਦੌਰਾਨ ਸ਼੍ਰੀ ਭੂਸ਼ਣ ਸਿੰਗਲਾ (ਸਮਾਜਿਕ ਸੁਰੱਖਿਆ ਵਿਭਾਗ ਮਾਨਸਾ) ਜੀ ਨੇ ਬੱਚਿਆਂ ਨੂੰ ਚਾਇਲਡ ਪ੍ਰੋਟਕਸ਼ਨ ਅਤੇ ਸੈਫ਼ਟੀ ਉੱਤੇ ਅਤੇ ਸ੍ਰੀ ਜਸਪ੍ਰੀਤ ਸਿੰਘ ਨੇ ਵਿਅਕਤੀਤਵ ਵਿਕਾਸ਼ ਵਿਸ਼ੇ ਉੱਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਦਿਨ ਦੇ ਆਖਰੀ ਸੈਸ਼ਨ ਦੌਰਾਨ ਸ੍ਰੀ ਦਿਲਬਾਗ ਸਿੰਘ (ਸਾਇੰਸ ਮਾਸਟਰ) ਵੱਲੋਂ ਸੀਵਲ ਸੈਂਨਸ ਵਿਸ਼ੇ ਉੱਪਰ ਬੱਚਿਆਂ ਨਾਲ ਵਾਰਤਾਲਾਪ ਕੀਤੀ। ਕੈਂਪ ਦੀ ਰਸਮੀ ਸ਼ੁਰੂਆਤ ਦੌਰਾਨ ਐਸ.ਐਮ.ਸੀ ਚੈਅਰਮੈਨ ਸ੍ਰੀ ਕੋਕਾ ਰਾਮ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਅਤੇ ਸਕੂਲ ਅਧਿਆਪਕ ਸ਼੍ਰੀ ਸੋਰਵ ਕੁਮਾਰ ਅਤੇ ਸੰਦੀਪ ਸਿੰਘ ਡੀ ਪੀ ਈ ਗੁਰਮੀਤ ਸਿੰਘ ਲਾਇਬ੍ਰੇਰੀਅਨ ,ਅਤੇ ਸ਼੍ਰੀ ਮਤੀ ਸੁਖਵੀਰ ਕੌਰ, ਕੈਂਪ ਵਿੱਚ ਸਹਿਯੋਗ ਕੀਤਾ।
